Fri, Apr 19, 2024
Whatsapp

ਬੀਸੀਜੀ ਦਾ ਟੀਕਾ ਲੱਗੇ ਲੋਕਾਂ ਨੂੰ ਕੋਰੋਨਾ ਦਾ ਘੱਟ ਖ਼ਤਰਾ - ਵਿਗਿਆਨੀਆਂ ਦਾ ਖੁਲਾਸਾ

Written by  Kaveri Joshi -- August 09th 2020 01:52 PM
ਬੀਸੀਜੀ ਦਾ ਟੀਕਾ ਲੱਗੇ ਲੋਕਾਂ ਨੂੰ ਕੋਰੋਨਾ ਦਾ ਘੱਟ ਖ਼ਤਰਾ - ਵਿਗਿਆਨੀਆਂ ਦਾ ਖੁਲਾਸਾ

ਬੀਸੀਜੀ ਦਾ ਟੀਕਾ ਲੱਗੇ ਲੋਕਾਂ ਨੂੰ ਕੋਰੋਨਾ ਦਾ ਘੱਟ ਖ਼ਤਰਾ - ਵਿਗਿਆਨੀਆਂ ਦਾ ਖੁਲਾਸਾ

ਲੰਡਨ- ਬੀਸੀਜੀ ਦਾ ਟੀਕਾ ਲੱਗੇ ਲੋਕਾਂ ਨੂੰ ਕੋਰੋਨਾ ਦਾ ਘੱਟ ਖ਼ਤਰਾ - ਵਿਗਿਆਨੀਆਂ ਦਾ ਖੁਲਾਸਾ- ਕੋਰੋਨਾਵਾਇਰਸ ਤੋਂ ਬਚਾਅ ਵਾਸਤੇ ਦਵਾਈ ਤਿਆਰ ਕਰਨ ਲਈ ਅਤੇ ਕੋਰੋਨਾ ਦੇ ਪ੍ਰਭਾਵ ਨਾਲ ਜੁੜੀਆਂ ਵੱਖੋ-ਵੱਖਰੀਆਂ ਖੋਜਾਂ 'ਚ ਜੁਟੇ ਵਿਗਿਆਨੀਆਂ ਵੱਲੋਂ ਲਗਾਤਾਰ ਕੋਈ ਨਾ ਕੋਈ ਖੁਲਾਸਾ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਕੁਝ scientists ਵੱਲੋਂ ਇੱਕ ਨਵੀਂ ਗੱਲ ਆਖੀ ਗਈ ਹੈ ਕਿ ਜਿੰਨ੍ਹਾਂ ਲੋਕਾਂ ਨੂੰ ਬੀਸੀਜੀ ਦਾ ਟੀਕਾ ਲੱਗ ਚੁੱਕਾ ਹੈ, ਉਨ੍ਹਾਂ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਮਾਰ ਦਾ ਖ਼ਤਰਾ ਘੱਟ ਹੈ। ਦੱਸ ਦੇਈਏ ਕਿ ਵਿਗਿਆਨੀਆਂ ਨੇ ਅਜਿਹੇ 2 ਵੱਖੋ-ਵੱਖ ਵਲੰਟੀਅਰਾਂ ਦੇ ਸਮੂਹ 'ਚ ਇਸਦੀ ਤੁਲਨਾਤਮਕ ਜਾਂਚ ਕੀਤੀ ਹੈ, ਜਿੰਨ੍ਹਾਂ ਨੂੰ ਬੀਸੀਜੀ ਦਾ ਟੀਕਾ ਲੱਗਾ ਸੀ ਅਤੇ ਜਿੰਨ੍ਹਾਂ ਨੂੰ ਬੀਸੀਜੀ ਦਾ ਟੀਕਾ ਨਹੀਂ ਲੱਗਾ ਸੀ, ਜਿਸ ਉਪਰੰਤ ਉਨ੍ਹਾਂ ਇਸ ਪੱਖ ਦਾ ਖ਼ੁਲਾਸਾ ਕੀਤਾ ਕਿ ਬੀਸੀਜੀ ਟੀਕਾ ਲੱਗੇ ਲੋਕਾਂ ਨੂੰ ਕੋਰੋਨਾ ਉਨ੍ਹਾਂ ਖ਼ਤਰਾ ਨਹੀਂ ਹੈ , ਜਿੰਨ੍ਹਾਂ ਦੂਜਿਆਂ ( ਜਿੰਨਾਂ ਨੂੰ ਬੀਸੀਜੀ ਦਾ ਟੀਕਾ ਨਹੀਂ ਲੱਗਾ) ਨੂੰ ਹੈ। ਜ਼ਿਕਰਯੋਗ ਹੈ ਕਿ ਵਿਗਿਆਨੀਆਂ ਨੇ ਪਤਾ ਲਗਾਇਆ ਕਿ ਕੋਵਿਡ-19 ਮਹਾਂਮਾਰੀ ਦੌਰਾਨ ਬੀਸੀਜੀ ਦਾ ਟੀਕਾ ਲੱਗੇ ਲੋਕ ਵਾਰ-ਵਾਰ ਬਿਮਾਰੀ ਦੀ ਚਪੇਟ 'ਚ ਨਹੀਂ ਆਏ । ਇੱਕ ਰਿਪੋਰਟ ਮੁਤਾਬਿਕ ਸਿਹਤ ਵਾਲੰਟੀਅਰਾਂ ਦੇ ਅਜਿਹੇ ਗਰੁੱਪ ਦਾ ਨਿਰੀਖਣ ਕੀਤਾ ਗਿਆ, ਜਿੰਨਾਂ ਨੂੰ ਕੋਰੋਨਾਵਾਇਰਸ ਦੀ ਆਮਦ ਤੋਂ ਪਹਿਲਾਂ ਪਿਛਲੇ ਪੰਜ ਸਾਲ 'ਚ ਬੀਸੀਜੀ ਦਾ ਟੀਕਾ ਲਗਾਇਆ ਗਿਆ ਸੀ। ਉਨ੍ਹਾਂ ਦੇ ਇਮਿਊਨ ਸਿਸਟਮ ਦੀ ਤੁਲਨਾ ਅਜਿਹੇ ਸਿਹਤਮੰਦ ਵਾਲੰਟੀਅਰ ਵਿਅਕਤੀਆਂ ਨਾਲ ਕੀਤੀ ਗਈ, ਜਿੰਨਾਂ ਨੂੰ ਬੀਸੀਜੀ ਦਾ ਟੀਕਾ ਨਹੀਂ ਲੱਗਾ ਸੀ। ਬੀਸੀਜੀ ਵੈਕਸੀਨ ਇਮਿਊਨ ਸਿਸਟਮ ਨੂੰ ਮਜਬੂਤ ਕਰਨ 'ਚ ਕਾਰਗਰ:- ਗੌਰਤਲਬ ਹੈ ਕਿ ਨੀਦਰਲੈਂਡ 'ਚ ਰੈਡਬਾਉਡ ਯੂਨੀਵਰਸਿਟੀ ਸਮੇਤ ਖੋਜ 'ਚ ਸ਼ਾਮਲ ਵਿਗਿਆਨੀਆਂ ਅਨੁਸਾਰ ਬੀਸੀਜੀ ਦੀ ਵੈਕਸੀਨ ਮੂਲ ਰੂਪ 'ਚ (TB) ਤਪਦਿਕ ਦੇ ਇਲਾਜ ਲਈ ਸੀ, ਪਰ ਇਹ ਇਮਿਊਨ ਸਿਸਟਮ ਨੂੰ ਮਜਬੂਤ ਕਰਨ 'ਚ ਵੀ ਵਧੇਰੇ ਕਾਰਗਰ ਸਾਬਤ ਹੋਈ ਹੈ। ਕੁਝ ਵਿਗਿਆਨੀਆਂ ਅਨੁਸਾਰ ਇਸ ਖੋਜ ਦੀਆਂ ਸੀਮਾਵਾਂ ਹਨ , ਜਿਸ 'ਚ ਇਹ ਪੱਕੇ ਤੌਰ 'ਤੇ ਕਹਿਣਾ ਔਖਾ ਹੈ ਕਿ ਕੋਵਿਡ-19 ਖਿਲਾਫ਼ ਬੀਸੀਜੀ ਦਾ ਲਾਭ ਮਿਲੇਗਾ ਹੀ ਮਿਲੇਗਾ। ਕਈ ਖੋਜਕਰਤਾਵਾਂ ਦਾ ਮੰਨਣਾ ਹੈ ਕਿ ਭਾਰਤ ਅਤੇ ਚੀਨ ਦੇ ਟੀਕਾਕਰਨ ਅਭਿਆਨ 'ਚ ਬੀ.ਸੀ.ਜੀ ਦਾ ਟੀਕਾ ਲੱਗਦਾ ਹੈ , ਇਸੇ ਦਾ ਨਤੀਜਾ ਹੈ ਕਿ ਉੱਥੇ ਮੌਤਾਂ ਦੀ ਦਰ ਘੱਟ ਹੈ । ਕੁਝ ਡਾਕਟਰ ਇਹ ਵੀ ਕਹਿੰਦੇ ਹਨ ਕਿ ਬੀਸੀਜੀ ਵੈਕਸੀਨ ਕੋਰੋਨਾ ਤੋਂ ਬਚਾਅ ਲਈ ਕਾਰਗਰ ਹੈ । ਕਈ ਸਿਹਤ ਮਾਹਰਾਂ ਦਾ ਇਹ ਹੈ ਕਹਿਣਾ :- ਪਬਲਿਕ ਹੈਲਥ ਮਾਹਰ ਡਾ. ਅਨੰਤ ਭਾਨ ਦਾ ਕਹਿਣਾ ਹੈ ਕਿ ਬੀਸੀਜੀ ਦਾ ਟੀਕਾ ਕੋਰੋਨਾ ਤੋਂ ਬਚਾਏਗਾ, ਇਹ ਸਥਿਤੀ ਤੇ ਨਿਰਭਰ ਕਰਦਾ ਹੈ , ਇਹ ਪੱਕਾ ਨਹੀਂ ਹੈ। ਇਸ ਬਾਰੇ ਅਜੇ ਕੁਝ ਵੀ ਕਿਹਾ ਜਾਣਾ ਜਲਦਬਾਜ਼ੀ ਹੋਵੇਗਾ । ਉਹ ਇਸ ਲਈ ਕਿਉਂਕਿ ਭਾਰਤ ਹੀ ਨਹੀਂ ਬਲਕਿ ਬ੍ਰਾਜ਼ੀਲ 'ਚ ਵੀ ਇਸਦਾ ਇਸਤੇਮਾਲ ਹੁੰਦਾ ਹੈ ਅਤੇ ਉੱਥੇ ਵੱਡੀ ਸੰਖਿਆ 'ਚ ਮਰੀਜ਼ ਮਿਲੇ ਹਨ ਅਤੇ ਮੌਤਾਂ ਵੀ ਹੋਈਆਂ ਹਨ ।


Top News view more...

Latest News view more...