Thu, Apr 25, 2024
Whatsapp

Beirut explosion : ਬੇਰੂਤ 'ਚ ਭਿਆਨਕ ਧਮਾਕਾ, ਘੱਟੋ-ਘੱਟ 100 ਲੋਕਾਂ ਦੀ ਮੌਤ, 4,000 ਤੋਂ ਵੱਧ ਜ਼ਖਮੀ

Written by  Shanker Badra -- August 05th 2020 04:36 PM -- Updated: August 05th 2020 04:37 PM
Beirut explosion : ਬੇਰੂਤ 'ਚ ਭਿਆਨਕ ਧਮਾਕਾ, ਘੱਟੋ-ਘੱਟ 100 ਲੋਕਾਂ ਦੀ ਮੌਤ, 4,000 ਤੋਂ ਵੱਧ ਜ਼ਖਮੀ

Beirut explosion : ਬੇਰੂਤ 'ਚ ਭਿਆਨਕ ਧਮਾਕਾ, ਘੱਟੋ-ਘੱਟ 100 ਲੋਕਾਂ ਦੀ ਮੌਤ, 4,000 ਤੋਂ ਵੱਧ ਜ਼ਖਮੀ

Beirut explosion : ਬੇਰੂਤ 'ਚ ਭਿਆਨਕ ਧਮਾਕਾ, ਘੱਟੋ-ਘੱਟ 100 ਲੋਕਾਂ ਦੀ ਮੌਤ, 4,000 ਤੋਂ ਵੱਧ ਜ਼ਖਮੀ:ਬੇਰੂਤ: ਲੇਬਨਾਨ ਦੀ ਰਾਜਧਾਨੀ ਬੇਰੂਤ ਵਿਚ ਮੰਗਲਵਾਰ ਨੂੰ ਹੋਏ ਇਕ ਭਿਆਨਕ ਧਮਾਕੇ ‘ਚਘੱਟੋ-ਘੱਟ 100 ਲੋਕਾਂ ਦੀ ਮੌਤ ਹੋ ਗਈ ਅਤੇ 4,000 ਤੋਂ ਵੱਧ ਜ਼ਖਮੀ ਹੋ ਗਏ ਹਨ। ਅੰਦਾਜ਼ਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਸੈਂਕੜਿਆਂ 'ਚ ਹੋ ਸਕਦੀ ਹੈ। ਅਜੇ ਵੀ ਵੱਡੀ ਗਿਣਤੀ 'ਚ ਲੋਕ ਮਲਬੇ ਹੇਠਾਂ ਦੱਬੇ ਹੋਏ ਹਨ। [caption id="attachment_422559" align="aligncenter" width="300"] Beirut explosion : ਬੇਰੂਤ 'ਚ ਭਿਆਨਕ ਧਮਾਕਾ, ਘੱਟੋ-ਘੱਟ 100 ਲੋਕਾਂ ਦੀ ਮੌਤ, 4,000 ਤੋਂ ਵੱਧ ਜ਼ਖਮੀ[/caption] ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਦੋ ਵੱਡੇ ਧਮਾਕਿਆਂ ਨੇ ਬੇਰੂਤ ਦੀ ਬੰਦਰਗਾਹ ਨੂੰ ਢਹਿ ਢੇਰੀ ਕਰ ਦਿੱਤਾ, ਜਿਸ ਨਾਲ ਘੱਟੋ ਘੱਟ 100 ਲੋਕ ਮਾਰੇ ਗਏ ਅਤੇ ਹਜ਼ਾਰਾਂ ਲੋਕ ਜ਼ਖਮੀ ਹੋ ਗਏ ਹਨ। ਇਸ ਧਮਾਕੇ ਨਾਲ ਦੂਰ- ਦੂਰ ਦੀਆਂ ਇਮਾਰਤਾਂ ਹਿੱਲ ਗਈਆਂ ਅਤੇ ਰਾਜਧਾਨੀ ਵਿੱਚ ਦਹਿਸ਼ਤ ਅਤੇ ਹਫੜਾ-ਦਫੜੀ ਮੱਚ ਗਈ। ਲੇਬਨਾਨ ਦੇ ਰਾਸ਼ਟਰਪਤੀ ਮਿਸ਼ੇਲ ਏਉਨ ਨੇ ਬੁੱਧਵਾਰ ਨੂੰ ਦੋ ਹਫਤਿਆਂ ਦੀ ਐਮਰਜੈਂਸੀ ਦਾ ਐਲਾਨ ਕੀਤਾ।ਪ੍ਰਧਾਨ ਮੰਤਰੀ ਹਸਨ ਦਿਯਾਬ ਨੇ ਬੁੱਧਵਾਰ ਨੂੰ ਸੋਗ ਦਾ ਦਿਨ ਕਿਹਾ। ਬੰਦਰਗਾਰ ਤੋਂ ਹਾਲੇ ਵੀ ਧੂੰਆਂ ਨਿਕਲ ਰਿਹਾ ਹੈ। ਨੁਕਸਾਨੀਆਂ ਗਈਆਂ ਗੱਡੀਆਂ ਅਤੇ ਇਮਾਰਤਾਂ ਦਾ ਮਲਬਾ ਹਾਲੇ ਵੀ ਸੜਕਾਂ 'ਤੇ ਫੈਲਿਆ ਹੈ। [caption id="attachment_422561" align="aligncenter" width="300"] Beirut explosion : ਬੇਰੂਤ 'ਚ ਭਿਆਨਕ ਧਮਾਕਾ, ਘੱਟੋ-ਘੱਟ 100 ਲੋਕਾਂ ਦੀ ਮੌਤ, 4,000 ਤੋਂ ਵੱਧ ਜ਼ਖਮੀ[/caption] ਲੇਬਨਾਨ ਦੀ ਸੈਨਾ ਦੇ ਇਕ ਅਧਿਕਾਰੀ ਅਨੁਸਾਰ ਗੋਦਾਮ ਵਿਚ ਸੋਡੀਅਮ ਨਾਈਟ੍ਰੇਟ ਸਮੇਤ ਬਹੁਤ ਜ਼ਿਆਦਾ ਵਿਸਫੋਟਕ ਪਦਾਰਥ ਰੱਖੇ ਗਏ ਸਨ। ਉਸਨੇ ਦੱਸਿਆ ਕਿ ਧਮਾਕਾ ਸੰਭਾਵਤ ਤੌਰ ‘ਤੇ ਅੱਗ ਕਾਰਨ ਹੋਇਆ ਸੀ ਅਤੇ ਇਹ ਹਮਲਾ ਨਹੀਂ ਸੀ। ਉਥੇ ਹੀ ਸਮਾਚਾਰ ਏਜੰਸੀ ਰਾਇਟਸ ਮੁਤਾਬਕ, ਲੇਬਨਾਨ ਦੇ ਆਂਤਰਿਕ ਸੁਰੱਖਿਆ ਪ੍ਰਮੁੱਖ ਨੇ ਜਾਣਕਾਰੀ ਦਿੱਤੀ ਹੈ ਕਿ ਬੇਰੂਤ ‘ਚ ਪੋਰਟ (ਬੰਦਰਗਾਹ) ਇਲਾਕੇ ‘ਚ ਧਮਾਕਾ ਹੋਇਆ ਹੈ। [caption id="attachment_422560" align="aligncenter" width="300"] Beirut explosion : ਬੇਰੂਤ 'ਚ ਭਿਆਨਕ ਧਮਾਕਾ, ਘੱਟੋ-ਘੱਟ 100 ਲੋਕਾਂ ਦੀ ਮੌਤ, 4,000 ਤੋਂ ਵੱਧ ਜ਼ਖਮੀ[/caption] ਇਸ ਵਿਸਫੋਟਕ ਧਮਾਕੇ ‘ਚ ਹਾਲੇ ਤੱਕ ਘੱਟੋ-ਘੱਟ 100 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਜਦਕਿ 4000 ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਦੁਪਹਿਰ ਵੇਲੇ ਹੋਏ ਧਮਾਕੇ ਕਾਰਨ ਰਾਜਧਾਨੀ ਦੇ ਕਈ ਹਿੱਸੇ ਹਿੱਲ ਗਏ ਅਤੇ ਸ਼ਹਿਰ ਵਿਚੋਂ ਸੰਘਣਾ ਕਾਲਾ ਧੂੰਆਂ ਉੱਠਣਾ ਸ਼ੁਰੂ ਹੋ ਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਧਮਾਕਾ ਇੰਨਾ ਤੇਜ਼ ਸੀ ਕਿ ਮਕਾਨਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। -PTCNews


Top News view more...

Latest News view more...