ਹੋਰ ਖਬਰਾਂ

ਸੋਸ਼ਲ ਮੀਡੀਆ ਵਰਤਣ ਵਾਲਿਓਂ ਹੋ ਜਾਓ ਸਾਵਧਾਨ, ਗਲਤੀ ਨਾਲ ਵੀ ਨਾ ਕਰਿਓ ਇਹ ਕੰਮ ਨਹੀਂ ਤਾਂ ਦੇਣਾ ਪੈ ਜਾਵੇਗਾ ਕਾਨੂੰਨ ਨੂੰ ਜਵਾਬ

By Jasmeet Singh -- June 09, 2022 7:28 pm

ਨਵੇਂ ਆਈਟੀ ਨਿਯਮ 2022: ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਇਹ ਬਹੁਤ ਮਹੱਤਵਪੂਰਨ ਖ਼ਬਰ ਹੈ ਜਲਦੀ ਹੀ ਤੁਸੀਂ ਟਵਿੱਟਰ, ਫੇਸਬੁੱਕ, ਗੂਗਲ ਸਮੇਤ ਕਈ ਪਲੇਟਫਾਰਮਾਂ ਦੇ ਨਿਯਮਾਂ ਵਿੱਚ ਬਦਲਾਅ ਦੇਖੋਗੇ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੂੰ ਪੀਜੀਆਈ ਤੋਂ ਮਿਲੀ ਛੁੱਟੀ, ਪਟਿਆਲਾ ਜੇਲ੍ਹ ਲਿਜਾਇਆ ਗਿਆ

ਕੇਂਦਰ ਸਰਕਾਰ ਸੋਸ਼ਲ ਮੀਡੀਆ ਦੇ ਆਈਟੀ ਨਿਯਮਾਂ 'ਚ ਬਦਲਾਅ ਕਰਨ ਜਾ ਰਹੀ ਹੈ, ਜਿਸ ਨਾਲ ਇਨ੍ਹਾਂ ਪਲੇਟਫਾਰਮਾਂ 'ਤੇ ਪਾਰਦਰਸ਼ਤਾ ਨੂੰ ਅੱਗੇ ਵਧਾਇਆ ਜਾ ਸਕੇ। ਇਨ੍ਹਾਂ ਨਿਯਮਾਂ ਦੇ ਲਾਗੂ ਹੋਣ ਮਗਰੋਂ ਕੰਪਨੀਆਂ (ਫੇਸਬੁੱਕ, ਟਵਿੱਟਰ, ਗੂਗਲ) ਗਲਤ ਜਾਂ ਇਤਰਾਜ਼ਯੋਗ ਸਮੱਗਰੀ ਪ੍ਰਕਾਸ਼ਤ ਕਰਨ ਲਈ ਜਵਾਬਦੇਹ ਹੋਣਗੀਆਂ।

ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਹਾਲ ਹੀ ਵਿੱਚ ਜਨਤਾ ਦੇ ਸੁਝਾਵਾਂ ਲਈ IT ਨਿਯਮ 2021 ਵਿੱਚ ਸੋਧਾਂ ਦਾ ਖਰੜਾ ਜਾਰੀ ਕੀਤਾ ਹੈ। ਇਸ ਤਹਿਤ ਮੰਤਰਾਲਾ ਮੁੱਖ ਤੌਰ 'ਤੇ 4 ਨਿਯਮਾਂ 'ਚ ਬਦਲਾਅ ਕਰਨ ਜਾ ਰਿਹਾ ਹੈ। ਜਿਸ 'ਚ ਸਭ ਤੋਂ ਖਾਸ ਗੱਲ ਇਹ ਹੈ ਕਿ ਗਲਤ ਟਿੱਪਣੀ ਜਾਂ ਜਾਅਲੀ ਸਮੱਗਰੀ 'ਤੇ ਜਵਾਬ ਦੇਣ ਲਈ 30 ਦਿਨਾਂ ਦਾ ਸਮਾਂ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਸੋਸ਼ਲ ਮੀਡੀਆ ਕੰਪਨੀਆਂ ਨੂੰ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਕੋਈ ਵੀ ਅਜਿਹੀ ਸਮੱਗਰੀ ਨੂੰ ਹੋਸਟ, ਸਾਂਝਾ ਜਾਂ ਪ੍ਰਕਾਸ਼ਿਤ ਨਾ ਕਰੇ ਜੋ ਕਿਸੇ ਹੋਰ ਵਿਅਕਤੀ ਦੀ ਹੋਵੇ। ਨਾਲ ਹੀ, ਅਸ਼ਲੀਲ, ਅਪਮਾਨਜਨਕ, ਬੱਚਿਆਂ ਦਾ ਜਿਨਸੀ ਸ਼ੋਸ਼ਣ ਅਤੇ ਜਾਤੀ ਦੇ ਆਧਾਰ 'ਤੇ ਉਤਪੀੜਨ ਵਾਲੀ ਸਮੱਗਰੀ ਨੂੰ ਵੀ ਹੁਣ ਕਾਨੂੰਨ ਦੀ ਉਲੰਘਣਾ ਮੰਨਿਆ ਜਾਵੇਗਾ। ਤੱਥਾਂ ਨੂੰ ਜਾਣਬੁੱਝ ਕੇ ਛੁਪਾਉਣ ਅਤੇ ਗੁੰਮਰਾਹਕੁੰਨ ਸਮੱਗਰੀ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਮਾਨ ਸਰਕਾਰ ਦਾ ਕਿਸਾਨਾਂ ਲਈ ਵੱਡਾ ਫੈਸਲਾ, ਜਾਣੋ ਹੁਣ ਕਿੰਨੇ ਰੁਪਏ ਟਿਊਬਵੈੱਲ 'ਤੇ ਲੋਡ ਵਧਾਉਣ ਦਾ ਆਏਗਾ ਖਰਚਾ

ਸ਼ਿਕਾਇਤਾਂ ਦੇ ਨਿਪਟਾਰੇ ਲਈ 72 ਘੰਟੇ ਦਾ ਪ੍ਰਬੰਧ ਹੋਵੇਗਾ। ਯਾਨੀ ਕਿ ਕਿਸੇ ਵੀ ਇਤਰਾਜ਼ਯੋਗ ਸਮੱਗਰੀ ਦੀ ਸ਼ਿਕਾਇਤ ਮਿਲਣ 'ਤੇ 72 ਘੰਟਿਆਂ ਦੇ ਅੰਦਰ ਇਸ ਬਾਰੇ ਮੁੱਢਲੀ ਕਾਰਵਾਈ ਕਰਨੀ ਪਵੇਗੀ। ਨਾਲ ਹੀ, ਇਹ ਵੀ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਇਤਰਾਜ਼ਯੋਗ ਸਮੱਗਰੀ ਵਾਇਰਲ ਨਹੀਂ ਹੋ ਸਕਦੀ। ਨਵੇਂ ਨਿਯਮਾਂ ਤੋਂ ਬਾਅਦ ਗਲਤ ਸਮੱਗਰੀ ਦੇ ਪ੍ਰਕਾਸ਼ਨ ਅਤੇ ਵਾਇਰਲ ਹੋਣ 'ਤੇ ਕਾਫੀ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ।

-PTC News

  • Share