ਦੇਸ਼

ਬੈਂਗਲੁਰੂ 'ਚ ਫੂਡ ਫੈਕਟਰੀ ਵਿਚ ਹੋਇਆ ਵੱਡਾ ਧਮਾਕਾ, 2 ਮਜ਼ਦੂਰਾਂ ਦੀ ਮੌਤ, 3 ਜਖ਼ਮੀ

By Riya Bawa -- August 23, 2021 6:17 pm

ਬੈਂਗਲੁਰੂ: ਕਰਨਾਟਕ ਦੀ ਰਾਜਧਾਨੀ ਬੰਗਲੁਰੂ ਵਿਚ ਵੱਡਾ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਬੰਗਲੁਰੂ ਵਿਚ ਇਕ ਫੈਕਟਰੀ ਵਿਚ ਹੋਏ ਧਮਾਕੇ ਦੌਰਾਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਦੌਰਾਨ ਦੋ ਔਰਤਾਂ ਸਮੇਤ ਤਿੰਨ ਹੋਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਦੇ ਮੁਤਾਬਿਕ ਰਾਜਧਾਨੀ ਦੇ ਮਗਦੀ ਰੋਡ 'ਤੇ ਸਥਿਤ ਐਮਐਮ ਫੂਡ ਫੈਕਟਰੀ ਦੇ ਬਾਇਲਰ ਵਿਚ ਧਮਾਕਾ ਹੋਇਆ।

ਇੱਥੇ ਪੜ੍ਹੋ ਖ਼ਬਰਾਂ: ਅਫਗਾਨਿਸਤਾਨ 'ਚੋਂ ਚਾਰ ਜਹਾਜ਼ਾਂ ਰਾਹੀਂ ਕੱਢੇ ਨਾਗਰਿਕ, ਹੁਣ ਤੱਕ 392 ਲੋਕਾਂ ਨੂੰ ਕੀਤਾ ਏਅਰਲਿਫਟ

ਬੰਗਲੁਰੂ ਦੇ ਡੀਸੀਪੀ (ਪੱਛਮੀ) ਸੰਜੀਵ ਪਾਟਿਲ ਦੇ ਹਵਾਲੇ ਨਾਲ ਕਿਹਾ, "ਦੋ ਔਰਤਾਂ ਸਮੇਤ ਤਿੰਨ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹਨ ਅਤੇ ਹਸਪਤਾਲ ਵਿਚ ਦਾਖਲ ਹਨ। ਜਾਣਕਾਰੀ ਅਨੁਸਾਰ ਘਟਨਾ ਦੇ ਦੌਰਾਨ ਫੈਕਟਰੀ ਵਿਚ ਸੱਤ ਲੋਕ ਕੰਮ ਕਰ ਰਹੇ ਸਨ।

ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਅੱਗ ਬੁਝਾਉਣ ਤੋਂ ਬਾਅਦ, ਅੰਦਰ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਇੱਥੇ ਪੜ੍ਹੋ ਖ਼ਬਰਾਂ: ਦਿੱਲੀ 'ਚ ਲੱਗਿਆ ਦੇਸ਼ ਦਾ ਪਹਿਲਾ ਸਮੋਗ ਟਾਵਰ, ਜਾਣੋ ਕਿਵੇਂ ਕਰੇਗਾ ਹਵਾ ਨੂੰ ਸਾਫ

-PTCNews

  • Share