ਮੁੱਖ ਖਬਰਾਂ

ਬੇਨਜ਼ੀਰ ਭੁੱਟੋ ਕਤਲ ਮਾਮਲਾ, ਮੁਸ਼ੱਰਫ ਭਗੌੜਾ ਕਰਾਰ, ਦੋ ਹੋਰ ਅਫਸਰਾਂ ਨੂੰ ਹੋਈ ਜੇਲ

By Joshi -- August 31, 2017 5:08 pm -- Updated:Feb 15, 2021

ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਮੁਸ਼ੱਰਫ ਨੂੰ ਕੋਰਟ ਨੇ ਭਗੌੜਾ ਕਰਾਰ ਦਿੱਤੇ ਹਨ, ਇਸ ਤੋਂ ਇਲਾਵਾ ਦੋ ਸੀਨੀਅਰ ਅਧਿਕਾਰੀਆਂ ਨੂੰ ਜੇਲ ਭੇਜਣ ਦਾ ਫੈਸਲਾ ਵੀ ਕੀਤਾ ਗਿਆ ਹੈ। ਇਹ ਫੈਸਲਾ ਬੇਨਜ਼ੀਰ ਦੀ ਹੱਤਿਆ ਤੋਂ ਲਗਭਗ ੧੦ ਸਾਲ ਦੇ ਬਾਅਦ ਆਇਆ ਹੈ।

Benazir Bhutto murder case: Musharraf declared fugitive, 2 officers jailed
Benazir Bhutto murder case: Musharraf declared fugitive, 2 officers jailed

ਭੁੱਟੋ, ਜੋ ਕਿ ਦੋ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੀ ਸੀ, ਨੂੰ ਇਕ ਚੋਣ ਰੈਲੀ ਦੇ ੨੭ ਦਸੰਬਰ ਦੇ ਦੌਰਾਨ ਰਾਵਲਪਿੰਡੀ ਵਿੱਚ ਇੱਕ ਬੰਦੂਕ ਅਤੇ ਬੰਬ ਹਮਲੇ 'ਚ ਮਾਰ ਦਿੱਤਾ ਗਿਆ ਸੀ।

ਇਹ ਘਟਨਾ ੨੭ ਦਿਸੰਬਰ, ੨੦੦੭ 'ਚ ਭੁੱਟੋ ਦੀ ਹੱਤਿਆ ਹੋਈ ਸੀ। ਉਹ ੫੪ ਸਾਲ ਦੀ ਸੀ।

ਜੱਜ ਅਸਗਰ ਖਾਨ ਨੇ ਅਦਾਲਤ ਵਿੱਚ ਫੈਸਲਾ ਸੁਣਾਇਆ, ਜਿੱਥੇ ਸਾਬਕਾ ਸੀਪੀਓ ਸਾਊਦ ਅਜੀਜ਼ ਅਤੇ ਸਾਬਕਾ ਐਸ ਪੀ ਖੁਰੱਮ ਸ਼ਾਹਜਾਦ, ਮੁਲਜ਼ਮ ਜੋ ਕਿ ਜ਼ਮਾਨਤ 'ਤੇ ਬਾਹਰ ਸਨ, ਵੀ ਮੌਜੂਦ ਸਨ।
Benazir Bhutto murder case: Musharraf declared fugitive, 2 officers jailedਅਜ਼ੀਜ਼ ਅਤੇ ਸ਼ਾਹਜਾਦ ਨੂੰ ੧੭ ਸਾਲ ਦੀ ਜੇਲ ਹੋਈ ਹੈ ਅਤੇ ੫ ਲੱਖ ਜੁਰਮਾਨਾ ਵੀ ਪਾਇਆ ਗਿਆ ਹੈ।

ਹੋਰ ੫ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਹੈ, ਪਰ ਪਰਵੇਜ਼ ਮੁਸ਼ੱਰਫ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ ਅਤੇ ਉਸਦੀ ਜਾਇਦਾਦ ਜਬਤ ਕਰਨ ਦੇ ਵੀ ਆਦੇਸ਼ ਦੇ ਦਿੱਤੇ ਗਏ ਹਨ।

—PTC News