News in Punjabi

ਕੇਜਰੀਵਾਲ ਦੇ ਸੰਗਰੂਰ ਦੌਰੇ ਤੋਂ ਪਹਿਲਾਂ ਕਾਲੀ ਮਾਤਾ ਮੰਦਿਰ ਦੇ ਗੇਟ 'ਤੇ ਲਿਖਿਆ- 'ਖਾਲਿਸਤਾਨ ਜ਼ਿੰਦਾਬਾਦ'

By Riya Bawa -- June 20, 2022 12:23 pm -- Updated:June 20, 2022 12:23 pm

ਸੰਗਰੂਰ: ਲੋਕ ਸਭਾ ਜ਼ਿਮਨੀ ਚੋਣਾਂ ਦੌਰਾਨ ਪੰਜਾਬ ਦੇ ਸੰਗਰੂਰ ਸਥਿਤ ਕਾਲੀ ਮਾਤਾ ਮੰਦਰ ਦੇ ਗੇਟ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗੇ ਹਨ। ਦੱਸਣਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸੰਗਰੂਰ ਆਉਣ ਤੋਂ ਪਹਿਲਾਂ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ। ਇਹ ਨਾਅਰਾ ਕਾਲੀ ਦੇਵੀ ਮੰਦਰ ਦੇ ਗੇਟ ਅਤੇ ਦੀਵਾਰਾਂ 'ਤੇ ਲਿਖਿਆ ਜਦੋਂ ਇਸ ਦਾ ਪਤਾ ਸੰਗਰੂਰ ਪੁਲਸ ਨੂੰ ਲੱਗਿਆ ਤਾਂ ਸੰਗਰੂਰ ਪੁਲਸ ਨੇ ਫਟਾਫਟ ਕੰਧ ਅਤੇ ਗੇਟ 'ਤੇ ਰੰਗ ਫੇਰ ਦਿੱਤਾ।

 ਕੇਜਰੀਵਾਲ ਦੇ ਸੰਗਰੂਰ ਦੌਰੇ ਤੋਂ ਪਹਿਲਾਂ ਕਾਲੀ ਮਾਤਾ ਮੰਦਿਰ ਦੇ ਗੇਟ 'ਤੇ ਲਿਖਿਆ- 'ਖਾਲਿਸਤਾਨ ਜ਼ਿੰਦਾਬਾਦ'

ਪੁਲਿਸ ਅਤੇ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ। ਕਾਹਲੀ ਵਿੱਚ ਪੇਂਟਿੰਗ ਕਰਕੇ ਨਾਅਰੇ ਮਿਟਾਏ ਗਏ ਹਨ। ਸੰਗਰੂਰ ਵਿੱਚ ਚੋਣ ਜ਼ਾਬਤਾ ਲਾਗੂ ਹੈ ਅਤੇ 23 ਜੂਨ ਨੂੰ ਵੋਟਾਂ ਪੈਣਗੀਆਂ। ਪੰਜਾਬ ਵਿੱਚ ਸਰਕਾਰ ਚਲਾ ਰਹੇ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਸੰਗਰੂਰ ਆ ਰਹੇ ਹਨ। ਉਹ ਇਸ ਮੰਦਰ ਵਿੱਚ ਮੱਥਾ ਟੇਕਣ ਵੀ ਆ ਸਕਦੇ ਹਨ। ਅਜਿਹੇ 'ਚ ਅਜਿਹੀ ਹਰਕਤ ਕਾਰਨ ਕਾਨੂੰਨ ਵਿਵਸਥਾ 'ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ।

ਇਹ ਵੀ ਪੜ੍ਹੋ: ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ 'ਚ ਗੋਲੀਬਾਰੀ, 1 ਦੀ ਮੌਤ, ਪੁਲਿਸ ਅਧਿਕਾਰੀ ਸਮੇਤ ਕਈ ਜ਼ਖਮੀ

ਜਿਸ ਥਾਂ 'ਤੇ ਨਾਅਰੇ ਲਿਖੇ ਗਏ ਸਨ, ਉਸ ਦੇ ਸਾਹਮਣੇ ਕੋਈ ਸੀਸੀਟੀਵੀ ਕੈਮਰਾ ਨਹੀਂ ਹੈ। ਇਸ ਕਾਰਨ ਇਹ ਨਹੀਂ ਦੱਸਿਆ ਗਿਆ ਕਿ ਇਹ ਨਾਅਰੇ ਕਿਸ ਨੇ ਲਿਖੇ ਹਨ। ਪੁਲਿਸ ਹੁਣ ਮੰਦਰ ਨੂੰ ਜਾਣ ਵਾਲੀਆਂ ਸੜਕਾਂ 'ਤੇ ਲੱਗੇ ਸੀਸੀਟੀਵੀ ਦੀ ਜਾਂਚ ਕਰਨ 'ਚ ਲੱਗੀ ਹੋਈ ਹੈ। ਹਾਲਾਂਕਿ ਹੁਣ ਤੱਕ ਪੁਲਿਸ ਨੂੰ ਕੋਈ ਸੁਰਾਗ ਨਹੀਂ ਲੱਗਾ ਹੈ।

 ਕੇਜਰੀਵਾਲ ਦੇ ਸੰਗਰੂਰ ਦੌਰੇ ਤੋਂ ਪਹਿਲਾਂ ਕਾਲੀ ਮਾਤਾ ਮੰਦਿਰ ਦੇ ਗੇਟ 'ਤੇ ਲਿਖਿਆ- 'ਖਾਲਿਸਤਾਨ ਜ਼ਿੰਦਾਬਾਦ'

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਫਰੀਦਕੋਟ ਅਤੇ ਫਿਰੋਜ਼ਪੁਰ ਵਿੱਚ ਵੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਜਾ ਚੁੱਕੇ ਹਨ। ਫਰੀਦਕੋਟ 'ਚ ਇਹ ਨਾਅਰੇ ਪਹਿਲਾਂ ਬਾਜ਼ੀਗਰ ਬਸਤੀ ਪਾਰਕ ਦੀ ਕੰਧ 'ਤੇ ਅਤੇ ਫਿਰ ਜੱਜ ਦੀ ਕੋਠੀ ਦੀ ਕੰਧ 'ਤੇ ਲਿਖੇ ਗਏ। ਇਸ ਤੋਂ ਬਾਅਦ ਫਿਰੋਜ਼ਪੁਰ ਵਿੱਚ ਡਿਵੀਜ਼ਨਲ ਰੇਲਵੇ ਮੈਨੇਜਰ (ਡੀਆਰਐਮ) ਦੀ ਕੋਠੀ ਦੇ ਬਾਹਰ ਇਹ ਨਾਅਰੇ ਲਿਖੇ ਗਏ।

-PTC News

  • Share