ਬੰਗਾਲ ਉੱਪ ਚੋਣਾਂ: ਕੁਝ ਲੋਕਾਂ ਨੇ ਭਾਜਪਾ ਉਮੀਦਵਾਰ ਦਾ ਚਾੜਿਆ ਕੁਟਾਪਾ, ਦੇਖੋ ਵੀਡੀਓ

Beaten

ਬੰਗਾਲ ਉੱਪ ਚੋਣਾਂ: ਕੁਝ ਲੋਕਾਂ ਨੇ ਭਾਜਪਾ ਉਮੀਦਵਾਰ ਦਾ ਚਾੜਿਆ ਕੁਟਾਪਾ, ਦੇਖੋ ਵੀਡੀਓ,ਕਲਕੱਤਾ: ਪੱਛਮੀ ਬੰਗਾਲ ਦੀਆਂ ਤਿੰਨ ਵਿਧਾਨ ਸਭਾ ਸੀਟਾਂ ‘ਤੇ ਹੋ ਰਹੀਆਂ ਰਹੀਆਂ ਉੱਪ ਚੋਣਾਂ ਦੌਰਾਨ ਕਰੀਮਪੁਰ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਜੈ ਪ੍ਰਕਾਸ਼ ਮਜੂਮਦਾਰ ਨਾਲ ਕੁਝ ਲੋਕਾਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਗਏ।

ਭਾਜਪਾ ਨੇ ਜੈਪ੍ਰਕਾਸ਼ ‘ਤੇ ਹਮਲੇ ਦੇ ਪਿੱਛੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੂੰ ਜ਼ਿੰਮੇਵਾਰ ਦੱਸਿਆ ਹੈ।।ਭਾਜਪਾ ਨੇ ਘਟਨਾ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਵੀ ਕੀਤੀ ਹੈ।

ਹੋਰ ਪੜ੍ਹੋ: ਰੋਹਿਤ ਸ਼ਰਮਾ ਨੇ ਰਚਿਆ ਇਤਿਹਾਸ, ਇਹ ਰਿਕਾਰਡ ਕੀਤਾ ਆਪਣੇ ਨਾਂਅ

ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ‘ਚ ਕੁਝ ਲੋਕ ਭਾਜਪਾ ਉਮੀਦਵਾਰ ਨਾਲ ਕੁੱਟਮਾਰ ਕਰਦੇ ਹੋਏ ਸੜਕ ਕਿਨਾਰੇ ਝਾੜੀਆਂ ‘ਚ ਲਿਜਾਂਦੇ ਦਿਖਾਈ ਦੇ ਰਹੇ ਹਨ। ਦੱਸਣਯੋਗ ਹੈ ਕਿ ਪੱਛਮੀ ਬੰਗਾਲ ‘ਚ ਤਿੰਨ ਸੀਟਾਂ ਦੀਆਂ ਵਿਧਾਨ ਸਭਾ ਉੱਪ ਚੋਣਾਂ ਲਈ ਸੋਮਵਾਰ ਸਵੇਰ ਤੋਂ ਵੋਟ ਪਾਏ ਜਾ ਰਹੇ ਹਨ।

-PTC News