ਹੋਰ ਖਬਰਾਂ

ਬੱਲੇਬਾਜ਼ ਨੇ ਰਨਆਊਟ ਤੋਂ ਬਚਣ ਲਈ ਕੀਤਾ ਅਜਿਹਾ ਕਿ ਪਹੁੰਚਿਆ ਹਸਪਤਾਲ, ਦੇਖੋ ਵੀਡੀਓ

By Jashan A -- January 22, 2020 3:01 pm -- Updated:Feb 15, 2021

ਬੱਲੇਬਾਜ਼ ਨੇ ਰਨਆਊਟ ਤੋਂ ਬਚਣ ਲਈ ਕੀਤਾ ਅਜਿਹਾ ਕਿ ਪਹੁੰਚਿਆ ਹਸਪਤਾਲ, ਦੇਖੋ ਵੀਡੀਓ,ਬਿੱਗ ਬੈਸ਼ ਲੀਗ ਦੌਰਾਨ ਬੱਲੇਬਾਜ਼ ਨੂੰ ਆਪਣੀ ਵਿਕਟ ਬਚਾਉਣੀ ਭਾਰੀ ਪੈ ਗਈ ਤੇ ਉਸ ਨੂੰ ਹਸਪਤਾਲ ਜਾਣਾ ਪਿਆ। ਦਰਅਸਲ, ਬਿੱਗ ਬੈਸ਼ ਲੀਗ ਦੇ ਇਕ ਮੈਚ ਵਿਚ ਰਨਆਊਟ ਹੋਣ ਤੋਂ ਬਚਣ ਲਈ ਸੈਮ ਹਾਰਪਰ ਗੇਂਦਬਾਜ ਦੇ ਉੱਪਰੋਂ ਟੱਪ ਗਿਆ ਪਰ ਇਸ ਦੌਰਾਨ ਉਹ ਜ਼ਖਮੀ ਵੀ ਹੋ ਗਿਆ, ਜਿਸ ਕਾਰਨ ਉਸ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ।

ਤੁਹਾਨੂੰ ਦੱਸ ਦੇਈਏ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮੈਲਬੋਰਨ ਰੇਨੇਗੇਡਸ ਅਤੇ ਹੋਬਾਰਟ ਹਰੀਕੇਂਸ ਵਿਚਾਲੇ ਮੈਚ ਖੇਡਿਆ ਜਾ ਰਿਹਾ ਸੀ।

ਹੋਰ ਪੜ੍ਹੋ: ਸੰਗਰੂਰ 'ਚ ਨੌਜਵਾਨ ਨੇ ਆਪਣੇ ਹੀ ਤਾਏ ਨੂੰ ਉਤਾਰਿਆ ਮੌਤ ਦੇ ਘਾਟ

191 ਦੌੜਾਂ ਦਾ ਪਿੱਛਾ ਕਰਨ ਉਤਰੀ ਰੇਨੇਗੇਡਸ ਦੀ ਪਾਰੀ ਦੇ ਚੌਥੇ ਓਵਰ 'ਚ ਇਹ ਹਾਦਸਾ ਹੋਇਆ, ਜਦੋਂ ਨਾਥਨ ਏਲਿਸ ਦੀ ਗੇਂਦ 'ਤੇ ਰਨਆਊਟ ਤੋਂ ਬਚਣ ਲਈ ਸੈਮ ਹਾਰਪਰ ਨਾਨ ਸਟ੍ਰਾਈਕ ਐਂਡ 'ਤੇ ਗੇਂਦਬਾਜ਼ ਨਾਲ ਭਿੜ ਗਿਆ ਅਤੇ ਏਲਿਸ ਦੇ ਉੱਪਰੋਂ ਛਲਾਂਗ ਲਗਾ ਕੇ ਜ਼ਮੀਨ 'ਤੇ ਡਿੱਗ ਗਿਆ।

https://twitter.com/BBL/status/1219561320485281797?s=20

ਜਿਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਹ ਤੁਸੀਂ ਪੂਰੀ ਘਟਨਾ ਨੂੰ ਸਾਫ ਦੇਖ ਸਕਦੇ ਹੋ ਕਿ ਕਿਸ ਤਰਾਂ ਬੱਲੇਬਾਜ਼ ਨੇ ਛਲਾਂਗ ਲਗਾਈ।

-PTC News