ਬਠਿੰਡਾ :ਬੋਰ ‘ਚ ਯੂਰੀਆ ਪਾਉਣ ਵਾਲੇ ਚਾਰ ਜੁਗਾੜੀ ਕਿਸਾਨ ਚੜ੍ਹੇ ਪੁਲਿਸ ਅੜਿੱਕੇ

Bathinda urea in the bore Case Police areested

ਬਠਿੰਡਾ :ਬੋਰ ‘ਚ ਯੂਰੀਆ ਪਾਉਣ ਵਾਲੇ ਚਾਰ ਜੁਗਾੜੀ ਕਿਸਾਨ ਚੜ੍ਹੇ ਪੁਲਿਸ ਅੜਿੱਕੇ:ਬਠਿੰਡਾ ਦੇ ਪਿੰਡ ਤੁੰਗਰਾਲੀ ਦੇ ਚਾਰ ਨੌਜਵਾਨ ਕਿਸਾਨਾਂ ਵੱਲੋਂ ਬੋਰ ‘ਚ ਯੂਰੀਆ ਪਾਉਣ ਦਾ ਮਾਮਲਾ ਸਾਹਮਣੇ ਆਇਆ ਸੀ।ਇਨ੍ਹਾਂ ਚਾਰ ਨੌਜਵਾਨਾਂ ਨੇ ਝੋਨੇ ਦੀ ਫ਼ਸਲ ਨੂੰ ਯੂਰੀਆ ਦੇਣ ਲਈ ਦੇਸੀ ਜੁਗਾੜ ਲੈ ਕੇ ਯੂਰੀਆ ਸਿੱਧਾ ਬੋਰ ਵਿੱਚ ਹੀ ਪਾ ਦਿੱਤਾ।ਜਿਸ ਤੋਂ ਬਾਅਦ ਇਨ੍ਹਾਂ ਦੇ ਇਸ ਕਾਰਨਾਮੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਰਾਇਲ ਹੋਈ ਸੀ।ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਚਾਰ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਹੁਣ ਹਰੇਕ ਦੀ ਪੰਜਾਹ ਹਜ਼ਾਰ ਰੁਪਏ ਦੇ ਮੁਚੱਲਕੇ ‘ਤੇ ਜ਼ਮਾਨਤ ਹੋ ਗਈ ਹੈ।

ਜਾਣਕਾਰੀ ਅਨੁਸਾਰ ਨੌਜਵਾਨ ਕਿਸਾਨ ਕੁਲਵਿੰਦਰ ਸਿੰਘ,ਅਮਨਦੀਪ ਸਿੰਘ ਤੇ ਬਖ਼ਸ਼ੀਸ਼ ਸਿੰਘ ਤੁੰਗਰਾਲੀ ਪਿੰਡ ਦੇ ਰਹਿਣ ਵਾਲੇ ਹਨ।ਜਦਕਿ, ਕ੍ਰਿਸ਼ਨਪਾਲ ਸਿੰਘ ਮਲਕਾਣਾ ਪਿੰਡ ਦਾ ਰਹਿਣ ਵਾਲਾ ਹੈ।

ਖੇਤੀ ਵਿਗਿਆਨੀ ਜਗਤਾਰ ਸਿੰਘ ਨੇ ਦੱਸਿਆ ਕਿ ਪਾਣੀ ਵਿੱਚ ਯੂਰੀਆ ਪਾਉਣ ‘ਤੇ ਇਸ ਅੰਦਰ ਮੌਜੂਦ ਨਾਈਟ੍ਰੇਟਸ ਦੀ ਮਾਤਰਾ ਵਧ ਜਾਂਦੀ ਹੈ।ਜੇਕਰ ਇਹ ਦੂਸ਼ਿਤ ਪਾਣੀ ਇਨਸਾਨੀ ਸ਼ਰੀਰ ਵਿੱਚ ਚਲਾ ਜਾਵੇ ਤਾਂ ਜੋੜਾਂ ਦੇ ਦਰਜ ਤੋਂ ਲੈ ਕੇ ਗੁਰਦੇ ਫੇਲ੍ਹ ਹੋਣ ਦਾ ਕਾਰਨ ਬਣ ਸਕਦਾ ਹੈ।
-PTCNews