Advertisment

ਬਿਆਸ 'ਚ ਮਾਸੂਮ ਬੱਚੀ ਨਾਲ ਹੋਈ ਦਰਿੰਦਗੀ ਮਾਮਲੇ 'ਚ ਹੋਇਆ ਵੱਡਾ ਖੁਲਾਸਾ

author-image
Jashan A
Updated On
New Update
ਬਿਆਸ 'ਚ ਮਾਸੂਮ ਬੱਚੀ ਨਾਲ ਹੋਈ ਦਰਿੰਦਗੀ ਮਾਮਲੇ 'ਚ ਹੋਇਆ ਵੱਡਾ ਖੁਲਾਸਾ
Advertisment
ਬਿਆਸ 'ਚ ਮਾਸੂਮ ਬੱਚੀ ਨਾਲ ਹੋਈ ਦਰਿੰਦਗੀ ਮਾਮਲੇ 'ਚ ਹੋਇਆ ਵੱਡਾ ਖੁਲਾਸਾ,ਬਿਆਸ: ਬਿਆਸ ਦੇ ਪ੍ਰਾਈਵੇਟ ਸਕੂਲ ਵਿੱਚ ਦੂਜੀ ਜਮਾਤ ਦੀ ਵਿਦਿਆਰਥਣ ਨਾਲ ਹੋਏ ਬਲਾਤਕਾਰ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਦਰਅਸਲ, ਮੈਡੀਕਲ ਰਿਪੋਰਟ 'ਚ ਬੱਚੀ ਨਾਲ ਹੋਏ ਬਲਾਤਕਾਰ ਦੀ ਪੁਸ਼ਟੀ ਹੋ ਗਈ ਹੈ। ਪੁਲਿਸ ਨੇ ਮੁਲਜ਼ਮ ਖਿਲਾਫ ਪੋਕਸੋ ਦੀ ਧਾਰਾ 8 ਤੋਂ 6 ਕਰ ਦਿੱਤੀ ਹੈ। ਉਥੇ ਹੀ ਸਬੂਤ ਖੁਰਦ ਬੁਰਦ ਕਰਨ ਦੇ ਦੋਸ਼ ਤਹਿਤ ਧਾਰਾ 210 ਤੇ 120 ਬੀ ਤਹਿਤ ਸਕੂਲ ਦੇ ਡਾਇਰੈਕਟਰ, ਪ੍ਰਿੰਸੀਪਲ ਅਤੇ ਕਲਾਸ ਟੀਚਰ ਨੂੰ ਨਾਮਜ਼ਦ ਕੀਤਾ ਗਿਆ ਹੈ। ਹੋਰ ਪੜ੍ਹੋ: ਇੰਦੌਰ 'ਚ 6 ਮਹੀਨੇ ਦੀ ਬੱਚੀ ਨਾਲ ਜਬਰ ਜਨਾਹ ਮਗਰੋਂ ਕੀਤੀ ਹੱਤਿਆ,ਬੇਸਮੈਂਟ ਚੋਂ ਮਿਲੀ ਬੱਚੀ ਦੀ ਲਾਸ਼
Advertisment
ਤੁਹਾਨੂੰ ਦੱਸ ਦੇਈਏ ਕਿ ਮਾਪਿਆਂ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਸਕੂਲ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਤੋਂ ਬਾਅਦ ਮਾਪਿਆਂ ਨੇ ਲਗਾਤਾਰ ਧਰਨਾ ਵੀ ਦਿੱਤਾ। ਆਖਿਰ ਜਦੋਂ ਕੇਦਰ ਦਾ ਕਮਿਸ਼ਨ ਇਥੇ ਪਹੁੰਚਿਆ ਤੇ ਹਰ ਪਹਿਲੂ 'ਤੇ ਜਾਂਚ ਕੀਤੀ ਗਈ। ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ: -PTC News-
punjab-news punjabi-news beas minor-girl-rape-case
Advertisment

Stay updated with the latest news headlines.

Follow us:
Advertisment