ਅੰਮ੍ਰਿਤਸਰ : ਬਿਆਸ ਪੁਲਿਸ ਅਤੇ ਨਾਰਕੋਟਿਕ ਸੈੱਲ ਨੇ ਅਫ਼ੀਮ ਸਣੇ 2 ਵਿਅਕਤੀਆਂ ਨੂੰ ਕੀਤਾ ਕਾਬੂ

By Shanker Badra - September 15, 2021 5:09 pm

ਬਿਆਸ : ਅੰਮ੍ਰਿਤਸਰ ਦਿਹਾਤੀ ਅਧੀਂਨ ਪੈਂਦੇ ਥਾਣਾ ਬਿਆਸ ਦੀ ਪੁਲਿਸ ਅਤੇ ਨਾਰਕੋਟਿਕ ਸੈੱਲ ਇੰਚਾਰਜ ਵੱਲੋਂ ਗੁਪਤ ਸੂਚਨਾ ਦੇ ਅਧਾਰ 'ਤੇ ਸਾਂਝੇ ਆਪ੍ਰੇਸ਼ਨ ਦੌਰਾਨ ਭਾਰੀ ਮਾਤਰਾ ਵਿੱਚ ਅਫ਼ੀਮ ਬਰਾਮਦ ਕਰਨ ਦੀ ਖ਼ਬਰ ਹੈ। ਮੁੱਢਲੀ ਪੁੱਛਗਿੱਛ ਦੌਰਾਨ ਪਤਾ ਚੱਲਿਆ ਹੈ ਕਿ ਉਕਤ ਬਾਹਰੀ ਰਾਜ ਤੋਂ ਲਿਆਂਦੀ ਗਈ ਹੈ।

ਅੰਮ੍ਰਿਤਸਰ : ਬਿਆਸ ਪੁਲਿਸ ਅਤੇ ਨਾਰਕੋਟਿਕ ਸੈੱਲ ਨੇ ਅਫ਼ੀਮ ਸਣੇ 2 ਵਿਅਕਤੀਆਂ ਨੂੰ ਕੀਤਾ ਕਾਬੂ

ਜਾਣਕਾਰੀ ਦਿੰਦਿਆਂ ਡੀਐਸਪੀ ਬਾਬਾ ਬਕਾਲਾ ਸਾਹਿਬ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਨਾਰਕੋਟਿਕ ਸੈੱਲ ਇੰਚਾਰਜ ਅਜੈਪਾਲ ਸਿੰਘ ਅਤੇ ਥਾਣਾ ਬਿਆਸ ਐਸਐਚਓ ਇੰਸਪੈਕਟਰ ਹਰਜੀਤ ਸਿੰਘ ਝਹਿਰਾ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਵੱਲੋਂ ਗੁਪਤ ਸੂਚਨਾ ਦੇ ਅਧਾਰ 'ਤੇ ਦਰਿਆ ਬਿਆਸ ਟੀ ਪੁਆਇੰਟ ਨੇੜੇ ਨੈਸ਼ਨਲ ਮਾਰਗ ਤੋਂ ਇੱਕ ਟਰਾਲਾ (ਘੋੜਾ) ਨੂੰ ਰੋਕ ਕੇ ਤਲਾਸ਼ੀ ਲੈਣ ਦੌਰਾਨ ਸੱਤ ਕਿਲੋ ਅਫੀਮ ਸਣੇ 2 ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ।

ਅੰਮ੍ਰਿਤਸਰ : ਬਿਆਸ ਪੁਲਿਸ ਅਤੇ ਨਾਰਕੋਟਿਕ ਸੈੱਲ ਨੇ ਅਫ਼ੀਮ ਸਣੇ 2 ਵਿਅਕਤੀਆਂ ਨੂੰ ਕੀਤਾ ਕਾਬੂ

ਪੁਲਿਸ ਅਧਿਕਾਰੀ ਨੇ ਕਥਿਤ ਦੋਸ਼ੀਆਂ ਦੀ ਪਛਾਣ ਜਤਿੰਦਰ ਸਿੰਘ ਲਾਡੀ ਪੁੱਤਰ ਕਸ਼ਮੀਰ ਸਿੰਘ ਵਾਸੀ ਠੱਠੀਆਂ ਅਤੇ ਕਥਿਤ ਦੋਸ਼ੀ ਲਖਬੀਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਧਿਆਨਪੁਰ ਵਜੋਂ ਦੱਸੀ ਹੈ। ਪੁਲਿਸ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀਆਂ ਖਿਲਾਫ ਥਾਣਾ ਬਿਆਸ ਵਿੱਚ ਮੁਕਦਮਾ ਨੰ 230, ਐਨ.ਡੀ.ਪੀ.ਐਸ ਐਕਟ 18,61,85 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਅੰਮ੍ਰਿਤਸਰ : ਬਿਆਸ ਪੁਲਿਸ ਅਤੇ ਨਾਰਕੋਟਿਕ ਸੈੱਲ ਨੇ ਅਫ਼ੀਮ ਸਣੇ 2 ਵਿਅਕਤੀਆਂ ਨੂੰ ਕੀਤਾ ਕਾਬੂ

ਪੁਲਿਸ ਅਧਿਕਾਰੀ ਨੇ ਦੱਸਿਆ ਮੁੱਢਲੀ ਪੁਛਗਿੱਛ ਦੌਰਾਨ ਉਕਤ ਤਸਕਰਾਂ ਨੇ ਦੱਸਿਆ ਕਿ ਉਹ ਸਿਲੀਗੁੜੀ ਬੰਗਾਲ ਤੋਂ ਅਫ਼ੀਮ ਦੀ ਇਹ ਖੇਪ ਲੈ ਕੇ ਆਏ ਸਨ, ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 6 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ ਇਸ ਦੌਰਾਨ ਹੋਰ ਵੀ ਖੁਲਾਸਾ ਹੋਣ ਦੀ ਉਮੀਦ ਹੈ।
-PTCNews

adv-img
adv-img