Sat, Apr 20, 2024
Whatsapp

BCCI ਵੀ ਚੜ੍ਹਿਆ #MeToo ਦੇ ਅੜਿੱਕੇ, ਜਾਂਚ ਲਈ ਕੀਤਾ ਕਮੇਟੀ ਦਾ ਗਠਨ

Written by  Joshi -- October 26th 2018 10:50 AM
BCCI ਵੀ ਚੜ੍ਹਿਆ #MeToo ਦੇ ਅੜਿੱਕੇ, ਜਾਂਚ ਲਈ ਕੀਤਾ ਕਮੇਟੀ ਦਾ ਗਠਨ

BCCI ਵੀ ਚੜ੍ਹਿਆ #MeToo ਦੇ ਅੜਿੱਕੇ, ਜਾਂਚ ਲਈ ਕੀਤਾ ਕਮੇਟੀ ਦਾ ਗਠਨ

BCCI ਵੀ ਚੜ੍ਹਿਆ #MeToo ਦੇ ਅੜਿੱਕੇ, ਜਾਂਚ ਲਈ ਕੀਤਾ ਕਮੇਟੀ ਦਾ ਗਠਨ,ਨਵੀਂ ਦਿੱਲੀ: ਦੇਸ਼ ਵਿੱਚ ਦਿਨ ਬ ਦਿਨ #ME TOO ਦਾ ਸਾਇਆ ਵਧਦਾ ਜਾ ਰਿਹਾ ਹੈ, ਜਿਸ ਵਿੱਚ ਔਰਤਾਂ ਵੱਲੋਂ ਸ਼ਰੇਆਮ ਉਹਨਾਂ ਨਾਲ ਹੋ ਰਹੀਆਂ ਯੋਨ ਸੋਸ਼ਣ ਦੀਆਂ ਘਟਨਾਵਾਂ ਨੂੰ ਸੋਸ਼ਲ ਮੀਡੀਆ ਵਾਇਰਲ ਕੀਤਾ ਜਾ ਰਿਹਾ ਹੈ।ਜਿਸ ਦੌਰਾਨ ਹੁਣ ਤੱਕ ਕਈ ਵੱਡੇ ਵੱਡੇ ਸਟਾਰ #Me Too ਦੇ ਅੜਿੱਕੇ ਚੜ੍ਹ ਚੁੱਕੇ ਹਨ, ਨਾਲ ਹੀ ਇਸ ਸਾਏ ਦੇ ਅੜਿੱਕੇ BCCI ਦੇ ਸੀ.ਈ.ਓ ਵੀ ਆ ਗਏ ਸਨ। ਬੋਰਡ ਆਫ ਕੰਟਰੋਲ ਫਾਰ ਕ੍ਰਿਕੇਟ ਇਸ ਇੰਡਿਆ ( ਬੀਸੀਸੀਆਈ ) ਦੇ ਸੀਈਓ ਰਾਹੁਲ ਜੌਹਰੀ ਉੱਤੇ ਲੱਗੇ ਯੋਨ ਸੋਸ਼ਣ ਦੇ ਆਰੋਪਾਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਵਿਨੋਦ ਰਾਏ ਦੀ ਪ੍ਰਧਾਨਤਾ ਵਿੱਚ ਤਿੰਨ ਮੈਂਬਰੀ ਇੱਕ ਕਮੇਟੀ ਦਾ ਗਠਨ ਕੀਤਾ ਹੈ , ਜੋ ਪੂਰੀ ਘਟਨਾ ਦੀ ਜਾਂਚ ਕਰੇਗੀ। ਇਸ ਕਮੇਟੀ ਦਾ ਗਠਨ ਵੀਰਵਾਰ ਨੂੰ ਕੀਤਾ ਗਿਆ, ਹੋਰ ਪੜ੍ਹੋ: ਸੰਗਰੂਰ ਦੇ ਸੁਨਾਮ ‘ਚ ਦਲਿਤ ਨੌਜਵਾਨ ਦੀ ਹੋਈ ਕੁੱਟਮਾਰ, ਵੀਡੀਓ ਹੋਈ ਵਾਇਰਲ ਜਿਸ ਵਿੱਚ ਇਲਾਹਾਬਾਦ ਹਾਈ ਕੋਰਟ ਦੇ ਸਾਬਕਾ ਜੱਜ ਰਾਕੇਸ਼ ਸ਼ਰਮਾ, ਦਿੱਲੀ ਮਹਿਲਾਆਯੋਗ ਦੀ ਸਾਬਕਾ ਚੇਅਰਪਰਸਨ ਵਰਖਾ ਸਿੰਘ ਅਤੇ ਸੀਬੀਆਈ ਦੇ ਸਾਬਕਾ ਡਾਇਰੈਕਟਰ ਪੀ.ਸੀ ਸ਼ਰਮਾ ਸ਼ਾਮਿਲ ਹਨ। ਦੱਸਿਆ ਜਾ ਰਿਹਾ ਹੈ ਕਿ ਜਸਟਿਸ ਸ਼ਰਮਾ ਇਸ ਕਮੇਟੀ ਦੇ ਚੇਅਰਮੈਨ ਹੋਣਗੇ। ਤਿੰਨ ਮੈਂਬਰੀ ਇਸ ਕਮੇਟੀ ਨੂੰ ਪੈਨਲ ਨੇ ਆਪਣੀ ਰਿਪੋਰਟ 15 ਦਿਨਾਂ ਦੇ ਅੰਦਰ ਸੌਂਪਣ ਨੂੰ ਕਿਹਾ ਹੈ। ਇੱਕ ਮਹਿਲਾ ਦੁਆਰਾ ਰਾਹੁਲ ਜੌਹਰੀ ਉੱਤੇ ਲਗਾਏ ਗਏ ਸਨਸਨੀਖੇਜ਼ ਆਰੋਪਾਂ ਦੇ ਬਾਅਦ ਕਮੇਟੀ ਨੇ ਉਸ ਤੋਂ ਇਸ ਮਾਮਲੇ ਵਿੱਚ ਜਵਾਬ ਮੰਗਿਆ ਸੀ। ਇਸ ਉੱਤੇ ਜੌਹਰੀ ਨੇ 20 ਅਕਤੂਬਰ ਨੂੰ ਆਪਣਾ ਜਵਾਬ ਸੌਂਪਦੇ ਹੋਏ ਸਾਰੇ ਆਰੋਪਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਸੀ। —PTC News


Top News view more...

Latest News view more...