ਮੁੱਖ ਖਬਰਾਂ

ਬੈਲਜ਼ੀਅਮ ਤੋਂ ਆਈ ਰਾਹਤ ਭਰੀ ਖ਼ਬਰ, ਰੁਕ ਗਿਆ ਮੌਤਾਂ ਦਾ ਅੰਕੜਾ

By Shanker Badra -- July 14, 2020 7:07 pm -- Updated:Feb 15, 2021

ਬੈਲਜ਼ੀਅਮ ਤੋਂ ਆਈ ਰਾਹਤ ਭਰੀ ਖ਼ਬਰ , ਰੁਕ ਗਿਆ ਮੌਤਾਂ ਦਾ ਅੰਕੜਾ:ਬਰੂਸੇਲਸ : ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੇ ਵਿਸ਼ਵ 'ਚ ਲੋਕਾਂ ਨੂੰ ਆਪਣੇ ਲਪੇਟ ਲੈ ਲਿਆ ਹੈ। ਜਿਸ ਕਾਰਨ ਹੁਣ ਤੱਕ ਲੱਖਾਂ ਲੋਕ ਇਸ ਜਾਨਲੇਵਾ ਬਿਮਾਰੀ ਦੀ ਲਪੇਟ ਵਿੱਚ ਆ ਚੁੱਕੇ ਹਨ ਤੇ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਓਥੇ ਹੀ ਬੈਲਜ਼ੀਅਮ ਤੋਂ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ ,ਜਿੱਥੇ ਲੋਕਾਂ ਦੀ ਜ਼ਿੰਦਗੀ ਮੁੜ ਪੱਟੜੀ 'ਤੇ ਵਾਪਸ ਆਉਂਦੀ ਸ਼ੁਰੂ ਹੋ ਗਈ ਹੈ।

ਬੈਲਜ਼ੀਅਮ 'ਚਮੰਗਲਵਾਰ ਨੂੰ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਕਾਰਨ ਇਕ ਵੀ ਮੌਤ ਨਹੀਂ ਹੋਈ ਹੈ। ਅਜਿਹਾ 10 ਮਾਰਚ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ। ਇਸ ਤੋਂ ਪਹਿਲਾਂ ਮਾਰਚ ਅਤੇ ਅਪ੍ਰੈਲ 'ਚ ਇਸ ਮਹਾਮਾਰੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਅਨੇਕਾਂ ਯੂਰਪੀ ਦੇਸ਼ਾਂ ਦੀ ਤਰ੍ਹਾਂ ਬੈਲਜ਼ੀਅਮ 'ਚ ਵੀ ਲਾਕਡਾਊਨ ਲਾਗੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸੰਕ੍ਰਮਣ ਦੇ ਮਾਮਲਿਆਂ 'ਚ ਤੇਜ਼ੀ ਨਾਲ ਕਮੀ ਆਈ ਹੈ।

ਬੈਲਜ਼ੀਅਮ ਤੋਂ ਆਈ ਰਾਹਤ ਭਰੀ ਖ਼ਬਰ , ਰੁਕ ਗਿਆ ਮੌਤਾਂ ਦਾ ਅੰਕੜਾ

ਹੁਣ ਇਥੇ ਲਾਕਡਾਊਨ 'ਚ ਹੌਲੀ-ਹੌਲੀ ਛੋਟ ਦਿੱਤੀ ਜਾ ਰਹੀ ਹੈ। 15 ਜੁਲਾਈ ਨੂੰ ਇਸ ਮਾਮਲੇ 'ਤੇ ਦੇਸ਼ ਦੀ ਸਰਕਾਰ ਨੇ ਬੈਠਕ ਬੁਲਾਈ ਹੈ। ਇਸ 'ਚ ਇਹ ਚਰਚਾ ਕੀਤੀ ਜਾਵੇਗੀ ਕਿ ਦੇਸ਼ 'ਚ ਲਾਕਡਾਊਨ ਵਾਂਗ ਲੱਗੀਆਂ ਪਾਬੰਦੀਆਂ ਨੂੰ ਹਟਾਇਆ ਜਾਵੇਗਾ ਜਾਂ ਨਹੀਂ। ਦੱਸ ਦੇਈਏ ਕਿ 10 ਜੁਲਾਈ ਨੂੰ ਇਥੇ ਦੁਕਾਨਾਂ, ਸਿਨੇਮਾਘਰਾਂ ਤੇ ਮਿਊਜ਼ੀਅਮ 'ਚ ਫੇਸ ਮਾਸਕ ਨੂੰ ਲਾਜ਼ਮੀ ਕਰ ਦਿੱਤਾ ਗਿਆ ਸੀ।

ਦੱਸ ਦੇਈਏ ਕਿ ਨੈਸ਼ਨਲ ਪਬਲਿਕ ਹੈਲਥ ਇੰਸਟੀਚਿਊਟ ਸਾਈਨਸੈਨੋ ਦੁਆਰਾ ਰਿਪੋਰਟ ਕੀਤੀ ਗਈ ਹੈ ,ਜਿਸ ਵਿੱਚ ਮੌਤਾਂ ਦੀ ਕੁੱਲ ਗਿਣਤੀ 9 ਹਜ਼ਾਰ 787 ਹੈ ਅਤੇ 9,787 ਮੌਤਾਂ ਹੋਈਆਂ ਹਨ। ਇਕ ਕਰੋੜ 15 ਲੱਖ ਦੀ ਜਨਸੰਖਿਆ ਵਾਲੇ ਦੇਸ਼ 'ਚ ਹਰ ਦਿਨ ਦੀ ਮੌਤ ਦਾ ਅੰਕੜਾ ਦੇਖੀਏ ਤਾਂ 12 ਅਪ੍ਰੈਲ ਨੂੰ ਸਭ ਤੋਂ ਵੱਧ ਮੌਤਾਂ (343) ਹੋਈਆਂ ਸਨ।
-PTCNews

  • Share