Sat, Apr 20, 2024
Whatsapp

ਤੁਰ ਗਿਆ ਲੋਕਾਂ ਨੂੰ ਹਸਾਉਣ ਵਾਲਾ

Written by  Joshi -- October 04th 2017 09:27 PM
ਤੁਰ ਗਿਆ ਲੋਕਾਂ ਨੂੰ ਹਸਾਉਣ ਵਾਲਾ

ਤੁਰ ਗਿਆ ਲੋਕਾਂ ਨੂੰ ਹਸਾਉਣ ਵਾਲਾ

ਲੋਕਾਂ ਨੂੰ ਆਪਣੇ ਚੁਟਕਲਿਆਂ ਅਤੇ ਅਦਾਕਾਰੀ ਨਾਲ ਹਸਾ ਹਸਾ ਕੇ ਢਿੱਡੀਂ ਪੀੜਾਂ ਪਾਉਣ ਵਾਲਾ ਮਸ਼ਹੂਰ ਕਾਮੇਡੀਅਨ ਬੀਰਾ ਮੰਤਰੀ ਸੜਕ ਹਾਦਸੇ 'ਚ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ।ਜਾਣਕਾਰੀ ਮੁਤਾਬਕ ਇਹ ਹਾਦਸਾ ਉਹਨਾਂ ਦੇ ਘਰ ਦੇ ਨੇੜੇ ਹੀ ਵਾਪਰਿਆ। ਉਹਨਾਂ ਦੇ ਇਸ ਬੇਵਕਤੀ ਮੌਤ ਨਾਲ ਪੰਜਾਬੀ ਸਿਨੇਮਾ ਨੂੰ  ਡੂੰਘਾ ਸਦਮਾ  ਲੱਗਾ ਹੈ। ਦੱਸ ਦੇਈਏ ਕਿ ੪੩ ਸਾਲ ਦੇ ਬੀਰਾ ਮੰਤਰੀ ਬਹੁਤ ਵਧੀਆ ਐਂਕਰ ਅਤੇ ਕਾਮੇਡੀਅਨ ਵੀ ਸਨ। beera mantri di sadk hadse ch hoyi maut nal punjabi industry nu lga sdmaਸੂਤਰਾਂ ਅਨੁਸਾਰ, ਬੀਰਾ ਮੰਤਰੀ ਆਪਣੀ ਮਾਰੂਤੀ ਕਾਰ ਤੋਂ ਐਤਵਾਰ ਸਵੇਰੇ ੬ ਵਜੇ ਘਰ ਵਾਪਸੀ ਕਰ ਰਹੇ ਸਨ, ਉਸੇ ਸਮੇਂ  ਉਹਨਾਂ ਦੀ ਕਾਰ ਅੱਗੇ ਅਚਾਨਕ ਕੁੱਤਾ ਆ ਗਿਆ। ਉਸ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ ਵਿੱਚ ਕਾਰ ਦਰੱਖਤ ਨਾਲ ਟਕਰਾ ਗਈ ਅਤੇ ਇਸ ਘਟਨਾ ਨਾਲ ਉਨ੍ਹਾਂ ਦੀ ਮੌਤ ਹੋ ਗਈ। beera mantri di sadk hadse ch hoyi maut nal punjabi industry nu lga sdmaਇਸ ਦੁਖਦਾਇਕ ਖਬਰ ਸੁਣਦੇ ਹੀ ਮਾਸਟਰ ਸਲੀਮ ਅਤੇ ਕਲੇਰ ਕੰਠ ਹਸਪਤਾਲ ਪਹੁੰਚ ਗਏ ਸਨ।। ਉਹਨਾਂ ਕਿਹਾ ਕਿ ਇੱਕ ਬਹੁਤ ਵਧੀਆ ਇਨਸਾਨ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ। —PTC News


Top News view more...

Latest News view more...