ਬੇਰੂਤ ਧਮਾਕਾ - ਰਾਹਤ ਕਾਰਜਾਂ ਲਈ ਆਸਟ੍ਰੇਲੀਆ ਦੇਵੇਗਾ 1.4 ਮਿਲੀਅਨ ਡਾਲਰ

By Panesar Harinder - August 06, 2020 4:08 pm

ਸਿਡਨੀ - ਵਿਸ਼ਵ ਵਿਆਪੀ ਕੋਰੋਨਾ ਮਹਾਮਾਰੀ ਦੌਰਾਨ ਲੇਬਨਾਨ ਦੀ ਰਾਜਧਾਨੀ ਬੇਰੂਤ ਵਿਖੇ ਹੋਏ ਧਮਾਕਿਆਂ ਨੇ ਸਾਰੀ ਮਨੁੱਖਤਾ ਦੀਆਂ ਚਿੰਤਾਵਾਂ 'ਚ ਹੋਰ ਵਾਧਾ ਕਰ ਦਿੱਤਾ ਹੈ। ਇਸ ਵੱਡੀ ਮੁਸ਼ਕਿਲ ਦੀ ਘੜੀ 'ਚ ਬੇਰੂਤ ਵਿਖੇ ਹੋਏ ਭਿਆਨਕ ਧਮਾਕਿਆਂ ਉਪਰੰਤ ਰਾਹਤ ਕਾਰਜਾਂ ਦੀ ਸ਼ੁਰੂਆਤ ਲਈ ਆਸਟ੍ਰੇਲੀਆਈ ਸਰਕਾਰ ਨੇ 20 ਲੱਖ ਆਸਟ੍ਰੇਲੀਅਨ ਡਾਲਰ (1.4 ਮਿਲੀਅਨ ਅਮਰੀਕਨ ਡਾਲਰ) ਦੀ ਵਿੱਤੀ ਮਦਦ ਦੇਣ ਦਾ ਵਾਅਦਾ ਕੀਤਾ ਹੈ।
Beirut Lebanon blast
ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭੋਜਨ, ਡਾਕਟਰੀ ਦੇਖਭਾਲ ਅਤੇ ਜ਼ਰੂਰੀ ਵਸਤਾਂ ਦੇ ਲਈ ਵਰਲਡ ਫ਼ੂਡ ਪ੍ਰੋਗਰਾਮ ਅਤੇ ਰੈੱਡ ਕਰਾਸ ਨੂੰ ਇਹ ਸਹਾਇਤਾ ਪ੍ਰਦਾਨ ਕੀਤੀ ਜਾਏਗੀ। ਮੌਰੀਸਨ ਦਾ ਕਹਿਣਾ ਹੈ ਕਿ ਉਹਨਾਂ ਦਾ ਦੇਸ਼ ਸਹਾਇਤਾ ਤੇ ਸਮਰਥਨ ਦੇ ਇੱਕ ਹੋਰ ਦੌਰ 'ਤੇ ਵੀ ਵਿਚਾਰ ਕਰ ਰਿਹਾ ਹੈ।
Beirut Lebanon blast
ਮੌਰੀਸਨ ਨੇ ਕਿਹਾ,''ਆਸਟ੍ਰੇਲੀਆਈ ਦੂਤਾਵਾਸ ਦੇ ਕੁਝ ਜਵਾਨ ਜ਼ਖਮੀ ਹੋਏ ਸਨ ਪਰ ਉਹ ਸੁਰੱਖਿਅਤ ਹਨ। ਅਸੀਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ।" ਉਹਨਾਂ ਨੇ ਬੇਰੂਤ ਵਿੱਚ ਅਮਰੀਕੀ ਦੂਤਘਰ ਦੇ ਅਧਿਕਾਰੀਆਂ ਦੀ ਸਹਾਇਤਾ ਲਈ ਧੰਨਵਾਦ ਕੀਤਾ। ਇੱਥੇ ਇਹ ਗੱਲ ਜ਼ਿਕਰਯੋਗ ਹੈ ਬੇਰੂਤ ਵਿਖੇ ਮੰਗਲਵਾਰ ਨੂੰ ਹੋਏ ਧਮਾਕੇ ਵਿੱਚ 135 ਲੋਕ ਮਾਰੇ ਗਏ ਅਤੇ ਲਗਭਗ 5,000 ਜ਼ਖਮੀ ਹੋਏ ਸਨ। ਜਾਂਚਕਰਤਾਵਾਂ ਦਾ ਧਿਆਨ ਵਾਟਰਫ੍ਰੰਟ ਦੇ ਗੁਦਾਮ ਵਿਚ ਬਹੁਤ ਜ਼ਿਆਦਾ ਵਿਸਫੋਟਕ ਖਾਦ ਦੇ ਟਨ ਦੇ ਭੰਡਾਰਨ ਵਿੱਚ ਸੰਭਵ ਲਾਪਰਵਾਹੀ 'ਤੇ ਕੇਂਦਰਿਤ ਰਿਹਾ, ਜਦ ਕਿ ਸਰਕਾਰ ਨੇ ਕਈ ਬੰਦਰਗਾਹ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਦੇ ਹੁਕਮ ਦਿੱਤੇ।
Beirut Lebanon blast
ਧਮਾਕੇ ਦੀ ਗੱਲ ਕਰੀਏ ਤਾਂ ਇਹ ਐਨਾ ਭਿਆਨਕ ਸੀ ਕਿ ਹਰ ਪਾਸੇ ਨੂੰ ਲਗਭਗ 10 ਕਿਲੋਮੀਟਰ ਦੇ ਅਰਧ ਵਿਆਸ ਦੇ ਇਲਾਕੇ ਦੀਆਂ ਸਾਰੀਆਂ ਇਮਾਰਤਾਂ ਦਹਿਲ ਗਈਆਂ, ਸ਼ੀਸ਼ੇ ਤੇ ਦੀਵਾਰਾਂ ਟੁੱਟ ਗਏ ਅਤੇ ਛੱਤਾਂ ਦੀਆਂ ਸੀਲਿੰਗਾਂ ਫ਼ਰਸ਼ਾਂ 'ਤੇ ਆ ਡਿੱਗੀਆਂ। ਹਰ ਪਾਸੇ ਤਬਾਹੀ ਤੇ ਮਲਬੇ ਦੇ ਢੇਰ ਨਜ਼ਰ ਆਉਣ ਲੱਗੇ। ਧਮਾਕੇ ਦਾ ਧੱਕਾ ਐਨਾ ਜ਼ੋਰਦਾਰ ਸੀ ਕਿ ਸੜਕਾਂ 'ਤੇ ਖੜ੍ਹੀਆਂ ਕਾਰਾਂ ਪੁੱਠੀਆਂ ਹੋ ਗਈਆਂ।

adv-img
adv-img