ਕੀ ਭਗਤ ਸਿੰਘ ਨੂੰ ਵੈਲਨਟਾਈਨ ਡੇਅ ਵਾਲੇ ਦਿਨ ਸੁਣਵਾਈ ਗਈ ਸੀ ਫਾਂਸੀ ਦੀ ਸਜ਼ਾ ? ਭਗਤ ਸਿੰਘ ਦੇ ਭਾਣਜੇ ਨੇ ਦੱਸੀ ਸੱਚਾਈ 

Bhagat Singh sentenced to hanging on Valentine's Day? The truth told by Jagmohan Singh Nephew of Bhagat Singh
ਕੀ ਭਗਤ ਸਿੰਘ ਨੂੰ ਵੈਲਨਟਾਈਨ ਡੇਅ ਵਾਲੇ ਦਿਨ ਸੁਣਵਾਈ ਗਈ ਸੀ ਫਾਂਸੀ ਦਾ ਸਜ਼ਾ ? ਭਗਤ ਸਿੰਘ ਦੇ ਭਾਣਜੇ ਨੇ ਦੱਸੀ ਸੱਚਾਈ 

ਕੀ ਭਗਤ ਸਿੰਘ ਨੂੰ ਵੈਲਨਟਾਈਨ ਡੇਅ ਵਾਲੇ ਦਿਨ ਸੁਣਵਾਈ ਗਈ ਸੀ ਫਾਂਸੀ ਦੀ ਸਜ਼ਾ ? ਭਗਤ ਸਿੰਘ ਦੇ ਭਾਣਜੇ ਨੇ ਦੱਸੀ ਸੱਚਾਈ:ਨਵੀਂ ਦਿੱਲੀ :  ਅੱਜ ਜਿੱਥੇ ਪੂਰੀ ਦੁਨੀਆ ਦੇ ਵਿੱਚ ਪਿਆਰ ਦਾ ਦਿਨ ”ਵੈਲਨਟਾਈਨ ਡੇਅ” ਮਨਾਇਆ ਜਾ ਰਿਹਾ ਹੈ, ਉੱਥੇ ਹੀ ਭਾਰਤ ਦੇ ਅੰਦਰ ਪਹਿਲੋਂ ਹੀ ਇਸ ਡੇਅ ਦਾ ਵਿਰੋਧ ਕਰਨ ਲਈ ਤਿਆਰ ਬੈਠੀਆਂ ਜੱਥੇਬੰਦੀਆਂ ਵੱਲੋਂ ਇਸ ਦਿਨ ਦਾ ਵਿਰੋਧ ਮਹਾਨ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨਾਲ ਜੋੜ ਕੇ ਕੀਤਾ ਜਾਂਦਾ ਹੈ। ਇਹ ਇਸ ਦਿਨ ਨੂੰ ਕਾਲੇ ਦਿਨ ਵਜੋਂ ਦੇਖਦੇ ਹਨ।

Bhagat Singh sentenced to hanging on Valentine's Day? The truth told by Jagmohan Singh Nephew of Bhagat Singh
ਕੀ ਭਗਤ ਸਿੰਘ ਨੂੰ ਵੈਲਨਟਾਈਨ ਡੇਅ ਵਾਲੇ ਦਿਨ ਸੁਣਵਾਈ ਗਈ ਸੀ ਫਾਂਸੀ ਦਾ ਸਜ਼ਾ ? ਭਗਤ ਸਿੰਘ ਦੇ ਭਾਣਜੇ ਨੇ ਦੱਸੀ ਸੱਚਾਈ

ਦਰਅਸਲ ‘ਚ ਪਿਛਲੇ ਕੁੱਝ ਦਿਨਾਂ ਤੋਂ ਵੈਲੇਨਟਾਈਨ ਡੈਅ ਦੇ ਮੱਦੇਨਜ਼ਰ ਸਰਾਰਤੀ ਅਨਸਰਾਂ ਦੇ ਵੱਲੋਂ ਸੋਸ਼ਲ ਮੀਡੀਆ ‘ਤੇ ਇਹ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ 14 ਫਰਵਰੀ ਨੂੰ ਸ਼ਹੀਦ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਇਸ ਦਿਨ ਨੂੰ ਸ਼ਹੀਦ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਨਾਲ ਜੋੜ ਕੇ ਵੈਲਨਟਾਈਨ ਡੇਅ ਦਾ ਸੋਸ਼ਲ ਮੀਡੀਆ ‘ਤੇ ਵਿਰੋਧ ਕੀਤਾ ਜਾ ਰਿਹਾ ਹੈ।

Bhagat Singh sentenced to hanging on Valentine's Day? The truth told by Jagmohan Singh Nephew of Bhagat Singh
ਕੀ ਭਗਤ ਸਿੰਘ ਨੂੰ ਵੈਲਨਟਾਈਨ ਡੇਅ ਵਾਲੇ ਦਿਨ ਸੁਣਵਾਈ ਗਈ ਸੀ ਫਾਂਸੀ ਦਾ ਸਜ਼ਾ ? ਭਗਤ ਸਿੰਘ ਦੇ ਭਾਣਜੇ ਨੇ ਦੱਸੀ ਸੱਚਾਈ

ਇੰਨਾ ਹੀ ਨਹੀਂ ਕੁਝ ਸੋਸ਼ਲ ਮੀਡੀਆ ਵੈੱਬਸਾਈਟਾਂ ਵੀ ਇਸ ਪ੍ਰਚਾਰ ਵਿੱਚ ਪਿੱਛੇ ਨਹੀਂ ਰਹਿੰਦੀਆਂ ਅਤੇ ਇਸ ਗੱਲ ਦਾ ਪ੍ਰਚਾਰ ਕਰ ਰਹੀਆਂ ਹਨ ਕਿ ਭਾਰਤ ਦੇ ਮਹਾਨ ਸਹੀਦਾਂ ਜਿਵੇਂ ਕਿ ਸ਼ਹੀਦ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਨੂੰ 14 ਫਰਵਰੀ ਨੂੰ ਫਾਂਸੀ ਦੀ ਸਜ਼ਾ ਸੁਣਵਾਈ ਗਈ ਸੀ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਲੋਕ ਬਿਨਾਂ ਕਿਸੇ ਇਤਿਹਾਸਕ ਤੱਥ ਤੋਂ ਜਾਣੂ ਇਸ ਸੁਨੇਹੇ ਨੂੰ ਅੱਗੇ ਭੇਜ ਰਹੇ ਹਨ ਪਰ ਕੀ ਇੰਨਾ ਸ਼ਹੀਦਾਂ ਦਾ ਵੈਲਨਟਾਈਨ-ਡੇਅ ਨਾਲ ਕੋਈ ਰਿਸ਼ਤਾ ਹੈ ? ਜਾਂ ਫਿਰ ਇਹ ਸਿਰਫ ਭਾਰਤ ਦਾ ਮਹੌਲ ਖਰਾਬ ਕਰਨਾ ਚਾਹੁੰਦੇ ਹਨ।

Bhagat Singh sentenced to hanging on Valentine's Day? The truth told by Jagmohan Singh Nephew of Bhagat Singh
ਕੀ ਭਗਤ ਸਿੰਘ ਨੂੰ ਵੈਲਨਟਾਈਨ ਡੇਅ ਵਾਲੇ ਦਿਨ ਸੁਣਵਾਈ ਗਈ ਸੀ ਫਾਂਸੀ ਦਾ ਸਜ਼ਾ ? ਭਗਤ ਸਿੰਘ ਦੇ ਭਾਣਜੇ ਨੇ ਦੱਸੀ ਸੱਚਾਈ

ਜਦੋਂ ਇਸ ਦਾ ਸੱਚ ਜਾਣਨ ਲਈ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਨੂੰ ਲਾਹੌਰ ਸਾਜ਼ਿਸ਼ ਦੇ ਮਾਮਲੇ ਵਿੱਚ ਟ੍ਰਿਬਿਊਨਲ ਕੋਰਟ ਨੇ 7 ਅਕਤੂਬਰ, 1930 ਨੂੰ ਫਾਂਸੀ ਦੀ ਸਜ਼ਾ ਸੁਣਵਾਈ ਸੀ। ਉਨ੍ਹਾਂ ਨੂੰ ਸਜ਼ਾ ਸੁਣਵਾਉਣ ਤੋਂ ਬਾਅਦ 24 ਮਾਰਚ,1931 ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਇੱਕ ਵਿਸ਼ੇਸ਼ ਹੁਕਮ ਦੇ ਅਧੀਨ ਉਨ੍ਹਾਂ ਨੂੰ 23 ਮਾਰਚ 1931 ਦੀ ਸ਼ਾਮ 7:30 ਵਜੇ ਫਾਂਸੀ ਦਿੱਤੀ ਗਈ।

Bhagat Singh sentenced to hanging on Valentine's Day? The truth told by Jagmohan Singh Nephew of Bhagat Singh
ਕੀ ਭਗਤ ਸਿੰਘ ਨੂੰ ਵੈਲਨਟਾਈਨ ਡੇਅ ਵਾਲੇ ਦਿਨ ਸੁਣਵਾਈ ਗਈ ਸੀ ਫਾਂਸੀ ਦਾ ਸਜ਼ਾ ? ਭਗਤ ਸਿੰਘ ਦੇ ਭਾਣਜੇ ਨੇ ਦੱਸੀ ਸੱਚਾਈ

ਉਨ੍ਹਾਂ ਕਿਹਾ ਕਿ 14 ਫਰਵਰੀ ਦਾ ਮਹੱਤਵ ਸਿਰਫ਼ ਇੰਨਾ ਹੀ ਕਿ ਕਾਂਗਰਸ ਦੇ ਤਤਕਾਲੀ ਪ੍ਰਧਾਨ ਮਦਨ ਮੋਹਨ ਮਾਲਵੀਏ ਨੇ 14 ਫਰਵਰੀ, 1931 ਨੂੰ ਲਾਰਡ ਇਰਵਿਨ ਦੇ ਸਾਹਮਣੇ ਸਜ਼ਾ ਮੁਆਫੀ ਦੀ ਅਪੀਲ ਦਾਖਲ ਕੀਤੀ ਸੀ,ਜਿਸ ਨੂੰ ਬਾਅਦ ਵਿੱਚ ਖ਼ਾਰਜ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਿਆਰ ਦੇ ਵਿਰੋਧੀ ਇਹ ਤਾਕਤਾਂ ਨੂੰ ਸ਼ਹੀਦਾਂ ਦਾ ਸਹਾਰਾ ਲੈ ਕੇ ਨੌਜਵਾਨਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ।

Bhagat Singh sentenced to hanging on Valentine's Day? The truth told by Jagmohan Singh Nephew of Bhagat Singh
ਕੀ ਭਗਤ ਸਿੰਘ ਨੂੰ ਵੈਲਨਟਾਈਨ ਡੇਅ ਵਾਲੇ ਦਿਨ ਸੁਣਵਾਈ ਗਈ ਸੀ ਫਾਂਸੀ ਦਾ ਸਜ਼ਾ ? ਭਗਤ ਸਿੰਘ ਦੇ ਭਾਣਜੇ ਨੇ ਦੱਸੀ ਸੱਚਾਈ

ਪ੍ਰੋ. ਜਗਮੋਹਨ ਦਾ ਕਹਿਣਾ ਹੈ ਕਿ ਭਗਤ ਸਿੰਘ ਪਿਆਰ ਦਾ ਵਿਰੋਧੀ ਨਹੀਂ ਬਲਕਿ ਉਹ ਤਾਂ ਪਿਆਰ,ਮਨੁੱਖਤਾ ਤੇ ਕੁਦਰਤ ਪ੍ਰੇਮੀ ਸੀ।ਜੇਕਰ ਕੋਈ ਉਸ ਦੇ ਪਿਆਰ ਬਾਰੇ ਵਿਚਾਰ ਜਾਣਨਾ ਚਾਹੁੰਦਾ ਹੈ ਤਾਂ ਭਗਤ ਸਿੰਘ ਦਾ ਰਾਜਗੁਰੂ ਨੂੰ ਲਿਖਿਆ ਖ਼ਤ ਜ਼ਰੂਰ ਪੜ੍ਹੇ। ਦੱਸ ਦੇਈਏ ਕਿ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਇੱਕ ਉੱਘੇ ਚਿੰਤਕ ਹਨ। ਉਹ ਲੋਕਾਂ ਦੇ ਹੱਕਾਂ ਲਈ ਲੜਨ ਵਾਲੀ ਜਥੇਬੰਦੀ ਜਮਹੂਰੀ ਅਧਿਕਾਰ ਸਭਾ (ਪੰਜਾਬ) ਦੇ ਸੂਬਾ ਪ੍ਰਧਾਨ ਹਨ। ਉਹ ਭਗਤ ਸਿੰਘ ਦੇ ਇਤਿਹਾਸ ਨਾਲ ਜੁੜੇ ਤੱਥਾਂ ਬਾਰੇ ਖੋਜਾਂ ਦੇ ਨਾਲ ਲਿਖਦੇ ਵੀ ਰਹਿੰਦੇ ਹਨ।
-PTCNews