ਹੋਰ ਖਬਰਾਂ

ਥਾਣੇਦਾਰ ਦਾ ਮੁੰਡਾ ਤੇ ਜਵਾਈ ਨਾਬਾਲਗ਼ ਲੜਕੀ ਨਾਲ ਕਰਦੇ ਰਹੇ ਜਬਰ-ਜਨਾਹ , ਜੀਜੇ-ਸਾਲੇ 'ਤੇ ਮਾਮਲਾ ਦਰਜ

By Shanker Badra -- July 22, 2019 11:07 am -- Updated:Feb 15, 2021

ਥਾਣੇਦਾਰ ਦਾ ਮੁੰਡਾ ਤੇ ਜਵਾਈ ਨਾਬਾਲਗ਼ ਲੜਕੀ ਨਾਲ ਕਰਦੇ ਰਹੇ ਜਬਰ-ਜਨਾਹ , ਜੀਜੇ-ਸਾਲੇ 'ਤੇ ਮਾਮਲਾ ਦਰਜ :ਬਠਿੰਡਾ : ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਨੇ ਥਾਣੇਦਾਰ ਦੇ ਲੜਕੇ ਤੇ ਜਵਾਈ ਸਮੇਤ ਤਿੰਨ ਵਿਅਕਤੀਆਂ 'ਤੇ ਨਾਬਾਲਿਗ ਲੜਕੀ ਨਾਲ ਜਬਰ-ਜਨਾਹ ਦੇ ਦੋਸ਼ 'ਚ ਪਰਚਾ ਦਰਜ ਕੀਤਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਹੈ।

Bathinda Three people Rape with a minor girl ,Case registered ਥਾਣੇਦਾਰ ਦਾ ਮੁੰਡਾ ਤੇ ਜਵਾਈ ਨਾਬਾਲਗ਼ ਲੜਕੀ ਨਾਲ ਕਰਦੇ ਰਹੇ ਜਬਰ-ਜਨਾਹ , ਜੀਜੇ-ਸਾਲੇ 'ਤੇ ਮਾਮਲਾ ਦਰਜ

ਮਿਲੀ ਜਾਣਕਾਰੀ ਮੁਤਾਬਕ ਪੀੜਤ ਨਾਬਾਲਿਗ ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ 24 ਦਸੰਬਰ 2017 ਨੂੰ ਉਸ ਦੇ ਸਕੂਲ 'ਚ ਪੜ੍ਹਨ ਵਾਲਾ ਲੜਕਾ ਗੱਗੀ ਉਸ ਨੂੰ ਬਗਲਾ ਕੇ ਕਾਰ 'ਚ ਕਿਸੇ ਅਣਪਛਾਤੀ ਥਾਂ 'ਤੇ ਲੈ ਗਿਆ, ਜਿਥੇ ਉਕਤ ਲੜਕੇ , ਉਸ ਦੇ ਜੀਜੇ ਸਰਬਜੀਤ ਵਾਸੀ ਗੁੰਮਟੀ ਅਤੇ ਨਵੀ ਨਾਂ ਦੇ ਇਕ ਲੜਕੇ ਨੇ ਜਬਰ-ਜਨਾਹ ਕੀਤਾ। ਉਨ੍ਹਾਂ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਉਹ ਜਾਨੋਂ ਮਾਰ ਦੇਣਗੇ।

Bathinda Three people Rape with a minor girl ,Case registered ਥਾਣੇਦਾਰ ਦਾ ਮੁੰਡਾ ਤੇ ਜਵਾਈ ਨਾਬਾਲਗ਼ ਲੜਕੀ ਨਾਲ ਕਰਦੇ ਰਹੇ ਜਬਰ-ਜਨਾਹ , ਜੀਜੇ-ਸਾਲੇ 'ਤੇ ਮਾਮਲਾ ਦਰਜ

ਪੀੜਤਾ ਨੇ ਇਹ ਵੀ ਦੱਸਿਆ ਕਿ ਉਕਤ ਨੌਜਵਾਨਾਂ ਨੇ ਇਕ ਖਾਲੀ ਕਾਗਜ਼ 'ਤੇ ਉਸ ਦੇ ਦਸਤਖ਼ਤ ਕਰਵਾ ਲਏ ਸਨ। ਪੀੜਤਾ ਨੇ ਦੱਸਿਆ ਕਿ ਗੱਗੀ ਸਿੰਘ ਥਾਣੇਦਾਰ ਦਾ ਲੜਕਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਪੀੜਤਾ ਦੇ ਬਿਆਨਾਂ 'ਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

Bathinda Three people Rape with a minor girl ,Case registered ਥਾਣੇਦਾਰ ਦਾ ਮੁੰਡਾ ਤੇ ਜਵਾਈ ਨਾਬਾਲਗ਼ ਲੜਕੀ ਨਾਲ ਕਰਦੇ ਰਹੇ ਜਬਰ-ਜਨਾਹ , ਜੀਜੇ-ਸਾਲੇ 'ਤੇ ਮਾਮਲਾ ਦਰਜ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੁਕਤਸਰ ‘ਚ ਸ਼ਰੇਆਮ ਚੱਲੀ ਗੋਲੀ, ਇੱਕ ਨੌਜਵਾਨ ਦੀ ਕੀਤੀ ਹੱਤਿਆ

ਦੱਸ ਦੇਈਏ ਕਿ ਜਬਰ-ਜਨਾਹ ਦੀ ਇਹ ਘਟਨਾ 24 ਦਸੰਬਰ 2017 ਨੂੰ ਵਾਪਰੀ ਸੀ। ਇਸ ਵਾਰਦਾਤ ਤੋਂ ਬਾਅਦ ਮੁਲਜ਼ਮ ਡੇਢ ਸਾਲ ਤੱਕ ਪੀੜਤਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਮਾਮਲੇ ਨੂੰ ਦਬਾਉਂਦੇ ਰਹੇ ਸਨ ਪਰ ਪੀੜਤਾ ਨੇ ਦੁਖੀ ਹੋ ਕੇ ਪਿਛਲੇ ਦਿਨੀਂ ਇਸ ਬਾਰੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਅਤੇ ਬਾਅਦ 'ਚ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ।
-PTCNews

  • Share