Thu, Apr 25, 2024
Whatsapp

ਆਨਲਾਈਨ ਰਿਸ਼ਤੇ ਲੱਭਣ ਵਾਲੇ ਹੋ ਜਾਓ ਸਾਵਧਾਨ, ਝੱਲਣਾ ਪੈ ਸਕਦਾ ਹੈ ਇਹ...

Written by  Tanya Chaudhary -- February 23rd 2022 05:44 PM -- Updated: February 23rd 2022 06:01 PM
ਆਨਲਾਈਨ ਰਿਸ਼ਤੇ ਲੱਭਣ ਵਾਲੇ ਹੋ ਜਾਓ ਸਾਵਧਾਨ, ਝੱਲਣਾ ਪੈ ਸਕਦਾ ਹੈ ਇਹ...

ਆਨਲਾਈਨ ਰਿਸ਼ਤੇ ਲੱਭਣ ਵਾਲੇ ਹੋ ਜਾਓ ਸਾਵਧਾਨ, ਝੱਲਣਾ ਪੈ ਸਕਦਾ ਹੈ ਇਹ...

ਅੱਜ-ਕੱਲ੍ਹ ਜਦੋਂ ਹਰ ਚੀਜ਼ ਡਿਜੀਟਲ (Digital)ਹੋ ਰਹੀ ਹੈ ਤਾਂ ਵਿਆਹ (Marriage)ਵੀ ਕਿਵੇਂ ਪਿੱਛੇ ਰਹਿ ਸਕਦੀ ਹੈ। ਭਾਰਤ 'ਚ ਪਿਛਲੇ ਕੁਝ ਕੁ ਸਾਲਾਂ 'ਚ ਕਈ ਮੈਟਰੀਮੋਨੀਅਲ ਸਾਈਟਾਂ (matrimonial sites)ਸਾਹਮਣੇ ਆਈਆਂ ਹਨ ਜਿੱਥੇ ਆਨਲਾਈਨ ਰਿਸ਼ਤੇ ਤੈਅ ਹੋਣ ਦਾ ਰੁਝਾਨ ਵੀ ਵਧ ਗਿਆ ਹੈ। ਇਸ ਰੁਝਾਨ ਕਾਰਨ ਕਈ ਲੁਟੇਰੇ ਵੀ ਇਸ ਦਾ ਫ਼ਾਇਦਾ ਚੁੱਕ ਲੈਂਦੇ ਹਨ।ਆਨਲਾਈਨ ਰਿਸ਼ਤੇ ਲੱਭਣ ਵਾਲੇ ਹੋ ਜਾਓ ਸਾਵਧਾਨ, ਝੱਲਣਾ ਪੈ ਸਕਦਾ ਹੈ ਇਹ ਅੱਜ-ਕੱਲ੍ਹ ਲੁਟੇਰੇ ਅਜਿਹੀਆਂ ਮੈਟਰੀਮੋਨੀਅਲ ਵੈਬਸਾਈਟਾਂ ਜਾਂ ਸੋਸ਼ਲ ਮੀਡੀਆ 'ਤੇ ਜਾਅਲੀ ਪ੍ਰੋਫਾਈਲਾਂ ਬਣਾ ਕੇ ਵਿਆਹ ਦੀ ਗੱਲ ਕਰਦੇ ਹੋਏ ਠੱਗੀ ਮਾਰ ਹਨ। ਹੁਣ ਤੱਕ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਜੇਕਰ ਤੁਸੀਂ ਵੀ ਇਸ ਤਰ੍ਹਾਂ ਦੇ ਵਿਆਹ ਦੀ ਵਿਉਂਤਬੰਦੀ ਬਣਾ ਰਹੇ ਹੋ ਤਾਂ ਤੁਹਾਨੂੰ ਕੁਝ ਸਾਵਧਾਨੀਆਂ ਵਰਤਣ ਦੀ ਲੋੜ ਹੈ। ਸਭ ਤੋਂ ਪਹਿਲਾਂ ਤੁਹਾਨੂੰ ਇਹ ਜਾਨਣ ਦੀ ਲੋੜ ਹੈ ਕਿ ਅੱਜ-ਕੱਲ੍ਹ ਕਿਸ ਪ੍ਰਕਾਰ ਨਾਲ ਠੱਗੀਆਂ ਕੀਤੀਆਂ ਜਾ ਰਹੀਆਂ ਹਨ।ਅਪਰਾਧੀ ਅਜਿਹੀਆਂ ਵੈਬਸਾਈਟਾਂ 'ਤੇ ਵੱਖ-ਵੱਖ ਤਰੀਕਿਆਂ ਨਾਲ ਠੱਗੀ ਕਰ ਰਹੇ ਹਨ। ਠੱਗੀ ਸਿਰਫ਼ ਮਰਦ ਨਾਲ ਹੀ ਨਹੀਂ ਸਗੋਂ ਔਰਤਾਂ ਨਾਲ ਵੀ ਹੁੰਦੀ ਹੈ। ਆਨਲਾਈਨ ਰਿਸ਼ਤੇ ਲੱਭਣ ਵਾਲੇ ਹੋ ਜਾਓ ਸਾਵਧਾਨ, ਝੱਲਣਾ ਪੈ ਸਕਦਾ ਹੈ ਇਹ ਆਓ ਜਾਣਦੇ ਹਾਂ ਠੱਗੀ ਦੇ ਤਰੀਕੇ:- 1.ਠੱਗ ਵੈਬਸਾਈਟਾਂ ਰਾਹੀਂ ਤੁਹਾਡੇ ਨਾਲ ਸੰਪਰਕ ਕਰਦੇ ਹਨ। ਜ਼ਿਆਦਾਤਰ ਮਾਮਲਿਆਂ 'ਚ ਠੱਗ ਆਪਣੇ ਆਪ ਨੂੰ ਵਿਦੇਸ਼ 'ਚ ਰਹਿਣ ਵਾਲਾ ਦੱਸਦੇ ਹਨ ਜਿਸ ਕਰ ਕੇ ਲੋਕ ਉਨ੍ਹਾਂ ਦੀਆਂ ਗੱਲਾਂ ਵਿਚ ਆ ਜਾਂਦੇ ਨੇ ਫਿਰ ਗੱਲਬਾਤ ਸ਼ੁਰੂ ਹੁੰਦੀ ਹੈ ਤੇ ਬਾਅਦ ਵਿਚ ਉਹ ਤੁਹਾਨੂੰ ਤੋਹਫ਼ਾ ਭੇਜਦਾ ਹੈ। ਤੋਹਫ਼ਾ ਵੀ ਇੱਕ-ਦੋ ਵਾਰ ਪਹੁੰਚ ਜਾਂਦਾ ਹੈ। ਇਸ ਨਾਲ ਤੁਸੀਂ ਭਰੋਸਾ ਕਰਨ ਲੱਗ ਜਾਂਦੇ ਹੋ। ਫਿਰ ਇੱਕ ਦਿਨ ਉਹ ਤੁਹਾਨੂੰ ਬਾਹਰ ਤੋਂ ਭਾਰਤ ਵਾਪਸ ਆਉਣ ਦੀ ਖ਼ਬਰ ਦਿੰਦਾ ਹੈ, ਨਾਲ ਹੀ ਤੁਹਾਡੇ ਲਈ ਇੱਕ ਮਹਿੰਗਾ ਤੋਹਫ਼ਾ ਹੋਣ ਬਾਰੇ ਵੀ ਜ਼ਿਕਰ ਕਰਦਾ ਹੈ। ਤੁਹਾਨੂੰ ਅਚਾਨਕ ਫੋਨ ਆਉਂਦਾ ਕਿ ਉਸ ਨੂੰ ਏਅਰਪੋਰਟ 'ਤੇ ਕਸਟਮ ਵਿਭਾਗ ਨੇ ਫੜ ਲਿਆ ਹੈ ਤੇ ਛੱਡਣ ਦੇ ਬਦਲੇ ਤੁਹਾਨੂੰ ਇੰਨੇ ਪੈਸਿਆਂ ਦੀ ਜ਼ਰੂਰਤ ਹੈ। ਉਹ ਤੁਹਾਨੂੰ ਪੈਸੇ ਦੇਣ ਦਾ ਕੋਈ ਬਹਾਨਾ ਲਗਾਏਗਾ। ਇਸ ਤਰ੍ਹਾਂ ਤੁਹਾਡੇ ਨਾਲ ਠੱਗੀ ਵੱਜ ਜਾਂਦੀ ਹੈ। ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਬਦਲੇਗਾ ਮੌਸਮ ਦਾ ਮਿਜਾਜ਼, ਦੋ ਦਿਨ ਮੀਂਹ ਤੇ ਹਨੇਰੀ ਦੀ ਪੇਸ਼ੀਨਗੋਈ 2. ਇਸ 'ਚ ਠੱਗ ਤੁਹਾਡੇ ਨਾਲ ਵੈਬਸਾਈਟਾਂ ਰਾਹੀਂ ਸੰਪਰਕ ਕਰਦੇ ਹਨ। ਫਿਰ ਗੱਲ ਕਰਦੇ ਰਹਿੰਦੇ ਹਨ ਤੇ ਤੁਹਾਡਾ ਭਰੋਸਾ ਜਿੱਤਣ ਤੋਂ ਬਾਅਦ ਅਚਾਨਕ ਉਹ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਦਾ ਬਹਾਨਾ ਲਗਾਉਂਦੇ ਹਨ ਤੇ ਪੈਸਿਆਂ ਦੀ ਮੰਗ ਕਰਦੇ ਹਨ ਅਤੇ ਤੁਸੀਂ ਭਰੋਸਾ ਕਰਕੇ ਪੈਸੇ ਦੇ ਦਿੰਦੇ ਹੋ। ਮੁੜ ਕੇ ਉਹ ਤੁਹਾਨੂੰ ਸਭ ਪਾਸਿਓਂ ਬਲਾਕ ਕਰ ਦਿੰਦੇ ਹਨ ਤੇ ਇਸ ਤਰ੍ਹਾਂ ਤੁਹਾਡੇ ਨਾਲ ਠੱਗੀ ਕਰ ਜਾਂਦੇ ਨੇ। 3. ਕਈ ਵਾਰ ਤਾਂ ਇਹ ਦੇਖਿਆ ਗਿਆ ਹੈ ਕਿ ਠੱਗ ਤੁਹਾਨੂੰ ਧੋਖੇ 'ਚ ਰੱਖ ਕੇ ਵਿਆਹ ਵੀ ਕਰਵਾ ਲੈਂਦੇ ਹਨ ਅਤੇ ਕੁਝ ਦਿਨਾਂ ਬਾਅਦ ਉਹ ਤੁਹਾਡੇ ਪੈਸੇ ਤੇ ਗਹਿਣੇ ਲੈ ਕੇ ਫ਼ਰਾਰ ਹੋ ਜਾਂਦੇ ਹੈ। ਅਜਿਹੇ ਮਾਮਲਿਆਂ 'ਚ ਮਹਿਲਾ ਠੱਗਾਂ ਦੀ ਭੂਮਿਕਾ ਜ਼ਿਆਦਾ ਹੁੰਦੀ ਹੈ। 4. ਕਈ ਬਾਰ ਠੱਗ ਤੁਹਾਨੂੰ ਮੈਟਰੀਮੋਨੀਅਲ ਸਾਈਟਾਂ ਉਤੇ ਮਿਲਦੇ ਨੇ ,ਤੁਹਾਡੇ ਨਾਲ ਦਿਨ-ਰਾਤ ਗੱਲਾਂ ਕਰ ਕੇ ਤੁਹਾਡਾ ਭਰੋਸਾ ਜਿੱਤ ਲੈਂਦੇ ਨੇ ਫਿਰ ਗੱਲ ਵਿਆਹ ਤੱਕ ਪਹੁੰਚ ਜਾਂਦੀ ਹੈ। ਵਿਆਹ ਤੋਂ ਪਹਿਲਾਂ ਉਹ ਦਾਜ ਦੀ ਕੋਈ ਗੱਲ ਨਹੀਂ ਕਰਦੇ ਪਰ ਵਿਆਹ ਹੋਣ ਮਗਰੋਂ ਉਹ ਕੁੜੀ ਨੂੰ ਆਪਣੇ ਮਾਪਿਆਂ ਤੋਂ ਦਾਜ ਮੰਗਣ ਲਈ ਜਬਰਦਸਤੀ ਕਰਦੇ ਹਨ। 5. ਕਈ ਬਾਰ ਠੱਗ ਇਨ੍ਹਾਂ ਵੈਬਸਾਈਟਾਂ ਤੇ ਨਕਲੀ ਤੇ ਝੂਠੀਆਂ ਗੱਲਾਂ ਲਿਖ ਕੇ ਤੁਹਾਨੂੰ ਇਮਪ੍ਰੈੱਸ ਕਰਨ ਦੀ ਵੀ ਕੋਸ਼ਿਸ਼ ਕਰਦੇ ਨੇ ਤੇ ਵਿਆਹ ਤੋਂ ਬਾਅਦ ਆਪਣੇ ਰੰਗ ਦੱਸਦੇ ਹਨ। 6. ਕਈ ਵਾਰ ਦੇਖਿਆ ਗਿਆ ਹੈ ਕਿ ਠੱਗ ਆਪਣੀ ਜਾਅਲੀ ਆਈਡੀ ਨਾਲ ਇਨ੍ਹਾਂ ਵੈਬਸਾਈਟਾਂ ਉਤੇ ਖੁਦ ਨੂੰ ਰਜਿਸਟਰ ਕਰਦੇ ਨੇ ਤੇ ਸ਼ੋਅ-ਆਫ਼ ਕਰਨ ਲਈ ਮਹਿੰਗੀ ਗੱਡੀ ਤੇ ਘਰ ਦੀਆਂ ਨਕਲੀ ਫੋਟੋਆਂ ਪਾਉਂਦੇ ਹਨ ਪਰ ਅਸਲ 'ਚ ਉਨ੍ਹਾਂ ਪੱਲੇ ਕੁਝ ਨਹੀਂ ਹੁੰਦਾ ਤੇ ਉਹ ਵਿਆਹ ਕਰਵਾ ਕੇ ਦੂਜੇ ਪਰਿਵਾਰ ਨੂੰ ਲੁੱਟਦੇ ਹਨ। 7. ਇਸ ਦੇ ਨਾਲ ਹੀ ਇਹ ਵੀ ਵੇਖਿਆ ਗਿਆ ਹੈ ਕਿ ਠੱਗ ਤੁਹਾਡੇ ਨਾਲ ਆਨਲਾਈਨ ਜੁੜਦੇ ਹਨ। ਗੱਲਬਾਤ ਸ਼ੁਰੂ ਹੋਣ ਤੋਂ ਬਾਅਦ ਤੁਹਾਨੂੰ ਇੱਕ ਹੋਟਲ 'ਚ ਮਿਲਣ ਲਈ ਬੁਲਾਉਂਦੇ ਹਨ। ਹੋਟਲ 'ਚ ਤੁਹਾਨੂੰ ਬੇਹੋਸ਼ ਕਰ ਕੇ ਤੁਹਾਡੀ ਅਸ਼ਲੀਲ ਵੀਡੀਓ ਬਣਾ ਕੇ ਤੁਹਾਨੂੰ ਬਲੈਕਮੇਲ ਵੀ ਕੀਤਾ ਜਾਂਦਾ ਹੈ। 8. ਕਈ ਵਾਰ ਠੱਗ ਕਰਜ਼ੇ ਹੇਠ ਦੱਬੇ ਹੁੰਦੇ ਹਨ ਤੇ ਉਹ ਆਪਣਾ ਕਰਜ਼ਾ ਉਤਾਰਨ ਲਈ ਇਨ੍ਹਾਂ ਵੈਬਸਾਈਟਾਂ ਦਾ ਇਸਤੇਮਾਲ ਕਰਦੇ ਨੇ ਜਿੱਥੇ ਉਨ੍ਹਾਂ ਨੂੰ ਕੋਈ ਨਹੀਂ ਜਾਣਦਾ ਉਨ੍ਹਾਂ ਥਾਵਾਂ ਉਤੇ ਰਿਸ਼ਤਾ ਕਰਵਾ ਲੈਂਦੇ ਨੇ ਤੇ ਬਾਅਦ ਵਿਚ ਦੂਜੇ ਪਰਿਵਾਰ ਨੂੰ ਆਪਣੇ ਕਰਜ਼ੇ ਉਤਾਰਨ ਲਈ ਵਰਤਦੇ ਹਨ। ਆਨਲਾਈਨ ਰਿਸ਼ਤੇ ਲੱਭਣ ਵਾਲੇ ਹੋ ਜਾਓ ਸਾਵਧਾਨ, ਝੱਲਣਾ ਪੈ ਸਕਦਾ ਹੈ ਇਹ ਇਹ ਵੀ ਪੜ੍ਹੋ : ਰਿਲੇਸ਼ਨਸ਼ਿਪ 'ਚ ਆਉਣ ਤੋਂ ਪਹਿਲਾਂ ਮੁੰਡੇ ਕੁੜੀਆਂ ਜਾਣਨ ਇਹ ਗੱਲਾਂ ਸਾਵਧਾਨੀ ਕੁਝ ਇਸ ਪ੍ਰਕਾਰ ਵਰਤੀ ਜਾ ਸਕਦੀ ਹੈ 1. ਵਿਆਹ ਕਰਨ ਤੋਂ ਪਹਿਲਾਂ ਹਰ ਤਰ੍ਹਾਂ ਦੀ ਜਾਂਚ ਕੀਤੀ ਜਾਵੇ, ਕਿਸੀ 'ਤੇ ਵੀ ਅੱਖਾਂ ਬੰਦ ਕਰ ਕੇ ਭਰੋਸਾ ਕਰਨਾ ਮਹਿੰਗਾ ਪੈ ਸਕਦਾ ਹੈ। 2. ਜੇਕਰ ਮੈਟਰੀਮੋਨੀਅਲ ਵੈਬਸਾਈਟ 'ਤੇ ਕਿਸੇ ਨਾਲ ਦੋਸਤੀ ਹੈ ਅਤੇ ਉਸ ਨਾਲ ਚੈਟਿੰਗ ਜਾਂ ਫੋਨ 'ਤੇ ਗੱਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਤਾਂ ਗੱਲਬਾਤ ਦੌਰਾਨ ਆਪਣੀ ਸਾਰੀ ਜਾਣਕਾਰੀ ਉਸ ਨੂੰ ਨਾ ਦਿਓ। ਖ਼ਾਸ ਤੌਰ 'ਤੇ ਨਿੱਜੀ ਤੇ ਬੈਂਕਿੰਗ ਜਾਣਕਾਰੀ ਦੇਣ ਤੋਂ ਬਚੋ। 3. ਮੈਟਰੀਮੋਨੀਅਲ ਵੈਬਸਾਈਟਾਂ 'ਤੇ ਪਾਏ ਜਾਣ ਵਾਲੇ ਰਿਸ਼ਤਿਆਂ 'ਚੋਂ ਜੇਕਰ ਤੁਸੀਂ ਪਹਿਲੀ ਵਾਰ ਮਿਲਣ ਜਾ ਰਹੇ ਹੋ ਤਾਂ ਤੁਹਾਨੂੰ ਇਕੱਲੇ ਜਾਣ ਤੋਂ ਬਚਣਾ ਚਾਹੀਦਾ ਹੈ। 4. ਜੇਕਰ ਸਾਹਮਣੇ ਵਾਲਾ ਵਿਅਕਤੀ ਰਿਸ਼ਤੇ ਲਈ ਗੱਲਬਾਤ ਦੌਰਾਨ ਕੁਝ ਪੈਸੇ ਮੰਗਦਾ ਹੈ ਤਾਂ ਤੁਰੰਤ ਇਨਕਾਰ ਕਰ ਦਿਓ। 5. ਜੇਕਰ ਤੁਹਾਨੂੰ ਵਿਅਕਤੀ ਕਿਤੇ ਵੀ ਮਿਲਣ ਲਈ ਬੁਲਾਉਂਦਾ ਹੈ ਤਾਂ ਕਿਸੇ ਜਨਤਕ ਥਾਂ ਨੂੰ ਚੁਣੋ ਨਾ ਕਿ ਕਿਸੇ ਹੋਟਲ ਜਾਂ ਰੈਸਟੋਰੈਂਟ ਨੂੰ। 6.ਜੇਕਰ ਉਹ ਇਹ ਕਹਿ ਕੇ ਪੈਸੇ ਮੰਗਦੇ ਹਨ ਕਿ ਉਹ ਵੀਜ਼ਾ ਜਾਂ ਕਸਟਮ ਵਰਗੇ ਮਾਮਲਿਆਂ 'ਚ ਫਸ ਗਏ ਹਨ ਤਾਂ ਤੁਰੰਤ ਇਨਕਾਰ ਕਰੋ ਤੇ ਪੁਲਿਸ ਨੂੰ ਸੂਚਿਤ ਕਰੋ। -PTC News


Top News view more...

Latest News view more...