ਮੁੱਖ ਖਬਰਾਂ

ਭਲਕੇ ਹੋਣ ਵਾਲੇ ਟਰੈਕਟਰ ਮਾਰਚ ਤੋਂ ਪਹਿਲਾਂ ਖੇਤੀ ਬਾੜੀ ਮੰਤਰੀ ਦਾ ਵੱਡਾ ਬਿਆਨ

By Jagroop Kaur -- January 25, 2021 6:01 pm -- Updated:Feb 15, 2021

ਭਲਕੇ ਦਿੱਲੀ ਵਿਖੇ ਕਿਸਾਨਾਂ ਦੀ ਟਰੈਕਟਰ ਪਰੇਡ ਕੱਢੀ ਜਾਣੀ ਹੈ , ਜਿਸ ਲਈ ਕਿਸਾਨਾਂ ਵੱਲੋਂ ਤਿਆਰੀਆਂ ਜ਼ੋਰਾਂ 'ਤੇ ਹਨ ਉਥੇ ਹੀ ਕਿਸਾਨਾਂ ਦੇ ਟਰੈਕਟਰ ਮਾਰਚ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਦਾ ਬਿਆਨ ਸਾਹਮਣੇ ਆਇਆ ਹੈ। ਤੋਮਰ ਨੇ ਕਿਹਾ ਕਿ ਸਰਕਾਰ ਕਿਸਾਨ ਅਤੇ ਖੇਤੀ ਦੋਹਾਂ ਦੇ ਹਿੱਤਾਂ ਦੇ ਪ੍ਰਤੀ ਵਚਨਬੱਧ ਹੈ। Farmers' agitation: Narendra Singh Tomar requests old and women protesters to go back home

ਹੋਰ ਪੜ੍ਹੋ :ਦਿੱਲੀ ਪੁਲਿਸ ਨੇ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਦਿੱਤੀ ਹਰੀ ਝੰਡੀ, ਸ਼ਰਤਾਂ ਦੇ ਅਧਾਰ ‘ਤੇ ਹੋਵੇਗਾ ਕਿਸਾਨਾਂ ਦਾ ਮਾਰਚ

ਪੀ.ਐੱਮ. ਮੋਦੀ ਜੀ ਦੀ ਅਗਵਾਈ 'ਚ ਪਿਛਲੇ 6 ਸਾਲਾਂ 'ਚ ਕਿਸਾਨ ਦੀ ਆਮਦਨੀ ਵਧਾਉਣ, ਖੇਤੀ ਨੂੰ ਨਵੀਂ ਤਕਨੀਕ ਨਾਲ ਜੁੜਨ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਅਤੇ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਐੱਮ.ਐੱਸ.ਪੀ. ਨੂੰ ਡੇਢ ਗੁਣਾ ਕਰਨ ਦਾ ਕੰਮ ਵੀ ਪੀ.ਐੱਮ. ਦੀ ਅਗਵਾਈ 'ਚ ਹੋਇਆ।

ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਕੱਲ 'ਚ ਇਸ ਦਾ ਹੱਲ ਨਿਕਲ ਜਾਵੇਗਾ। ਤੋਮਰ ਨੇ ਕਿਹਾ ਕਿ ਕਿਸਾਨਾਂ ਨਾਲ 11 ਗੇੜ ਦੀ ਗੱਲਬਾਤ ਤੋਂ ਬਾਅਦ ਜਦੋਂ ਹੱਲ ਨਹੀਂ ਨਿਕਲਿਆ, ਉਦੋਂ ਮੈਂ ਕਿਸਾਨਾਂ ਨੂੰ ਕਿਹਾ ਕਿ ਡੇਢ ਸਾਲ ਲਈ ਕਾਨੂੰਨਾਂ ਦੇ ਅਮਲ ਨੂੰ ਮੁਲਤਵੀ ਕਰ ਦਿੰਦੇ ਹਾਂ। ਸੁਪਰੀਮ ਕੋਰਟ ਨੇ ਮੁਲਤਵੀ ਕੀਤਾ ਹੈ ਤਾਂ ਅਸੀਂ ਉਨ੍ਹਾਂ ਨੂੰ ਅਪੀਲ ਕਰਾਂਗੇ ਕਿ ਥੋੜ੍ਹਾ ਹੋਰ ਸਮਾਂ ਦਿਓ ਤਾਂ ਕਿ ਉਸ ਸਮੇਂ 'ਚ ਅਸੀਂ ਲੋਕ ਗੱਲਬਾਤ ਰਾਹੀਂ ਹੱਲ ਕੱਢ ਸਕੀਏ।

Farmers Protest, Agriculture Laws: Concluded On Good Note - Agriculture Minister Narendra Singh Tomar On Talks With Farmers

ਹੋਰ ਪੜ੍ਹੋ :ਦਿੱਲੀ ਪੁਲਿਸ ਨੇ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਦਿੱਤੀ ਹਰੀ ਝੰਡੀ, ਸ਼ਰਤਾਂ ਦੇ ਅਧਾਰ ‘ਤੇ ਹੋਵੇਗਾ ਕਿਸਾਨਾਂ ਦਾ ਮਾਰਚ

ਇਸ ਮੌਕੇ ਨਰਿੰਦਰ ਤੋਮਰ ਨੇ ਕਿਹਾ ਕਿ ਕਿਸਾਨ ਨੂੰ ਉਸ ਦੇ ਉਤਪਾਦਨ ਦੀ ਸਹੀ ਕੀਮਤ ਮਿਲ ਸਕੇ, ਕਿਸਾਨ ਮਹਿੰਗੀਆਂ ਫ਼ਸਲਾਂ ਵੱਲ ਆਕਰਸ਼ਿਤ ਹੋ ਸਕੇ, ਇਸ ਲਈ ਜਿੱਥੇ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ, ਉੱਥੇ ਕਾਨੂੰਨ ਬਣਾਏ ਗਏ ਅਤੇ ਜਿੱਥੇ ਕਾਨੂੰਨ 'ਚ ਤਬਦੀਲੀ ਦੀ ਜ਼ਰੂਰਤ ਸੀ, ਉੱਥੇ ਕਾਨੂੰਨ 'ਚ ਤਬਦੀਲੀ ਵੀ ਕੀਤੀ ਗਈ।

ਇਸ ਦੇ ਪਿੱਛੇ ਸਰਕਾਰ ਅਤੇ ਪ੍ਰਧਾਨ ਮੰਤਰੀ ਦੀ ਸਾਫ਼ ਨੀਅਤ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਦਾ ਟਰੈਕਟਰ ਮਾਰਚ ਕਿਸੇ ਹੋਰ ਦਿਨ ਵੀ ਹੋ ਸਕਦਾ ਸੀ ਪਰ ਉਨ੍ਹਾਂ ਨੇ 26 ਜਨਵਰੀ ਦੇ ਦਿਨ ਹੀ ਅੰਦੋਲਨ ਕਰਨ ਦਾ ਐਲਾਨ ਕੀਤਾ ਤਾਂ ਉਦੋਂ ਪੁਲਿਸ ਪ੍ਰਸ਼ਾਸਨ ਉਨ੍ਹਾਂ ਨਾਲ ਗੱਲਬਾਤ ਕਰ ਰਿਹਾ ਹੈ ਤਾਂ ਕਿ ਇਹ ਆਯੋਜਨ ਸ਼ਾਂਤੀਪੂਰਵਕ ਹੋਵੇ।