ਸੱਟੇਬਾਜ਼ਾਂ ਦੀ ਨਜ਼ਰ US Election 2020 'ਤੇ, ਰੁਝਾਨ ਹੋ ਰਿਹਾ ਹੈਰਾਨੀਜਨਕ

By Jagroop Kaur - November 03, 2020 2:11 pm

US Election 2020: 3 ਨਵੰਬਰ ਯਾਨੀ ਕਿ ਅੱਜ ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ ।ਅੱਜ ਇਸ ਦੀ ਵੋਟਿੰਗ ਹੈ , ਅਤੇ ਮੁਕਾਬਲਾ ਕਾਫੀ ਹੱਦ ਤੱਕ ਟੱਕਰ ਦਾ ਹੈ। ਇਹਨਾਂ ਚੋਣਾਂ ਵਿਚ ਇਕ ਪਾਸੇ ਰੀਪਬਲਿਕਨ ਪਾਰਟੀ ਵੱਲੋਂ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਹਨ ਤਾਂ ਉੱਥੇ ਦੂਜੇ ਪਾਸੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ Joe Biden ਉਹਨਾਂ ਨੂੰ ਸਖਤ ਟੱਕਰ ਦੇ ਰਹੇ ਹਨ।Donald Trump and Joe Biden's Presidential Debates: Everything to Know | TV Guideਅਜਿਹੇ 'ਚ ਸੱਟੇਬਾਜ਼ਾਂ ਦੀ ਨਜ਼ਰ ਵੀ ਇਹਨਾਂ ਚੋਣਾਂ 'ਤੇ ਬਣੀ ਹੋਈ ਹੈ ਅਤੇ ਸੱਟੇਬਾਜ਼ Joe Biden ਦੀ ਜਿੱਤ 'ਤੇ ਜ਼ਿਆਦਾ ਦਾਅ ਲਗਾ ਰਹੇ ਹਨ। ਅਮਰੀਕੀ ਚੋਣਾਂ ਨੂੰ ਲੈ ਕੇ ਦੁਨੀਆ ਭਰ ਵਿਚ ਸੱਟੇਬਾਜ਼ੀ ਕਰ ਰਹੇ ਲੋਕਾਂ ਵਿਚ ਵੀ ਜ਼ਬਰਦਸਤ ਉਤਸ਼ਾਹ ਹੈ। ਅਹਿਮ ਰਿਪੋਰਟ ਮੁਤਾਬਕ, US Election 2020 'ਚ ਅਰਬਾਂ ਡਾਲਰ ਦਾ ਸੱਟਾ ਲੱਗਿਆ ਹੈ। ਜੋ ਕਿ ਸਾਲ 2016 ਦੇ ਮੁਕਾਬਲੇ ਦੁੱਗਣਾ ਦੱਸਿਆ ਜਾਂਦਾ ਹੈ।Betting markets favor Biden over Trump, but odds narrow in U.S. race | Reuters

ਕੌਣ ਹੈ ਪਹਿਲੀ ਪਸੰਦ

ਇਸ ਵਿਚ ਸੱਟੇਬਾਜ਼ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ 'ਤੇ ਜਿਆਦਾ ਲੋਕ ਦਾਅ ਲਗਾ ਰਹੇ ਹਨ। ਉਹ ਸੱਟੇਬਾਜ਼ਾਂ ਦੇ ਪਸੰਦੀਦਾ ਹਨ ਮਤਲਬ ਜ਼ਿਆਦਾਤਰ ਸੱਟੇਬਾਜ਼ਾਂ ਨੂੰ ਲੱਗ ਰਿਹਾ ਹੈ ਕਿ ਬਿਡੇਨ ਚੋਣਾਂ ਜਿੱਤਣਗੇ।L'élection américaine profite aux bookmakers

ਸਭ ਤੋਂ ਵੱਡਾ ਸੱਟਾ
ਦਸਦੀਏ ਕਿ ਚੋਣਾਂ ਸ਼ੁਰੂ ਹੋਣ ਤੱਕ ਸੱਟੇਬਾਜ਼ੀ ਦੀ ਰਾਸ਼ੀ 1.3 ਅਰਬ ਡਾਲਰ ਤੱਕ ਪਹੁੰਚ ਸਕਦੀ ਹੈ। ਹਾਲੇ ਦੁਨੀਆ ਵਿਚ ਸਭ ਤੋਂ ਜ਼ਿਆਦਾ ਸੱਟਾ ਫੁੱਟਬਾਲ ਮੈਚਾਂ ਲਈ ਲੱਗਦਾ ਰਿਹਾ ਹੈ। ਪਰ ਇਸ ਵਾਰ ਦੀਆਂ ਅਮਰੀਕੀ ਚੋਣਾਂ ਇਸ ਨੂੰ ਪਿੱਛੇ ਛੱਡ ਸਕਦੀਆਂ ਹਨ। ਉੱਥੇ ਕਈ ਅਜਿਹੀਆਂ ਵੈਬਸਾਈਟਾਂ ਹਨ ਜਿੱਥੇ ਲੋਕ ਇਹਨਾਂ ਚੋਣਾਂ ਦੇ ਲਈ ਦਾਅ ਲਗਾ ਰਹੇ ਹਨ।Us Election Bookmakers Odds, Us Elections 2020 Betting Odds 74 Chance Of Joe Biden Defeating Donald Trump Oddsmakers Suggestਇਸ ਦੇ ਇਲਾਵਾ ਬ੍ਰਿਟੇਨ, ਨਿਊਜ਼ੀਲੈਂਡ, ਕੈਨੇਡਾ ਦੀਆਂ ਕਈ ਵੈਬਸਾਈਟਾਂ ਤੋਂ ਵੀ ਲੋਕ american Election ਲਈ ਸੱਟਾ ਲਗਾ ਰਹੇ ਹਨ।ਕੁਝ ਨਿਊਜ਼ ਏਜੰਸੀਆਂ ਮੁਤਾਬਿਕ  ਬਿਡੇਨ 'ਤੇ 68 ਸੈਂਟ ਤਾਂ ਟਰੰਪ 'ਤੇ ਸਿਰਫ 39 ਸੈਂਟ ਦਾਅ ਲਗਾਇਆ ਜਾ ਰਿਹਾ ਹੈ।Joe Biden gets satta market's vote in US presidential election; Mahagatbandhan, NDA in photo finish in Bihar ਬ੍ਰਿਟੇਨ ਦੀ ਕੰਪਨੀ Betfair ਐਕਸਚੇਂਜ 'ਤੇ ਵੀ ਹੋ ਰਹੀ ਸੱਟੇਬਾਜ਼ੀ ਦੇ ਮੁਤਾਬਕ, ਬਿਡੇਨ ਦੇ ਜਿੱਤਣ ਦੀ ਸੰਭਾਵਨਾ 65 ਫੀਸਦੀ ਹੈ ਅਤੇ ਟਰੰਪ ਦੇ ਜਿੱਤਣ ਦੀ ਸਿਰਫ 35 ਫੀਸਦੀ। 14 ਸਵਿੰਗ ਵਾਲੇ ਰਾਜਾਂ ਵਿਚੋਂ 10 ਵਿਚ ਬਿਡੇਨ ਦੇ ਪੱਖ ਵਿਚ ਜ਼ਿਆਦਾ ਲੋਕ ਦਾਅ ਲਗਾ ਰਹੇ ਹਨ। ਇਸੇ ਤਰ੍ਹਾਂ BC bettors ਨਾਮਕ ਵੈਬਸਾਈਟ 'ਤੇ 44 ਫੀਸਦੀ ਲੋਕ ਰਾਸ਼ਟਰਪਤੀ ਟਰੰਪ ਦੇ ਮੁੜ ਜਿੱਤਣ 'ਤੇ ਦਾਅ ਲਗਾ ਰਹੇ ਹਨ ਜਦਕਿ ਸਿਰਫ 27 ਫੀਸਦੀ ਲੋਕ ਬਿਡੇਨ ਦੇ ਜਿੱਤਣ ਦੇ ਦਾਅ ਲਗਾ ਰਹੇ ਹਨ।ਓਪੀਨੀਅਨ ਪੋਲ ਵਿਚ ਵੀ ਬਿਡੇਨ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਨਜ਼ਰ ਆ ਰਹੇ ਹਨ। ਗੌਰਤਲਬ ਹੈ ਕਿ ਅਮਰੀਕਾ ਵਿਚ ਇਹਨਾਂ ਸੱਟੇਬਾਜ਼ਾਂ ਦੇ ਦਾਅ ਨੂੰ ਕਾਫੀ ਮਜ਼ਬੂਤ ਮੰਨਿਆ ਜਾਂਦਾ ਹੈ।

ਉੱਥੋਂ ਦੇ ਪਿਛਲੇ 50 ਸਾਲ ਦੇ ਸੱਟੇਬਾਜ਼ੀ ਦੇ ਇਤਿਹਾਸ ਵਿਚ ਸੱਟੇਬਾਜ਼ਾਂ ਨੇ ਜਿਹੜੇ ਉਮੀਦਵਾਰ ਨੂੰ ਜੇਤੂ ਦੱਸਿਆ ਹੈ ਉਹਨਾਂ ਵਿਚੋਂ ਹਰ ਚਾਰ ਵਿਚੋਂ ਤਿੰਨ ਨੂੰ ਅਸਲ ਵਿਚ ਜਿੱਤ ਮਿਲੀ ਹੈ ਮਤਲਬ ਇਹ ਦਾਅ ਕਰੀਬ 75 ਫੀਸਦੀ ਮਾਮਲਿਆਂ ਵਿਚ ਸਹੀ ਹੋਇਆ ਹੈ। ਇਸ ਨਾਲ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਚੋਣਾਂ 'ਚ ਜਿੱਤਣ ਦੀ ਵਧੇਰੇ ਉਮੀਦ ਜੋ ਬੀਡੇਨ ਤੋਂ ਲਗਾਈ ਜਾ ਸਕਦੀ ਹੈ।

adv-img
adv-img