Fri, Apr 19, 2024
Whatsapp

ਸ਼ਹਿਦ ਅਤੇ ਲਸਣ ਤੋਂ ਇੰਝ ਬਣਾਓ ਇਹ ਜਾਦੂਈ ਦਵਾਈ, ਫਾਇਦੇ ਜਾਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ!

Written by  Joshi -- November 10th 2017 09:24 AM -- Updated: November 10th 2017 06:45 PM
ਸ਼ਹਿਦ ਅਤੇ ਲਸਣ ਤੋਂ ਇੰਝ ਬਣਾਓ ਇਹ ਜਾਦੂਈ ਦਵਾਈ, ਫਾਇਦੇ ਜਾਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ!

ਸ਼ਹਿਦ ਅਤੇ ਲਸਣ ਤੋਂ ਇੰਝ ਬਣਾਓ ਇਹ ਜਾਦੂਈ ਦਵਾਈ, ਫਾਇਦੇ ਜਾਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ!

ਸ਼ਹਿਦ ਅਤੇ ਲਸਣ ਦੇ ਵੈਸੇ ਤਾਂ ਬਹੁਤ ਫਾਇਦੇ ਹੁੰਦੇ ਹਨ, ਪਰ ਜੇਕਰ ਇਹਨਾਂ ਨੂੰ ਮਿਲਾ ਕੇ ਖਾਧਾ ਜਾਵੇ ਤਾਂ ਕਮਾਲ ਹੋ ਸਕਦੀ ਹੈ। ਸ਼ਹਿਦ ਅਤੇ ਲਸਣ ਨੂੰ ਨਾਲ ਮਿਲਾ ਕੇ ਖਾਣ ਨਾਲ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਆਓ ਜਾਣੋ ਇਸਦੇ ਫਾਇਦੇ: ਲਸਣ ਅਤੇ ਸ਼ਹਿਦ ਦਾ ਮਿਸ਼ਰਣ ਬਣਾਉਣ ਲਈ ਸਭ ਤੋਂ ਪਹਿਲਾਂ ਥੋੜ੍ਹੀਆਂ ਲਸਣ ਦੀਆਂ ਤੁਰੀਆਂ/ਕਲੀਆਂ ਲੈ ਕੇ ਉਸਨੂੰ ਛਿੱਲ ਲਓ। ਹੁਣ ਛਿੱਲੇ ਹੋਏ ਲਸਣ ਨੂੰ ਦਰੜ ਕਰ ਕੇ ਕੁੱਟ ਲਓ ਅਤੇ ਕੁਝ ਦੇਰ ਬਾਅਦ ਇਸ 'ਚ ਸ਼ਹਿਦ ਮਿਲਾ ਲਓ। ਹੁਣ ਇਹ ਜਾਦੁਈ ਦਵਾਈ ਤਿਆਰ ਹੋ ਚੁੱਕੀ ਹੈ ਜੋ ਤੁਹਾਨੂੰ ਕਈ ਬੀਮਾਰੀਆਂ ਤੋਂ ਦੂਰ ਰੱਖੇਗੀ, ਧਿਆਨ ਰੱਖੋ ਕਿ ਇਸਨੂੰ ਸਵੇਰੇ ਖਾਲੀ ਪੇਟ ਖਾਣਾ ਹੈ।ਸ਼ਹਿਦ ਅਤੇ ਲਸਣ ਦੇ ਵੈਸੇ ਤਾਂ ਬਹੁਤ ਫਾਇਦੇ ਹੁੰਦੇ ਹਨਇਮਊਨ ਸਿਸਟਮ/ਰੋਗਾਂ ਨਾਲ ਲੜ੍ਹਣ ਦੀ ਸ਼ਕਤੀ: ਜੇਕਰ ਤੁਹਾਡੇ ਸਰੀਰ 'ਚ ਰੋਗਾਂ ਨਾਲ ਲੜ੍ਹਣ ਦੀ ਸ਼ਕਤੀ ਥੋੜ੍ਹੀ ਘੱਟ ਹੋ ਗਈ ਹੈ ਤਾਂ ਇਸ ਦਵਾਈ ਦਾ ਫੌਰਨ ਸੇਵਨ ਸ਼ੁਰੂ ਕਰੋ। ਇਸ ਨਾਲ ਬਾਡੀ ਦੀ ਰੋਗਾਂ ਨਾਲ ਲੜ੍ਹਣ ਦੀ ਸ਼ਕਤੀ 'ਚ ਬੇਮਿਸਾਲ ਵਾਧਾ ਹੋਵੇਗਾ। ਇਨਫੈਕਸ਼ਨ: ਅਗਰ ਤੁਹਾਨੂੰ ਕੋਈ ਫੰਗਲ ਇਨਫੈਕਸ਼ਨ ਹੋ ਗਿਆ ਹੈ ਤਾਂ ਇਹ ਨੁਸਖਾ ਬੇਹੱਦ ਲਾਹੇਵੰਦ ਸਾਬਿਤ ਹੋ ਸਕਦਾ ਹੈ। ਸ਼ਹਿਦ ਅਤੇ ਲਸਣ ਦੇ ਇਸ ਮਿਸ਼ਰਣ 'ਚ ਐਂਟੀ ਫੰਗਲ ਅਤੇ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਕਿਸੇ ਵੀ ਇਨਫੈਕਸ਼ਨ ਨਾਲ ਲੜ੍ਹਣ 'ਚ ਇਹ ਤੁਹਾਡੀ ਮਦਦ ਕਰ ਸਕਦਾ ਹੈ।ਸ਼ਹਿਦ ਅਤੇ ਲਸਣ ਦੇ ਵੈਸੇ ਤਾਂ ਬਹੁਤ ਫਾਇਦੇ ਹੁੰਦੇ ਹਨਇਹ ਮਿਸ਼ਰਣ ਤੁਹਾਡੀ ਬਾਡੀ 'ਚ ਕਲੋਸਟਰੋਲ ਦੇ ਲੈਵਲ ਨੂੰ ਵੀ ਘੱਟ ਰੱਖਣ 'ਚ ਮਦਦਗਾਰ ਹੁੰਦਾ ਹੈ। ਖਰਾਸ਼/ਖੰਘ: ਅਗਰ ਤੁਹਾਨੂੰ ਗਲੇ ਦੀ ਖਰਾਸ਼ ਤੰਗ ਕਰ ਰਹੀ ਹੈ ਤਾਂ ਇਹ ਨੁਸਖਾ ਬੇਹੱਦ ਕਮਾਲ ਦਾ ਸਾਬਿਤ ਹੋ ਸਕਦਾ ਹੈ। ਇਹ ਗਲੇ ਦੀ ਸੋਜ 'ਚ ਵੀ ਕਾਫੀ ਲਾਹੇਵੰਦ ਹੁੰਦਾ ਹੈ। ਸਰਦੀ: ਅਗਰ ਤੁਸੀਂ ਸਰਦੀ, ਖਾਂਸੀ ਜਾਂ ਜੁਕਾਮ ਤੋਂ ਪਰੇਸ਼ਾਨ ਹੋ ਤਾਂ ਇਹ ਨੁਸਖਾ ਜ਼ਰੂਰ ਅਜਮਾਓ ਕਿਉਂਕਿ ਇਸਦੀ ਤਸੀਰ ਗਰਮ ਹੁੰਦੀ ਹੈ ਜੋ ਸਰਦੀ ਤੋਂ ਰਾਹਤ ਦਿੰਦੀ ਹੈ।ਸ਼ਹਿਦ ਅਤੇ ਲਸਣ ਦੇ ਵੈਸੇ ਤਾਂ ਬਹੁਤ ਫਾਇਦੇ ਹੁੰਦੇ ਹਨ -PTC News


Top News view more...

Latest News view more...