ਬਠਿੰਡਾ ਦੇ ਪਿੰਡ ਕੋਟਬਖਤੂ ਵਿਖੇ ਇੱਕ ਨੌਜਵਾਨ ਕਿਸਾਨ ਨੇ ਖੇਤ ਵਿੱਚ ਫਾਹਾ ਲੈ ਕੇ ਕੀਤੀ ਆਤਮ ਹੱਤਿਆ

0
141
Bathinda village Kotbakhtu farmer succide

ਬਠਿੰਡਾ ਦੇ ਪਿੰਡ ਕੋਟਬਖਤੂ ਵਿਖੇ ਇੱਕ ਨੌਜਵਾਨ ਕਿਸਾਨ ਨੇ ਖੇਤ ਵਿੱਚ ਫਾਹਾ ਲੈ ਕੇ ਕੀਤੀ ਆਤਮ ਹੱਤਿਆ:ਬਠਿੰਡਾ ਦੀ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਕੋਟਬਖਤੂ ਵਿਖੇ ਇੱਕ ਨੌਜਵਾਨ ਕਿਸਾਨ ਨਵਪ੍ਰੀਤ ਸਿੰਘ ਨੇ ਖੇਤ ਵਿੱਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ।ਨਵਪ੍ਰੀਤ ਸਿੰਘ ਦੇ ਸਿਰ ਉੱਤੇ ਸਾਰੇ ਘਰ ਦੀ ਕਬੀਲਦਾਰੀ ਦਾ ਬੋਝ ਸੀ।Bathinda village Kotbakhtu farmer succide

ਮ੍ਰਿਤਕ ਕਿਸਾਨ ਦੇ ਸਿਰ ‘ਤੇ ਕਰੀਬ 8 ਲੱਖ ਰੁਪਏ ਕਰਜ਼ਾ ਸੀ।ਮ੍ਰਿਤਕ ਕਿਸਾਨ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ,ਉਸਦੇ ਤਿੰਨ ਭੈਣ ਭਰਾ ਹਨ।ਜਿਨ੍ਹਾਂ ਕੋਲ ਢਾਈ ਏਕੜ ਜ਼ਮੀਨ ਸੀ ਪਰ ਵੱਡੀ ਭੈਣ ਦੇ ਵਿਆਹ ਉੱਤੇ ਇੱਕ ਏਕੜ ਜ਼ਮੀਨ ਵੈਅ ਹੋ ਗਈ ‘ਤੇ ਸਿਰ ਉੱਤੇ ਕਰਜ਼ਾ ਵੀ ਚੜ ਗਿਆ।ਇਸ ਤੋਂ ਇਲਾਵਾ ਉਸਦੀ ਮਾਤਾ ਨੂੰ ਕੈਂਸਰ ਦੀ ਨਾਮੁਰਾਦ ਬਿਮਾਰੀ ਸੀ,ਜਿਸ ਕਾਰਨ ਦੁੱਖਾਂ ਦਾ ਇੱਕ ਹੋਰ ਪਹਾੜ ਡਿੱਗ ਗਿਆ।Bathinda village Kotbakhtu farmer succideਜਿਸਦੇ ਇਲਾਜ਼ ‘ਤੇ ਵੀ ਲੱਖਾਂ ਰੁਪਏ ਦਾ ਖਰਚਾ ਆ ਰਿਹਾ ਸੀ।ਕਿਸਾਨ ਦੇ ਪਰਿਵਾਰ ਉੱਤੇ ਚਾਰ ਲੱਖ ਬੈਂਕ ,ਚਾਰ ਲੱਖ ਆੜ੍ਹਤੀਆਂ ਅਤੇ ਕੁੱਝ ਸੁਸਾਇਟੀ ਦਾ ਕਰਜ਼ਾ ਵੀ ਸੀ।ਬੀਤੀ ਕੱਲ ਨੌਜਵਾਨ ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਦਾ ਕਰਜ਼ ਮਾਫ਼ੀ ਲਿਸਟ ਵਿੱਚ ਨਾਂ ਵੀ ਸ਼ਾਮਿਲ ਨਹੀਂ ਸੀ।ਉਨ੍ਹਾਂ ਨੇ ਸਰਕਾਰ ਤੋਂ ਕਿਸਾਨ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਹੈ।
-PTCNews