Sat, Apr 20, 2024
Whatsapp

ਬੇਨਜ਼ੀਰ ਭੁੱਟੋ ਕਤਲ ਮਾਮਲਾ, ਮੁਸ਼ੱਰਫ ਭਗੌੜਾ ਕਰਾਰ, ਦੋ ਹੋਰ ਅਫਸਰਾਂ ਨੂੰ ਹੋਈ ਜੇਲ

Written by  Joshi -- August 31st 2017 05:58 PM -- Updated: August 31st 2017 08:53 PM
ਬੇਨਜ਼ੀਰ ਭੁੱਟੋ ਕਤਲ ਮਾਮਲਾ, ਮੁਸ਼ੱਰਫ ਭਗੌੜਾ ਕਰਾਰ, ਦੋ ਹੋਰ ਅਫਸਰਾਂ ਨੂੰ ਹੋਈ ਜੇਲ

ਬੇਨਜ਼ੀਰ ਭੁੱਟੋ ਕਤਲ ਮਾਮਲਾ, ਮੁਸ਼ੱਰਫ ਭਗੌੜਾ ਕਰਾਰ, ਦੋ ਹੋਰ ਅਫਸਰਾਂ ਨੂੰ ਹੋਈ ਜੇਲ

ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਮੁਸ਼ੱਰਫ ਨੂੰ ਕੋਰਟ ਨੇ ਭਗੌੜਾ ਕਰਾਰ ਦਿੱਤੇ ਹਨ, ਇਸ ਤੋਂ ਇਲਾਵਾ ਦੋ ਸੀਨੀਅਰ ਅਧਿਕਾਰੀਆਂ ਨੂੰ ਜੇਲ ਭੇਜਣ ਦਾ ਫੈਸਲਾ ਵੀ ਕੀਤਾ ਗਿਆ ਹੈ। ਇਹ ਫੈਸਲਾ ਬੇਨਜ਼ੀਰ ਦੀ ਹੱਤਿਆ ਤੋਂ ਲਗਭਗ ੧੦ ਸਾਲ ਦੇ ਬਾਅਦ ਆਇਆ ਹੈ। Benazir Bhutto murder case: Musharraf declared fugitive, 2 officers jailed Benazir Bhutto murder case: Musharraf declared fugitive, 2 officers jailed ਭੁੱਟੋ, ਜੋ ਕਿ ਦੋ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੀ ਸੀ, ਨੂੰ ਇਕ ਚੋਣ ਰੈਲੀ ਦੇ ੨੭ ਦਸੰਬਰ ਦੇ ਦੌਰਾਨ ਰਾਵਲਪਿੰਡੀ ਵਿੱਚ ਇੱਕ ਬੰਦੂਕ ਅਤੇ ਬੰਬ ਹਮਲੇ 'ਚ ਮਾਰ ਦਿੱਤਾ ਗਿਆ ਸੀ। ਇਹ ਘਟਨਾ ੨੭ ਦਿਸੰਬਰ, ੨੦੦੭ 'ਚ ਭੁੱਟੋ ਦੀ ਹੱਤਿਆ ਹੋਈ ਸੀ। ਉਹ ੫੪ ਸਾਲ ਦੀ ਸੀ। ਜੱਜ ਅਸਗਰ ਖਾਨ ਨੇ ਅਦਾਲਤ ਵਿੱਚ ਫੈਸਲਾ ਸੁਣਾਇਆ, ਜਿੱਥੇ ਸਾਬਕਾ ਸੀਪੀਓ ਸਾਊਦ ਅਜੀਜ਼ ਅਤੇ ਸਾਬਕਾ ਐਸ ਪੀ ਖੁਰੱਮ ਸ਼ਾਹਜਾਦ, ਮੁਲਜ਼ਮ ਜੋ ਕਿ ਜ਼ਮਾਨਤ 'ਤੇ ਬਾਹਰ ਸਨ, ਵੀ ਮੌਜੂਦ ਸਨ। Benazir Bhutto murder case: Musharraf declared fugitive, 2 officers jailedਅਜ਼ੀਜ਼ ਅਤੇ ਸ਼ਾਹਜਾਦ ਨੂੰ ੧੭ ਸਾਲ ਦੀ ਜੇਲ ਹੋਈ ਹੈ ਅਤੇ ੫ ਲੱਖ ਜੁਰਮਾਨਾ ਵੀ ਪਾਇਆ ਗਿਆ ਹੈ। ਹੋਰ ੫ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਹੈ, ਪਰ ਪਰਵੇਜ਼ ਮੁਸ਼ੱਰਫ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ ਅਤੇ ਉਸਦੀ ਜਾਇਦਾਦ ਜਬਤ ਕਰਨ ਦੇ ਵੀ ਆਦੇਸ਼ ਦੇ ਦਿੱਤੇ ਗਏ ਹਨ। —PTC News


  • Tags

Top News view more...

Latest News view more...