ਜਿਥੇ ਪੂਰਾ ਦੇਸ਼ ਮਨਾ ਰਿਹਾ ਸੀ ਦੀਵਾਲੀ ,ਓਥੇ ਬਠਿੰਡਾ ‘ਚ ਵਾਪਰੀ ਇਹ ਵੱਡੀ ਘਟਨਾ

Bathinda village Gurusar sharp weapons With young murder

ਜਿਥੇ ਪੂਰਾ ਦੇਸ਼ ਮਨਾ ਰਿਹਾ ਸੀ ਦੀਵਾਲੀ ,ਓਥੇ ਬਠਿੰਡਾ ‘ਚ ਵਾਪਰੀ ਇਹ ਵੱਡੀ ਘਟਨਾ:ਬਠਿੰਡਾ : ਜਿਥੇ ਪੂਰਾ ਦੇਸ਼ ਦੀਵਾਲੀ ਦੀਆਂ ਖ਼ੁਸ਼ੀਆਂ ਮਨਾ ਰਿਹਾ ਸੀ, ਉੱਥੇ ਹੀ ਬਠਿੰਡਾ ਦੇ ਗੁਰੂਸਰ ‘ਚ ਇੱਕ ਹਸਦੇ ਵਸਦੇ ਘਰ ‘ਚ ਮਾਤਮ ਛਾ ਗਿਆ।ਬਠਿੰਡਾ ਦੇ ਪਿੰਡ ਗੁਰੂਸਰ ‘ਚ 200 ਰੁਪਏ ਦੇ ਲੈਣ ਦੇਣ ਚੱਲਦਿਆਂ 24 ਸਾਲਾ ਨੌਜਵਾਨ ਦੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਹੈ।

ਜਾਣਕਾਰੀ ਅਨੁਸਾਰ ਗੋਬਿੰਦ ਸਿੰਘ ਦਾ ਆਪਣੇ ਗੁਆਂਢੀ ਨਾਲ ਰੁਪਇਆਂ ਨੂੰ ਲੈ ਕੇ ਕੋਈ ਝਗੜਾ ਚੱਲ ਰਿਹਾ ਸੀ ,ਜਿਸ ਦੇ ਚਲਦਿਆਂ ਦੀਵਾਲੀ ਦੀ ਰਾਤ ਅਣਪਛਾਤੇ ਲੋਕਾਂ ਨੇ ਗੋਬਿੰਦ ਸਿੰਘ ਦੇ ਘਰ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ,ਜਿਸ ਕਾਰਨ ਗੋਬਿੰਦ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ।ਦੱਸਿਆ ਜਾਂਦਾ ਹੈ ਕਿ ਮ੍ਰਿਤਕ ਗੋਬਿੰਦ ਸਿੰਘ ਦਾ 200 ਰੁਪਏ ਨੂੰ ਲੈ ਕੇ ਗੁਆਂਢੀਆਂ ਨਾਲ ਝਗੜਾ ਸੀ, ਜਿਸ ਦੀ ਕੀਮਤ ਉਸ ਨੂੰ ਜਾਨ ਦੇ ਕੇ ਚੁਕਾਉਣੀ ਪਈ ਹੈ।

ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਪੁੱਜੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
-PTCNews