Wed, Apr 24, 2024
Whatsapp

ਕੈਲਗਰੀ 'ਚ ਵਿਅਕਤੀ 'ਤੇ ਕੀਤਾ ਭਾਲੂ ਨੇ ਹਮਲਾ

Written by  Joshi -- July 05th 2017 02:17 PM -- Updated: July 05th 2017 02:36 PM
ਕੈਲਗਰੀ 'ਚ ਵਿਅਕਤੀ 'ਤੇ ਕੀਤਾ ਭਾਲੂ ਨੇ ਹਮਲਾ

ਕੈਲਗਰੀ 'ਚ ਵਿਅਕਤੀ 'ਤੇ ਕੀਤਾ ਭਾਲੂ ਨੇ ਹਮਲਾ

ਕੈਨੇਡਾ 'ਚ ਇੱਕ ਵਿਅਕਤੀ 'ਤੇ ਭਾਲੂ ਨੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।(bear attacked man Canada) ਹਮਲੇ ਤੋਂ ਬਾਅਦ ਉਸ ਵਿਅਕਤੀ ਨੇ ਹਾਰਡਵੇਅਰ ਸਟੋਰ 'ਚ ਆ ਕੇ ਕਿਸੇ ਦੀ ਮਦਦ ਮੰਗੀ। ਉਸਦੇ ਚਿਹਰੇ ਅਤੇ ਹੱਥ 'ਤੇ ਜ਼ਖਮਾਂ ਦੇ ਨਿਸ਼ਾਨ ਸਨ।canada bear attack
ਉਸ ਆਦਮੀ ਨੂੰ ਫੁਟਹਿਲਸ ਮੈਡੀਕਲ ਸੈਂਟਰ ਦੁਆਰਾ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਗਈ, ਜਿਸ ਤੋਂ ਬਾਅਦ ਹੁਣ ਉਹ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ। canada bear attack calgaryਅਧਿਕਾਰੀਆਂ ਨੂੰ ਜਾਣਕਾਰੀ ਦਿੰਦਿਆਂ ਉਸ ਆਦਮੀ ਨੇ ਕਿਹਾ ਕਿ ਉਹ ਹਾਰੋਲਡ ਕਰੀਕ ਖੇਤਰ 'ਚ ਜੀਓ ਕੈਚਿੰਗ ਕਰ ਰਿਹਾ ਸੀ, ਜਿਸ ਦੌਰਾਨ ਉਸ 'ਤੇ ਭਾਲੂ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ। ਆਪਣੇ ਆਪ ਨੂੰ ਬਚਾ ਕੇ ਉਹ ਆਪਣੀ ਗੱਡੀ 'ਤੇ ਵਾਟਰ ਵੈਲੀ ਗਿਆ ਸੀ।(bear attack Canada Calgary)
ਇਸ ਘਟਨਾ  ਦੀ ਮੱਛੀ ਅਤੇ ਜੰਗਲੀ ਜੀਵ ਸੁਰੱਖਿਆ ਅਫਸਰ ਜਾਂਚ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਕੈਨੇਡਾ ਦੇ ਲੋਕਾਂ ਨੂੰ ਜੰਗਲੀ ਇਲਾਕੇ ਅਤੇ ਜਾਨਵਰਾਂ ਤੋਂ ਦੂਰੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਜਾ ਚੁੱਕੀ ਹੈ। —PTC News

  • Tags

Top News view more...

Latest News view more...