ਹੋਰ ਖਬਰਾਂ

ਰੱਖੜੀ ਦੇ ਤਿਓਹਾਰ ਤੋਂ ਪਹਿਲਾਂ ਭੈਣ ਨੂੰ ਮਿਲ ਕੇ ਆ ਰਹੇ ਭਰਾ ਦੀ ਰਾਹ 'ਚ ਮੌਤ

By Kaveri Joshi -- July 31, 2020 4:07 pm -- Updated:Feb 15, 2021

ਬਠਿੰਡਾ-ਰੱਖੜੀ ਦੇ ਤਿਓਹਾਰ ਤੋਂ ਪਹਿਲਾਂ ਭੈਣ ਨੂੰ ਮਿਲ ਕੇ ਆ ਰਹੇ ਭਰਾ ਦੀ ਰਾਹ 'ਚ ਮੌਤ: ਰੱਖੜੀ ਦੇ ਤਿਓਹਾਰ ਤੋਂ ਪਹਿਲਾਂ ਭੈਣ ਨੂੰ ਮਿਲਣ ਗਏ ਭਰਾ ਨੂੰ ਕੀ ਪਤਾ ਸੀ ਕਿ ਇਹ ਉਸਦੀ ਆਪਣੀ ਭੈਣ ਨਾਲ ਆਖਰੀ ਮੁਲਾਕਾਤ ਹੋਵੇਗੀ , ਜਾਂਦੇ ਜਾਂਦੇ ਵੀ ਆਪਣਾ ਫਰਜ਼ ਨਿਭਾ ਗਿਆ ਭਰਾ ! ਬੜੇ ਚਾਵਾਂ ਨਾਲ ਭੈਣ ਨੂੰ ਰੱਖੜੀ ਤੋਂ ਪਹਿਲਾਂ ਮਿਲ ਕੇ ਆ ਰਹੇ ਭਰਾ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ । ਸਰੀਰਕ ਪੱਖੋਂ ਅਸਮਰੱਥ (ਵਿਕਲਾਂਗ) ਉਕਤ ਵਿਅਕਤੀ ਬੱਸ ਸਟੈਂਡ 'ਤੇ ਹੀ ਇਸ ਜਹਾਨ ਨੂੰ ਅਲਵਿਦਾ ਆਖ ਗਿਆ ।

ਮਿਲੀ ਜਾਣਕਾਰੀ ਮੁਤਾਬਿਕ ਉਕਤ ਵਿਅਕਤੀ ਬੱਸ ਸਟੈਂਡ 'ਤੇ ਚੱਕਰ ਖਾ ਕੇ ਡਿੱਗ ਪਿਆ , ਜਿਸ ਉਪਰੰਤ ਉਸਨੂੰ ਹਸਪਤਾਲ ਵਿਖੇ ਲਿਜਾਇਆ ਗਿਆ , ਜਿੱਥੇ ਉਸਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ । ਹਸਪਤਾਲ ਪਹੁੰਚਾਉਣ ਵਾਲੀ ਸੰਸਥਾ ਨੂੰ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਤੇ ਇੱਕ ਵਿਅਕਤੀ ਗੰਭੀਰ ਹਾਲਤ 'ਚ ਪਿਆ ਹੈ , ਜਿਸ ਉਪਰੰਤ ਸੰਸਥਾ ਦੇ ਮੈਂਬਰ ਉੱਥੇ ਪਹੁੰਚੇ ਅਤੇ ਉਸਨੂੰ ਹਸਪਤਾਲ ਲੈ ਕੇ ਗਏ , ਜਿੱਥੇ ਡਾਕਟਰਾਂ ਵੱਲੋਂ ਜਾਂਚ ਕੀਤੇ ਜਾਣ ਦੇ ਬਾਅਦ ਪਤਾ ਲੱਗਾ ਕਿ ਉਹ ਇਸ ਦੁਨੀਆਂ 'ਚ ਨਹੀਂ ਰਿਹਾ। Before Rakhdi brother Died in bathindaਜ਼ਿਕਰਯੋਗ ਹੈ ਕਿ ਮ੍ਰਿਤਕ ਦੇ ਮੋਬਾਈਲ ਫੋਨ ਤੋਂ ਮਿਲੇ ਨੰਬਰਾਂ 'ਤੇ ਸੰਪਰਕ ਕਰਨ ਉਪਰੰਤ ਪਤਾ ਲੱਗਾ ਕਿ ਉਕਤ ਮ੍ਰਿਤਕ ਵਿਅਕਤੀ, ਜਿਸ ਦੀ ਉਮਰ 42 ਸਾਲ ਅਤੇ ਨਾਮ ਬਿੰਦਰ ਸਿੰਘ/ ਪੁੱਤਰ ਮੱਘਰ ਸਿੰਘ ਹੈ । ਬੁਰਜ ਰਾਠੀ ਵਿਖੇ ਰਹਿਣ ਵਾਲਾ ਇਹ ਵਿਅਕਤੀ ਅਪਾਹਜ਼ ਸੀ ਅਤੇ ਉਸਦੀ ਇੱਕ ਲੱਤ ( ਨਕਲੀ ) ਲੱਗੀ ਹੋਈ ਸੀ ।

ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਮ੍ਰਿਤਕ ਬਿੰਦਰ ਸਿੰਘ ਰੱਖੜੀ ਤੋਂ ਪਹਿਲਾਂ ਹੀ ਗੋਬਿੰਦਪੁਰਾ ਵਿਖੇ ਆਪਣੀ ਭੈਣ ਨੂੰ ਮਿਲ ਕੇ ਆਇਆ ਅਤੇ ਘਰ ਵਾਪਸੀ ਸਮੇਂ ਬੱਸ ਸਟੈਂਡ 'ਤੇ ਹੀ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲੇ ਦੀ ਪੜਚੋਲ ਮਗਰੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।