Advertisment

ਪੱਛਮੀ ਬੰਗਾਲ ਦੇ ਬੀਜੇਪੀ ਨੇਤਾ ਮਨੀਸ਼ ਸ਼ੁਕਲਾ ਦੀ ਗੋਲ਼ੀ ਮਾਰ ਕੇ ਕੀਤੀ ਹੱਤਿਆ

author-image
Shanker Badra
Updated On
New Update
ਪੱਛਮੀ ਬੰਗਾਲ ਦੇ ਬੀਜੇਪੀ ਨੇਤਾ ਮਨੀਸ਼ ਸ਼ੁਕਲਾ ਦੀ ਗੋਲ਼ੀ ਮਾਰ ਕੇ ਕੀਤੀ ਹੱਤਿਆ
Advertisment
ਪੱਛਮੀ ਬੰਗਾਲ ਦੇ ਬੀਜੇਪੀ ਨੇਤਾ ਮਨੀਸ਼ ਸ਼ੁਕਲਾ ਦੀ ਗੋਲ਼ੀ ਮਾਰ ਕੇ ਕੀਤੀ ਹੱਤਿਆ:ਕੋਲਕਾਤਾ : ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ 'ਚ ਬੀਜੇਪੀ ਲੀਡਰ ਮਨੀਸ਼ ਸ਼ੁਕਲਾ ਦੀ ਗੋਲ਼ੀ ਮਾਰ ਕੇ ਹੱਤਿਆ  ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਨੀਸ਼ ਦੀ ਹੱਤਿਆ ਤੋਂ ਬਾਅਦ ਬੀਜੇਪੀ ਵਰਕਰਾਂ 'ਚ ਰੋਸ ਪਾਇਆ ਜਾ ਰਿਹਾ ਹੈ। publive-image ਪੱਛਮੀ ਬੰਗਾਲ ਦੇਬੀਜੇਪੀ ਨੇਤਾ ਮਨੀਸ਼ ਸ਼ੁਕਲਾ ਦੀ ਗੋਲ਼ੀ ਮਾਰ ਕੇ ਕੀਤੀ ਹੱਤਿਆ ਜਾਣਕਾਰੀ ਅਨੁਸਾਰ ਮਨੀਸ਼ ਸ਼ੁਕਲਾ ਦੀ ਐਤਵਾਰ ਸ਼ਾਮ ਉਸ ਸਮੇਂ ਹੱਤਿਆ ਕੀਤੀ ਗਈ ਜਦੋਂ ਉਹ ਪਾਰਟੀ ਦੇ ਦਫਤਰ ਜਾ ਰਹੇ ਸਨ। ਹੈਰਾਨੀ ਦੀ ਗੱਲ ਹੈ ਕਿ ਮਨੀਸ਼ ਨੂੰ ਟੀਟਾਗੜ ਪੁਲਿਸ ਸਟੇਸ਼ਨ ਦੇ ਕੋਲ ਹੀ ਸ਼ਾਮ ਦੇ ਸਮੇਂ ਗੋਲੀਆਂ ਮਾਰ ਦਿੱਤੀਆਂ ਗਈਆਂ।
Advertisment
publive-image ਪੱਛਮੀ ਬੰਗਾਲ ਦੇਬੀਜੇਪੀ ਨੇਤਾ ਮਨੀਸ਼ ਸ਼ੁਕਲਾ ਦੀ ਗੋਲ਼ੀ ਮਾਰ ਕੇ ਕੀਤੀ ਹੱਤਿਆ ਇਸ ਦੌਰਾਨਬੀਜੇਪੀ ਲੀਡਰ ਮਨੀਸ਼ ਸ਼ੁਕਲਾ ਦੀ ਐਤਵਾਰ ਰਾਤ ਨੂੰ ਮੌਤ ਹੋ ਚੁੱਕੀ ਹੈ। ਬੀਜੇਪੀ ਲੀਡਰ ਦੀ ਮੌਤ ਦੀ ਖਬਰ ਸੁਣਦਿਆਂ ਹੀ ਸੈਂਕੜੇ ਬੀਜੇਪੀ ਵਰਕਰ ਸੜਕਾਂ 'ਤੇ ਉੱਤਰ ਆਏ ਤੇ ਸਰਕਾਰ ਤੇ ਪੁਲਿਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। publive-image ਪੱਛਮੀ ਬੰਗਾਲ ਦੇਬੀਜੇਪੀ ਨੇਤਾ ਮਨੀਸ਼ ਸ਼ੁਕਲਾ ਦੀ ਗੋਲ਼ੀ ਮਾਰ ਕੇ ਕੀਤੀ ਹੱਤਿਆ ਓਧਰ ਰਾਜਪਾਲ ਜਗਦੀਪ ਧਨਕੜ ਨੇ ਇਸ ਮਾਮਲੇ 'ਚ ਐਡੀਸ਼ਨਲ ਚੀਫ ਹੋਮ ਸੈਕਟਰੀ ਅਤੇ ਡੀਜੀਪੀ ਨੂੰ ਤਲਬ ਕੀਤਾ ਹੈ। ਪੱਛਮੀ ਬੰਗਾਲ ਬੀਜੇਪੀ ਨੇ ਸ਼ੁਕਲਾ ਦੀ ਹੱਤਿਆਂ ਲਈ ਟੀਐਮਸੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਇਸ ਮਾਮਲੇ 'ਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। -PTCNews publive-image-
latest-news bjp-leader-shot west-bengal-bjp-leader manish-shukla
Advertisment

Stay updated with the latest news headlines.

Follow us:
Advertisment