Thu, Apr 18, 2024
Whatsapp

ਕਾਲੀ ਮਿਰਚ ਕਈ ਰੋਗਾਂ ਨੂੰ ਕਰੇ ਦੂਰ

Written by  Jagroop Kaur -- September 29th 2020 09:01 PM
ਕਾਲੀ ਮਿਰਚ ਕਈ ਰੋਗਾਂ ਨੂੰ ਕਰੇ ਦੂਰ

ਕਾਲੀ ਮਿਰਚ ਕਈ ਰੋਗਾਂ ਨੂੰ ਕਰੇ ਦੂਰ

ਮੌਸਮ ਦੀ ਤਬਦੀਲੀ ਨਾਲ ਇਨ੍ਹੀਂ ਦਿਨੀਂ ਲੋਕ ਬਹੁਤ ਸਾਰੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ। ਅਜਿਹੇ 'ਚ ਦਵਾਈਆਂ ਦੀ ਜਗ੍ਹਾ ਜੇਕਰ ਅਸੀਂ ਵਿਗਿਆਨਿਕ ਢੰਗ ਨਾਲ ਚੱਲੀਏ ਇਨ੍ਹਾਂ ਆਯੁਰਵੈਦਿਕ ਔਸ਼ਧੀਆਂ 'ਚ ਕਾਲੀ ਮਿਰਚ ਅਜਿਹੀ ਔਸ਼ਧੀ ਹੈ, ਜੋ ਕਿ ਹਰ ਘਰ ਦੀ ਰਸੋਈ 'ਚ ਹਮੇਸ਼ਾ ਮੌਜੂਦ ਹੁੰਦੀ ਹੈ। ਕਾਲੀ ਮਿਰਚਾਂ ਦੇ ਤਿੱਖੇ ਸਵਾਦ ਕਾਰਨ ਇਸ ਦੀ ਬਹੁਤ ਹੀ ਘੱਟ ਵਰਤੋਂ ਕੀਤੀ ਜਾਂਦੀ ਹੈ ਪਰ ਕਈ ਤਰ੍ਹਾਂ ਦੀਆਂ ਬੀਮਾਰੀਆਂ 'ਚ ਕਾਲੀ ਮਿਰਚ ਦੀ ਵਰਤੋਂ ਘਰੇਲੂ ਨੁਸਖ਼ੇ ਦੇ ਤੌਰ 'ਤੇ ਕੀਤੀ ਜਾਂਦੀ ਹੈ। ਜੋ ਕੇ ਤੁਹਾਡੀ ਸਿਹਤ ਲਈ ਬੇਹੱਦ ਲਾਹੇਵੰਦ ਹੁੰਦੀ ਹੈ। ਆਓ ਜਾਂਦੇ ਹਾਂ ਕਾਲੀ ਮਿਰਚ ਦੇ ਗੁਣਾਂ ਵਾਰੇ।black-pepperਗਲੇ ਦੀ ਤਕਲੀਫ 'ਚ ਹੈ ਲਾਹੇਵੰਦ ਮੌਸਮ ਦੇ ਬਦਲਣ ਦੇ ਨਾਲ ਸਰੀਰ ਗਰਮ ਸਰਦ ਹੋ ਜਾਂਦਾ ਹੈ । ਜਿਸ ਕਰਕੇ ਸਭ ਤੋਂ ਪਹਿਲਾਂ ਗਲਾ ਹੀ ਖਰਾਬ ਹੁੰਦਾ ਹੈ । ਕਾਲੀ ਮਿਰਚ ਨੂੰ ਘਿਓ ਅਤੇ ਮਿਸ਼ਰੀ ਦੇ ਨਾਲ ਮਿਲਾ ਕੇ ਚੱਟਣ ਨਾਲ ਬੰਦ ਗਲਾ ਖੁੱਲ ਜਾਂਦਾ ਹੈ। 8-10 ਕਾਲੀ ਮਿਰਚ ਪਾਣੀ ਵਿਚ ਉਬਾਲ ਕੇ ਪਾਣੀ ਨਾਲ ਗਰਾਰੇ ਕਰੋ, ਗਲੇ ਨੂੰ ਰਾਹਤ ਮਿਲਦੀ ਹੈ । ਜੇ ਤੁਹਾਨੂੰ ਖੰਘ/ਖਾਂਸੀ ਹੈ ਤਾਂ ਅੱਧਾ ਚਮਚ ਕਾਲੀ ਮਿਰਚ ਦਾ ਚੂਰਣ ਸ਼ਹਿਦ ਵਿਚ ਮਿਲਾ ਕੇ ਦਿਨ ਵਿਚ 3-4 ਵਾਰ ਚੱਟੋ, ਇਸ ਤਰ੍ਹਾਂ ਕਰਨ ਦੇ ਨਾਲ ਖੰਘ ਦੂਰ ਹੋ ਜਾਵੇਗੀ ।black-pepper ਸਰੀਰ ਦੇ ਸੈੱਲ ਨੂੰ ਦੇਵੇ ਪੋਸ਼ਣ ਜੇਕਰ ਸਵੇਰੇ ਖਾਲੀ ਪੇਟ ਗਰਮ ਪਾਣੀ ਦੇ ਨਾਲ ਕਾਲੀ ਮਿਰਚ ਦਾ ਸੇਵਨ ਕੀਤਾ ਜਾਵੇ ਤਾਂ ਇਹ ਸਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਪਹੁੰਚਾਉਂਦੀ ਹੈ । ਸਵੇਰੇ ਗਰਮ ਪਾਣੀ ਦੇ ਨਾਲ ਕਾਲੀ ਮਿਰਚ ਦਾ ਸੇਵਨ ਕਰਨ ਨਾਲ ਇਹ ਸਰੀਰ ਨੂੰ ਤੰਦਰੁਸਤ ਰੱਖਦੀ ਹੈ । ਇਸ ਨਾਲ ਸਾਡੇ ਸਰੀਰ ਦੇ ਸੈੱਲ ਨੂੰ ਵੀ ਪੋਸ਼ਣ ਦੇਣ ਦਾ ਕੰਮ ਵੀ ਕਰਦੀ ਹੈ ।black-pepper ਮੋਟਾਪਾ ਘਟਾਉਣ 'ਚ ਹੈ ਕਾਰਗਰ ਬਹੁਤ ਸਾਰੇ ਲੋਕੀਂ ਅੱਜ ਕੱਲ ਦਾ ਲਾਈਫ ਸਟਾਈਲ ਦੇ ਕਰਕੇ ਮੋਟਾਪੇ ਦਾ ਸ਼ਿਕਰ ਨੇ । ਕਾਲੀ ਮਿਰਚ ਅਤੇ ਗਰਮ ਪਾਣੀ ਸਰੀਰ ਵਿਚ ਵਧਿਆ ਹੋਇਆ ਫੈਟ ਨੂੰ ਘਟਾਉਂਦਾ ਹੈ ।cold cough ਨਜ਼ਲੇ ਤੋਂ ਦੇਵੇ ਰਾਹਤ ਕਾਲੀ ਮਿਰਚ ਗਰਮ ਦੁੱਧ ਵਿਚ ਮਿਲਾ ਕੇ ਪੀਓ ਤਾਂ ਤੁਹਾਨੂੰ ਜ਼ੁਕਾਮ ਤੋਂ ਰਾਹਤ ਮਿਲੇਗੀ । ਇਸ ਤੋਂ ਇਲਾਵਾ ਜ਼ੁਕਾਮ ਵਾਰ-ਵਾਰ ਹੁੰਦਾ ਹੈ, ਛਿੱਕਾਂ ਲਗਾਤਾਰ ਆਉਂਦੀਆਂ ਹਨ ਤਾਂ ਕਾਲੀ ਮਿਰਚ ਦੀ ਗਿਣਤੀ ਇਕ ਤੋਂ ਸ਼ੁਰੂ ਕਰਕੇ ਰੋਜ ਇਕ ਵਧਾਉਂਦੇ ਹੋਏ ਪੰਦਰਾਂ ਦਿਨਾਂ ਤੱਕ ਲੈ ਜਾਓ ਫਿਰ ਰੋਜ਼ ਇਕ ਘਟਾਉਂਦੇ ਹੋਏ ਪੰਦਰਾਂ ਤੋਂ ਇੱਕ ਉੱਤੇ ਆਓ । ਇਸ ਤਰ੍ਹਾਂ ਕਰਨ ਨਾਲ ਜ਼ੁਕਾਮ ਇੱਕ ਮਹੀਨੇ ਵਿਚ ਖ਼ਤਮ ਹੋ ਜਾਵੇਗਾ।Skin problemਚਮੜੀ ਦੇ ਰੋਗਾਂ ਤੋਂ ਰਾਹਤ ਕਾਲੀ ਮਿਰਚ ਨੂੰ ਘਿਓ ਵਿਚ ਬਰੀਕ ਪਿਸ ਕੇ ਲੇਪ ਬਣਾ ਕੇ ਸਰੀਰ ਤੇ ਲਗਾਉਣ ਨਾਲ ਫੋੜਾ, ਫਿਨਸੀ ਆਦਿ ਚਮੜੀ ਦੇ ਰੋਗ ਦੂਰ ਹੋ ਜਾਂਦੇ ਹਨ । ਐਸਿਡਿਟੀ ਦੀ ਸਮੱਸਿਆ ਕਬਜ਼ ਦੇ ਰੋਗੀਆਂ ਲਈ ਪਾਣੀ ਅਤੇ ਕਾਲੀ ਮਿਰਚ ਫਾਇਦੇਮੰਦ ਸਾਬਤ ਹੁੰਦੀ ਹੈ । ਕਿਉਂਕਿ ਸਰੀਰ ਦੇ ਅੰਦਰ ਮੌਜੂਦ ਵਿਸ਼ਾਣੁਆਂ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ । ਇਸ ਤੋਂ ਇਲਾਵਾ ਐਸਿਡਿਟੀ ਦੀ ਸਮੱਸਿਆ ਨੂੰ ਵੀ ਖਤਮ ਕਰਦਾ ਹੈ।ਕੋਰੋਨਾ ਕਾਲ 'ਚ ਤੁਹਾਡੀ ਸਿਹਤਯਾਬੀ ਦੀ ਅਸੀਂ ਕਾਮਨਾ ਕਰਦੇ ਹਾਂ, ਤੇ ਤੁਹਾਡੀ ਸਿਹਤ ਦਾ ਖਿਆਲ ਰੱਖਦੇ ਹੋਏ ਅਜਿਹੀਆਂ ਹੋਰ ਵੀ ਆਯੁਰਵੈਦਿਕ ਔਸ਼ਧੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ , ਤਾਂ ਜੋ ਇਨਾਂ ਦਾ ਇਸਤਮਾਲ ਕਰਕੇ ਤੁਸੀਂ ਹਮੇਸ਼ਾ ਤੰਦਰੁਸਤ ਰਹੋ।


Top News view more...

Latest News view more...