Wed, Apr 24, 2024
Whatsapp

ਚੰਨ ਜਿਹਾ ਨਿਖਾਰ ਦੇਵੇ ਚੰਦਨ ਫੇਸ ਪੈਕ

Written by  Jagroop Kaur -- October 03rd 2020 03:59 PM -- Updated: October 03rd 2020 11:41 PM
ਚੰਨ ਜਿਹਾ ਨਿਖਾਰ ਦੇਵੇ ਚੰਦਨ ਫੇਸ ਪੈਕ

ਚੰਨ ਜਿਹਾ ਨਿਖਾਰ ਦੇਵੇ ਚੰਦਨ ਫੇਸ ਪੈਕ

ਅੱਜ ਦੇ ਵਿਅਸਤ ਸਮੇਂ 'ਚ ਸਾਨੂੰ ਆਪਣੀ ਸਿਹਤ ਤੇ ਸੁੰਦਰਤਾ ਦਾ ਖਿਆਲ ਰੱਖਣ ਦੇ ਲਈ ਸਮਾਂ ਨਹੀਂ ਮਿਲਦਾ ,ਅਤੇ ਜਦ ਵੀ ਸਾਨੂੰ ਸਮਾਂ ਮਿਲਦਾ ਹੈ ਅਸੀਂ ਵੱਡੇ ਵੱਡੇ ਪਾਰਲਰਾਂ 'ਚ ਜਾਂਦੇ ਹਨ ਜਿਥੇ ਪੈਸੇ ਅਤੇ ਸਮੇਂ ਦੀ ਬਰਬਾਦੀ ਹੁੰਦੀ ਹੈ। ਜਿਵੇਂ ਕਿ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਅੱਜ ਲੜਕੀਆਂ ਬਹੁਤ ਸਾਰੇ ਬਿਊਟੀ ਪ੍ਰੋਡਕਟ ਦੀ ਵਰਤੋਂ ਕਰਦੀਆਂ ਹਨ। ਜਿਸ ਨਾਲ ਉਨ੍ਹਾਂ ਦੀ ਤਵਚਾ ਖਰਾਬ ਹੋਣ ਦਾ ਖਤਰਾ ਵੱਧ ਰਹਿੰਦਾ ਹੈ। ਪਰ ਕਈ ਲੜਕੀਆਂ ਦੀ ਸਕਿਨ ਸੈਂਸਟਿਵ ਹੋਣ ਕਰਕੇ ਉਨ੍ਹਾਂ ਨੂੰ ਕੈਮੀਕਲ ਨਾਲ ਭਰੀਆਂ ਚੀਜ਼ਾਂ ਸੂਟ ਨਹੀਂ ਕਰਦੀਆਂ।Is Sandalwood And Turmeric Paste Good For Acne? - SandalWood Heaven ਪਰ ਜੇਕਰ ਅਸੀਂ ਪੈਸੇ ਅਤੇ ਸਮੇਂ ਦੀ ਬੱਚਤ ਕਰਦੇ ਹੋਏ ਸਾਡੇ ਵੱਡੇ ਵਢੇਰਿਆਂ ਦੇ ਨਕਸ਼ੇ ਕਦਮਾਂ 'ਤੇ ਚਲਦੇ ਹੋਏ ਕੁਦਰਤੀ ਸੁੰਦਰਤਾ ਅਤੇ ਨਿਖਾਰ ਦੀ ਗੱਲ ਕਰੀਏ ਤਾਂ ਇਹ ਘਰੇਲੂ ਨੁਸਖਿਆਂ ਦਾ ਇਸਤਮਾਲ ਜ਼ਿਆਦਾ ਲਾਭਕਾਰੀ ਹੈ। ਜਿਸ ਨਾਲ ਚਿਹਰੇ ਦੀ ਰੰਗਤ ਤਰੋ ਤਾਜ਼ਾ ਨਜ਼ਰ ਆਉਂਦੀ ਹੈ। ਅਜਿਹੇ 'ਚ ਜੇਕਰ ਤੁਹਾਡੀ ਸਕਿਨ ਸੈਂਸਟਿਵ ਹੈ ਤਾਂ ਤੁਸੀਂ ਆਪਣੀ ਸਕਿਨ ਕੇਅਰ 'ਚ ਚੰਦਨ ਨੂੰ ਸ਼ਾਮਲ ਕਰ ਸਕਦੇ ਹੋ।Use Sandalwood to Enhances Your Face Color | News Track Live, NewsTrack English 1 ਇਸ ਨਾਲ ਤਿਆਰ ਫੇਸਪੈਕ ਨੂੰ ਲਗਾਉਣ ਨਾਲ ਸਕਿਨ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੋ ਕੇ ਚਿਹਰੇ 'ਤੇ ਨੈਚੂਰਲ ਗਲੋਅ ਆਉਣ 'ਚ ਮਦਦ ਮਿਲੇਗੀ।ਨਾਲ ਹੀ ਕੁਦਰਤੀ ਹੋਣ ਨਾਲ ਇਹ ਸਕਿਨ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕਰੇਗਾ। ਚੰਦਨ ਦਾ ਇਸਤੇਮਾਲ ਕਰਨ ਨਾਲ ਤਵਚਾ ਨੂੰ ਠੰਡਕ ਮਹਿਸੁ ਹੁੰਦੀ ਹੈ ਅਤੇ ਦਿਨ ਭਰ ਦੀ ਥਕਾਨ ਵੀ ਦੂਰ ਹੁੰਦੀ ਹੈ। Homemade remedies with sandalwood to get rid of wrinkles, saggy skin, tan, acne and pimples ਚੰਗਾ ਰਿਜ਼ਲਟ ਪਾਉਣ ਲਈ ਇਸ ਫੇਸਪੈਕ ਨੂੰ ਹਫਤੇ 'ਚ 2-3 ਵਾਰ ਲਗਾਓ। ਇਸ ਨਾਲ ਚਿਹਰੇ 'ਤੇ ਹੋਣ ਵਾਲੇ ਪਿੰਪਲਸ, ਦਾਗ-ਧੱਬੇ, ਝੁਰੜੀਆਂ ਅਤੇ ਛਾਈਆਂ ਦੂਰ ਹੁੰਦੀਆਂ ਹਨ। ਚਿਹਰਾ ਇਕਦਮ ਫਰੈੱਸ਼ ਨਜ਼ਰ ਆਉਂਦਾ ਹੈ। ਧੂਪ ਨਾਲ ਹੋਈ ਟੈਨ ਅਤੇ ਸੜੀ ਸਕਿਨ ਠੀਕ ਹੋਣ 'ਚ ਮਦਦ ਮਿਲਦੀ ਹੈ। ਡਰਾਈ ਸਕਿਨ ਦੀ ਪ੍ਰੇਸ਼ਾਨੀ ਦੂਰ ਹੋ ਕੇ ਨਮੀ ਬਰਕਰਾਰ ਹੁੰਦੀ ਹੈ। ਚਿਹਰੇ ਦੀ ਰੰਗਤ ਨਿਖਾਰਨ ਦੇ ਨਾਲ ਸਕਿਨ ਮੁਲਾਇਮ ਹੁੰਦੀ ਹੈ। ਠੰਡਕ ਦਾ ਅਹਿਸਾਸ ਹੁੰਦਾ ਹੈ। [caption id="attachment_436594" align="aligncenter" width="479"]skin care skin care[/caption] ਉਮੀਦ ਕਰਦੇ ਹਨ ਤੁਹਾਨੂੰ ਸਾਡਾ ਅੱਜ ਦਾ ਇਹ ਨੁਸਖ਼ਾ ਪਸੰਦ ਆਇਆ ਹੋਵੇਗਾ ਤੇ ਇਸ ਨੂੰ ਇਸਮਾਏਲ ਜਰੂਰ ਕਰੋਗੇ।      


Top News view more...

Latest News view more...