Sat, Apr 20, 2024
Whatsapp

2 ਬੱਚਿਆਂ ਦੀ ਮਾਂ ਦੀ ਚਿੱਟੇ ਨੇ ਲਈ ਜਾਨ , ਜਦੋਂ ਪਤੀ ਘਰ ਨਹੀਂ ਹੁੰਦਾ ਸੀ ਤਾਂ ਇਹ ਔਰਤਾਂ ਦਿੰਦੀਆਂ ਸੀ ਨਸ਼ਾ

Written by  Shanker Badra -- August 05th 2019 05:50 PM
2 ਬੱਚਿਆਂ ਦੀ ਮਾਂ ਦੀ ਚਿੱਟੇ ਨੇ ਲਈ ਜਾਨ , ਜਦੋਂ ਪਤੀ ਘਰ ਨਹੀਂ ਹੁੰਦਾ ਸੀ ਤਾਂ ਇਹ ਔਰਤਾਂ ਦਿੰਦੀਆਂ ਸੀ ਨਸ਼ਾ

2 ਬੱਚਿਆਂ ਦੀ ਮਾਂ ਦੀ ਚਿੱਟੇ ਨੇ ਲਈ ਜਾਨ , ਜਦੋਂ ਪਤੀ ਘਰ ਨਹੀਂ ਹੁੰਦਾ ਸੀ ਤਾਂ ਇਹ ਔਰਤਾਂ ਦਿੰਦੀਆਂ ਸੀ ਨਸ਼ਾ

2 ਬੱਚਿਆਂ ਦੀ ਮਾਂ ਦੀ ਚਿੱਟੇ ਨੇ ਲਈ ਜਾਨ , ਜਦੋਂ ਪਤੀ ਘਰ ਨਹੀਂ ਹੁੰਦਾ ਸੀ ਤਾਂ ਇਹ ਔਰਤਾਂ ਦਿੰਦੀਆਂ ਸੀ ਨਸ਼ਾ:ਬਠਿੰਡਾ : ਪੰਜਾਬ 'ਚ ਚਿੱਟੇ ਦੇ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਔਰਤਾਂ ਵੀ ਚਿੱਟੇ ਦਾ ਸ਼ਿਕਾਰ ਹੋਣ ਲੱਗ ਪਈਆਂ ਹਨ। ਇਸ ਦੌਰਾਨ ਊਧਮ ਸਿੰਘ ਨਗਰ ਦੀ ਰਹਿਣ ਵਾਲੀ ਇੱਕ ਔਰਤ ਦੀ ਚਿੱਟੇ ਦੇ ਨਸ਼ੇ ਕਾਰਨ ਮੌਤ ਹੋ ਗਈ ਹੈ। ਮਿ੍ਤਕਾ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ ਹੈ। [caption id="attachment_325886" align="aligncenter" width="300"]Bathinda Woman drug Due Death , Women used to give drugs 2 ਬੱਚਿਆਂ ਦੀ ਮਾਂ ਦੀ ਚਿੱਟੇ ਨੇ ਲਈ ਜਾਨ , ਜਦੋਂ ਪਤੀ ਘਰ ਨਹੀਂ ਹੁੰਦਾ ਸੀ ਤਾਂ ਇਹ ਔਰਤਾਂ ਦਿੰਦੀਆਂ ਸੀ ਨਸ਼ਾ[/caption] ਮਿਲੀ ਜਾਣਕਾਰੀ ਅਨੁਸਾਰ ਉਸ ਦੀਆਂ ਸਹੇਲੀਆਂ ਹੀ ਉਸ ਨੂੰ ਨਸ਼ਾ ਕਰਵਾ ਰਹੀਆਂ ਸੀ। ਜਦੋਂ ਮ੍ਰਿਤਕ ਔਰਤ ਦਾ ਪਤੀ ਘਰ ਨਹੀਂ ਹੁੰਦਾ ਸੀ ਤਾਂ ਉਕਤ ਔਰਤਾਂ ਪਤੀ ਦੀ ਗ਼ੈਰਹਾਜ਼ਰੀ ਵਿਚ ਉਸ ਦੇ ਘਰ ਆਉਂਦੀਆਂ ਸਨ, ਜਿਨ੍ਹਾਂ ਨੇ ਪਹਿਲਾਂ ਉਕਤ ਔਰਤ ਨੂੰ ਚਿੱਟੇ ਦੀ ਲਤ ਲਾ ਦਿੱਤੀ ਅਤੇ ਬਾਅਦ 'ਚ ਉਸ ਨੂੰ ਨਸ਼ਾ ਖਰੀਦਣ ਲਈ ਮਜਬੂਰ ਕਰਦੀਆਂ ਸਨ। ਮ੍ਰਿਤਕ ਔਰਤ ਦੇ ਦੋ ਬੱਚੇ ਹਨ। [caption id="attachment_325883" align="aligncenter" width="300"]Bathinda Woman drug Due Death , Women used to give drugs 2 ਬੱਚਿਆਂ ਦੀ ਮਾਂ ਦੀ ਚਿੱਟੇ ਨੇ ਲਈ ਜਾਨ , ਜਦੋਂ ਪਤੀ ਘਰ ਨਹੀਂ ਹੁੰਦਾ ਸੀ ਤਾਂ ਇਹ ਔਰਤਾਂ ਦਿੰਦੀਆਂ ਸੀ ਨਸ਼ਾ[/caption] ਇਸ ਦੌਰਾਨ ਅਮਨਦੀਪ ਕੌਰ ਦੇ ਪਤੀ ਜਗਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਟਰੱਕ ਡਰਾਇਵਰ ਹੈ, ਜਿਸ ਕਾਰਨ ਉਹ ਜ਼ਿਆਦਾਤਰ ਘਰੋਂ ਬਾਹਰ ਰਹਿੰਦਾ ਹੈ। ਇਸ ਦਾ ਫਾਇਦਾ ਚੁੱਕਦੇ ਹੋਏ ਮੁਹੱਲੇ 'ਚ ਰਹਿਣ ਵਾਲੀਆਂ ਕੁਝ ਔਰਤਾਂ ਨੇ ਉਸ ਦੀ ਪਤਨੀ ਨੂੰ ਚਿੱਟੇ ਦੀ ਲਤ ਲਾ ਦਿੱਤੀ। ਜਗਜੀਤ ਸਿੰਘ ਨੇ ਦੱਸਿਆ ਕਿ 3 ਦਿਨ ਪਹਿਲਾਂ ਜਦ ਉਹ ਵਾਪਸ ਘਰ ਪਰਤਿਆ ਤਾਂ ਉਸ ਦੀ ਪਤਨੀ ਦੀ ਹਾਲਤ ਖਰਾਬ ਸੀ, ਜਦ ਉਸ ਨੇ ਆਪਣੀ ਪਤਨੀ ਨੂੰ ਇਸ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਸੀ ਕਿ ਮੁਹੱਲੇ ਦੀਆਂ ਰਹਿਣ ਵਾਲੀ ਸਰਬਜੀਤ ਕੌਰ, ਜੀਤ ਕੌਰ ਅਤੇ ਰਣਜੀਤ ਕੌਰ ਨੇ ਉਸ ਨੂੰ ਚਿੱਟਾ ਪੀਣ ਦੀ ਲਤ ਲਾ ਦਿੱਤੀ ਹੈ। [caption id="attachment_325884" align="aligncenter" width="300"]Bathinda Woman drug Due Death , Women used to give drugs 2 ਬੱਚਿਆਂ ਦੀ ਮਾਂ ਦੀ ਚਿੱਟੇ ਨੇ ਲਈ ਜਾਨ , ਜਦੋਂ ਪਤੀ ਘਰ ਨਹੀਂ ਹੁੰਦਾ ਸੀ ਤਾਂ ਇਹ ਔਰਤਾਂ ਦਿੰਦੀਆਂ ਸੀ ਨਸ਼ਾ[/caption] ਜਿਸ ਤੋਂ ਬਾਅਦ ਗੰਭੀਰ ਹਾਲਤ 'ਚ ਅਮਨਦੀਪ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਸ਼ਨਿੱਚਰਵਾਰ ਦੇਰ ਸ਼ਾਮ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਇਸ ਮਾਮਲੇ 'ਚ ਤਿੰਨ ਔਰਤਾਂ ਸਰਬਜੀਤ ਕੌਰ, ਜੀਤ ਕੌਰ ਵਾਸੀ ਊਧਮ ਸਿੰਘ ਨਗਰ ਅਤੇ ਰਣਜੀਤ ਕੌਰ ਵਾਸੀ ਲਾਲ ਸਿੰਘ ਬਸਤੀ ਨੂੰ ਨਾਮਜ਼ਦ ਕੀਤਾ ਹੈ। [caption id="attachment_325883" align="aligncenter" width="300"]Bathinda Woman drug Due Death , Women used to give drugs 2 ਬੱਚਿਆਂ ਦੀ ਮਾਂ ਦੀ ਚਿੱਟੇ ਨੇ ਲਈ ਜਾਨ , ਜਦੋਂ ਪਤੀ ਘਰ ਨਹੀਂ ਹੁੰਦਾ ਸੀ ਤਾਂ ਇਹ ਔਰਤਾਂ ਦਿੰਦੀਆਂ ਸੀ ਨਸ਼ਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :JNU ਦੀ ਵਿਦਿਆਰਥਣ ਨਾਲ ਦਿੱਲੀ ਦੀਆਂ ਸੜਕਾਂ ‘ਤੇ ਹੁੰਦਾ ਰਿਹਾ ਜ਼ਬਰ ਜਨਾਹ , ਦੋਸਤ ਦੇ ਜਨਮ ਦਿਨ ਤੋਂ ਆ ਰਹੀ ਸੀ ਵਾਪਸ ਜ਼ਿਕਰਯੋਗ ਹੈ ਕਿ ਸ਼ਨਿੱਚਰਵਾਰ ਨੂੰ ਚਿੱਟੇ ਦੀ ਭੇਟ ਚੜ੍ਹੀ ਅਮਨਦੀਪ ਕੌਰ ਨੂੰ ਕਈ ਬਿਮਾਰੀਆਂ ਨੇ ਘੇਰ ਲਿਆ ਸੀ। ਡਾਕਟਰਾਂ ਵੱਲੋਂ ਅਮਨਦੀਪ ਕੌਰ ਦੇ ਕੀਤੇ ਗਏ ਮੈਡੀਕਲ ਚੈੱਕਅਪ ਦੌਰਾਨ ਸਾਹਮਣੇ ਆਇਆ ਕਿ ਉਹ ਕਾਲਾ ਪੀਲੀਆ ਵਰਗੀ ਖਤਰਨਾਕ ਬਿਮਾਰੀ ਦਾ ਸ਼ਿਕਾਰ ਹੋ ਗਈ ਸੀ। ਇਸ ਤੋਂ ਇਲਾਵਾ ਉਸ ਦਾ ਐੱਚਆਈਵੀ ਟੈਸਟ ਵੀ ਪਾਜ਼ੀਟਿਵ ਆਇਆ ਸੀ। -PTCNews


Top News view more...

Latest News view more...