Advertisment

ਬਟਾਲਾ ਦੇ ਪਿੰਡ ਕੋਟਲਾ ਬੋਝਾ ਸਿੰਘ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ

author-image
Ravinder Singh
Updated On
New Update
ਬਟਾਲਾ ਦੇ ਪਿੰਡ ਕੋਟਲਾ ਬੋਝਾ ਸਿੰਘ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ
Advertisment
ਬਟਾਲਾ : ਬਟਾਲਾ ਨੇੜਲੇ ਕਸਬਾ ਪਿੰਡ ਕੋਟਲਾ ਬੋਝਾ ਸਿੰਘ ਤੇ ਸੁੱਖਾ ਚਿੜਾ 'ਚ ਗੈਂਗਸਟਰ ਬਬਲੂ ਤੇ ਪੁਲਿਸ ਦਰਮਿਆਨ ਮੁਕਾਬਲੇ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪੁਲਿਸ ਨੇ ਗੈਂਗਸਟਰ ਬਬਲੂ ਦੀ ਪਤਨੀ ਤੇ ਬੱਚੇ ਨੂੰ ਆਪਣੀ ਗ੍ਰਿਫਤ ਵਿਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਉਪਰ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਤੇ ਹੋਰ ਕਈ ਮਾਮਲੇ ਦਰਜ ਹਨ।
Advertisment
ਬਟਾਲਾ ਦੇ ਪਿੰਡ ਕੋਟਲਾ ਬੋਝਾ ਸਿੰਘ 'ਚ ਪੁਲਿਸ ਤੇ ਗੈਂਗਸਟਰ 'ਚ ਮੁਕਾਬਲਾਜਾਣਕਾਰੀ ਮੁਤਾਬਕ ਇਕ ਗੈਂਗਸਟਰ ਆਪਣੀ ਪਤਨੀ ਤੇ ਬੱਚੇ ਦੇ ਨਾਲ ਜਾ ਰਿਹਾ ਸੀ। ਪੁਲਿਸ ਦੀ ਕਾਰ ਨੂੰ ਦੇਖ ਕੇ ਸ਼ੱਕੀ ਗੈਂਗਸਟਰ ਆਪਣੀ ਕਾਰ ਭਜਾ ਕੇ ਲੈ ਗਿਆ। ਗੈਂਗਸਟਰ ਦੇ ਦੋਵੇਂ ਵਿਚ ਦੋ ਪਿਸਤੌਲ ਫੜੇ ਹੋਏ ਸਨ। ਇਸ ਤੋਂ ਬਾਅਦ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਉਸ ਦਾ ਪਿੱਛਾ ਕੀਤਾ ਤਾਂ ਅਣਪਛਾਤਾ ਗੈਂਗਸਟਰ ਆਪਣੀ ਪਤਨੀ ਤੇ ਬੱਚੇ ਸਮੇਤ ਖੇਤਾਂ 'ਚ ਵੜ ਗਿਆ। ਤੁਰੰਤ ਸੂਚਨਾ ਮਿਲਣ ਉਤੇ ਘਟਨਾ ਵਾਸੀ ਸਥਾਨ ਉਤੇ ਭਾਰੀ ਪੁਲਿਸ ਤਾਇਨਾਤ ਕਰ ਦਿੱਤੀ ਗਈ। ਪੁਲਿਸ ਨੇ ਖੇਤਾਂ ਦੀ ਘੇਰਾਬੰਦੀ ਕਰ ਲਈ ਹੈ। ਫਿਲਹਾਲ ਉਕਤ ਗੈਂਗਸਟਰ ਦੀ ਪਤਨੀ ਤੇ ਬੱਚੇ ਨੂੰ ਗ੍ਰਿਫਤ ਵਿਚ ਲੈ ਲਿਆ ਗਿਆ ਹੈ। ਇਹ ਵੀ ਪੜ੍ਹੋ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਰਾਜਨਾਥ ਸਿੰਘ ਚੰਡੀਗੜ੍ਹ ਵਿਚ ਕਰਵਾਏ ਜਾ ਰਹੇ ਏਅਰ ਸ਼ੋਅ 'ਚ ਕਰਨਗੇ ਸ਼ਿਰਕਤ ਜਦਕਿ ਆਪ ਉਹ ਅਜੇ ਪੁਲਿਸ ਦੇ ਚੁੰਗਲ ਵਿਚੋਂ ਬਾਹਰ ਦੱਸਿਆ ਜਾ ਰਿਹਾ ਹੈ। ਮੌਕੇ ਉਪਰ ਭਾਰੀ ਪੁਲਿਸ ਫੋਰਸ ਨੇ ਘੇਰਾਬੰਦੀ ਕਰ ਲਈ ਹੈ। ਫਿਲਹਾਲ ਪੁਲਿਸ ਇਸ ਬਾਰੇ ਕੋਈ ਵੀ ਗੱਲ ਕਰਨ ਤੋਂ ਇਨਕਾਰ ਕਰ ਰਹੀ ਹੈ। ਗੈਂਗਸਟਰ ਬਬਲੂ ਵੱਲੋਂ ਫਾਇਰਿੰਗ ਕਰਨ ਉਤੇ ਜਵਾਬ ਵਿਚ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਜਾ ਰਹੀ ਹੈ। publive-image -PTC News  
latestnews crimenews encounter police ptcnews punjabnews batala kotlabojhasingh gangsterbablu
Advertisment

Stay updated with the latest news headlines.

Follow us:
Advertisment