ਮੁੱਖ ਖਬਰਾਂ

ਸਾਵਧਾਨ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਮੁੜ ਕੋਰੋਨਾ ਨੇ ਦਿੱਤੀ ਦਸਤਕ

By Pardeep Singh -- July 17, 2022 8:47 pm

ਲੁਧਿਆਣਾ: ਲੁਧਿਆਣਾ ਵਿੱਚ ਕੋਰੋਨਾ ਦਾ ਕਹਿਰ ਮੁੜ ਤੋਂ ਜਾਰੀ ਹੋ ਗਿਆ ਹੈ। ਲੁਧਿਆਣਾ ਦੇ ਸਿਵਲ ਸਰਜਨ ਡਾ.ਐਸ.ਪੀ. ਸਿੰਘ ਨੇ ਕੋਵਿਡ-19 ਦੀ ਤਾਜਾ ਸਥਿਤੀ ਬਾਰੇ ਜਾਣੂ ਕਰਾਉਂਦੇ ਹੋਏ ਦੱਸਿਆ ਕਿ ਅੱਜ ਤੱਕ 108442 (97.70%) ਕੋਰੋਨਾ ਪੋਜਟਿਵ ਵਿਅਕਤੀ ਕੋਰੋਨਾ ਬਿਮਾਰੀ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁਕੇ ਹਨ।

Covid-19: India logs 15, 940 new cases in 24 hours

ਜਿਲ੍ਹਾ ਲੁਧਿਆਣਾ ਅੰਦਰ ਅੱਜ ਤੱਕ 3762194 ਸ਼ੱਕੀ ਵਿਅਕਤੀਆ ਦੇ ਸੈਂਪਲ ਲਏ ਗਏ ਹਨ ਜੋ ਕਿ ਆਰ.ਟੀ.ਪੀ.ਸੀ.ਆਰ. - 2136512, ਐਂਟੀਜਨ 1577251 ਅਤੇ ਟਰੂਨੈਟ 45702 ਹਨ। ਅੱਜ ਪੈਂਡਿੰਗ ਰਿਪੋਰਟਾਂ ਵਿੱਚੋਂ 39 ਸੈਂਪਲਾਂ ਦੀ ਰਿਪੋਰਟ ਕਰੋਨਾ ਪੌਜੀਟਿਵ ਪ੍ਰਾਪਤ ਹੋਈ ਹੈ ਜੋ ਕਿ 31 ਜਿਲ੍ਹਾ ਲੁਧਿਆਣਾ ਅਤੇ 8 ਬਾਹਰਲੇ ਰਾਜ/ਜਿਲ੍ਹੇ ਨਾਲ ਸਬੰਧਤ ਹਨ।

ਉਥੇ ਹੀ  ਰਾਜਿੰਦਰਾ ਹਸਪਤਾਲ ਦੇ ਦੋ ਡਾਕਟਰਾਂ ਸਮੇਤ 24 ਕੋਵਿਡ ਪਾਜ਼ੇਟਿਵ ਕੇਸ ਪਾਏ ਗਏ ਹਨ। ਸਿਵਲ ਸਰਜਨ ਡਾ: ਰਾਜੂ ਧੀਰ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 17 ਪਟਿਆਲਾ ਸ਼ਹਿਰ, ਦੋ ਨਾਭਾ ਅਤੇ ਇੱਕ ਬਲਾਕ ਭਾਦਸੋਂ, ਸ਼ੁਤਰਾਣਾ, ਕੌਲੀ, ਕਾਲੋਮਾਜਰਾ ਅਤੇ ਦੁਧਨਸਾਧਾਂ ਨਾਲ ਸਬੰਧਿਤ ਹਨ।ਇਸ ਨਾਲ ਜ਼ਿਲ੍ਹੇ ਵਿੱਚ ਪੌਜ਼ੀਟਿਵ ਮਰੀਜ਼ਾਂ ਦੀ ਕੁੱਲ ਗਿਣਤੀ 62,743 ਹੋ ਗਈ ਹੈ। ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ 61,148 ਹੈ ਅਤੇ ਐਕਟਿਵ ਕੇਸ 137 ਹਨ। ਅੱਜ ਕੋਵਿਡ-19 ਲਈ 68 ਨਮੂਨੇ ਲਏ ਗਏ। ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ-19 ਨਾਲ ਸਬੰਧਤ 12 ਲੱਖ 65 ਹਜ਼ਾਰ 433 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ ਪਟਿਆਲਾ ਜ਼ਿਲ੍ਹੇ ਵਿੱਚੋਂ 62,743 ਕੋਵਿਡ ਪਾਜ਼ੇਟਿਵ, 12 ਲੱਖ 2634 ਨੈਗੇਟਿਵ ਅਤੇ 56 ਦੇ ਕਰੀਬ ਰਿਪੋਰਟਾਂ ਆਉਣੀਆਂ ਬਾਕੀ ਹਨ। ਸਿਵਲ ਸਰਜਨ ਨੇ ਦੱਸਿਆ ਕਿ ਐਤਵਾਰ ਨੂੰ 547 ਲੋਕਾਂ ਨੇ ਟੀਕਾ ਲਗਾਇਆ। ਇਸ ਦੇ ਨਾਲ ਹੀ 381 ਲੋਕਾਂ ਨੂੰ ਬੂਸਟਰ ਡੋਜ਼ ਮਿਲੀ।

ਸੋਮਵਾਰ ਨੂੰ ਪਟਿਆਲਾ ਸ਼ਹਿਰ ਦੇ ਕਮਿਊਨਿਟੀ ਹੈਲਥ ਸੈਂਟਰ ਮਾਡਲ ਟਾਊਨ, ਕਮਿਊਨਿਟੀ ਹੈਲਥ ਸੈਂਟਰ ਤ੍ਰਿਪੜੀ, ਸਰਕਾਰੀ ਰਜਿਦਾਰਾ ਹਸਪਤਾਲ, ਮਾਤਾ ਕੌਸ਼ੱਲਿਆ ਹਸਪਤਾਲ, ਧੀਰੂ ਦੀ ਮਾਜਰੀ ਡਿਸਪੈਂਸਰੀ, ਪ੍ਰਤਾਪ ਨਗਰ, ਰਾਜਪੁਰਾ ਕਲੋਨੀ, ਮਥੁਰਾ ਕਲੋਨੀ, ਅਰਬਨ ਪ੍ਰਾਇਮਰੀ ਹੈਲਥ ਸੈਂਟਰ, ਸੂਲਰ ਆਰੀਆ ਸਮਾਜ, ਬਿਸ਼ਨ ਨਗਰ, ਡਾ. ਸਿਟੀ ਬ੍ਰਾਂਚ, ਇੰਦਰਾ ਕਲੋਨੀ, ਆਨੰਦ ਨਗਰ, ਸਮਾਣਾ ਨਾਭਾ ਅਤੇ ਰਾਜਪੁਰਾ ਦੇ ਸਿਵਲ ਹਸਪਤਾਲ, ਜਨ ਸਿਹਤ ਕੇਂਦਰ ਕੌਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ:ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦਾ ਵੱਡਾ ਬਿਆਨ, ਕਿਹਾ-ਮੂਸੇਵਾਲਾ ਨੂੰ ਬਦਨਾਮ ਕਰਨ ਕੋਸ਼ਿਸ਼

-PTC News

  • Share