ਜੱਗੂ ਭਗਵਾਨਪੁਰੀਆ ਤੇ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਗੈਂਗਸਟਰ ਪਿੰਦਰੀ ਅਸਲੇ ਤੇ ਸਾਥੀਆਂ ਸਮੇਤ ਕਾਬੂ

Bhagwanpuria Jaggu And Bishnoi Gang Related Gangster Parminder Pindri Arrested
ਜੱਗੂ ਭਗਵਾਨਪੁਰੀਆ ਤੇ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਗੈਂਗਸਟਰ ਪਿੰਦਰੀ ਅਸਲੇ ਤੇ ਸਾਥੀਆਂ ਸਮੇਤ ਕਾਬੂ

ਜੱਗੂ ਭਗਵਾਨਪੁਰੀਆ ਤੇ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਗੈਂਗਸਟਰ ਪਿੰਦਰੀ ਅਸਲੇ ਤੇ ਸਾਥੀਆਂ ਸਮੇਤ ਕਾਬੂ:ਰੂਪਨਗਰ : ਰੂਪਨਗਰ ਦੀ ਸੀ.ਆਈ.ਏ. ਪੁਲਿਸ ਨੇ ਖਤਰਨਾਕ ਗੈਂਗਸਟਰ ਪਰਮਿੰਦਰ ਸਿੰਘ ਉਰਫ ਪਿੰਦਰੀ ਨੂੰ ਚਾਰ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਗੈਂਗਸਟਰਾਂ ਕੋਲੋਂ ਵੱਡੀ ਮਾਤਰਾ ‘ਚ ਅਸਲਾ ਵੀ ਬਰਾਮਦ ਕੀਤਾ ਹੈ। ਪੁਲਿਸ ਅਨੁਸਾਰ ਇਹ ਗੈਂਗ ਡਕੈਤੀ ਅਤੇ ਹੋਰ ਗੰਭੀਰ ਵਾਰਦਾਤਾਂ ਕਰਨ ਦੀ ਫਿਰਾਕ ‘ਚ ਸੀ।

Bhagwanpuria Jaggu And Bishnoi Gang Related Gangster Parminder Pindri Arrested
ਜੱਗੂ ਭਗਵਾਨਪੁਰੀਆ ਤੇ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਗੈਂਗਸਟਰ ਪਿੰਦਰੀ ਅਸਲੇ ਤੇ ਸਾਥੀਆਂ ਸਮੇਤ ਕਾਬੂ

ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਪਰਮਿੰਦਰ ਸਿੰਘ ਉਰਫ ਪਿੰਦਰੀ ਜੱਗੂ ਭਗਵਾਨਪੁਰੀਆ ਤੇ ਲਾਰੇਸ਼ ਬਿਸ਼ਨੋਈ ਗੈਂਗ ਨਾਲ ਸਬੰਧਤ ਸੀ। ਗੈਂਗਸਟਰ ਪਿੰਦਰੀ ‘ਤੇ ਪੰਜਾਬ ਦੇ ਕਈ ਜ਼ਿਲਿਆਂ ‘ਚ ਮਾਮਲੇ ਦਰਜ ਹਨ ਅਤੇ ਗੈਗਸਟਰ ਪਿੰਦਰੀ ਦਿਲਪ੍ਰੀਤ ਬਾਬਾ ਦੇ ਪਿੰਡ ਢਾਹਾ ਦਾ ਹੀ ਵਾਸੀ ਹੈ ਤੇ ਉਸਦਾ ਕੱਟੜ ਦੁਸ਼ਮਣ ਹੈ।

Bhagwanpuria Jaggu And Bishnoi Gang Related Gangster Parminder Pindri Arrested
ਜੱਗੂ ਭਗਵਾਨਪੁਰੀਆ ਤੇ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਗੈਂਗਸਟਰ ਪਿੰਦਰੀ ਅਸਲੇ ਤੇ ਸਾਥੀਆਂ ਸਮੇਤ ਕਾਬੂ

ਇਸ ਦੌਰਾਨ ਫੜੇ ਗਏ ਗੈਂਗਸਟਰਾਂ ਕੋਲੋਂ ਇਕ ਬੁਲਟ ਪਰੂਫ ਜੈਰਕੇਟ, ਇਕ 315 ਬੋਰ ਦੀ ਰਾਈਫਲ, 25 ਜ਼ਿੰਦਾ ਕਾਰਤੂਸ, ਇਕ ਰਾਈਫਲ 12 ਬੋਰ, 25 ਜ਼ਿੰਦਾ ਕਾਰਤੂਸ, ਇਕ ਰਿਵਾਲਵਰ 32 ਬੋਰ, 22 ਜ਼ਿੰਦਾ ਕਾਰਤੂਸ ਅਤੇ ਹੋਰ ਹਥਿਆਰ ਬਰਾਮਦ ਹੋਏ ਹਨ।  ਗੈਂਗਸਟਰ ਪਿੰਦਰੀ ਨਾਲ ਫੜੇ ਗਏ ਗੈਂਗਸਟਰਾਂ ‘ਚ ਜਸਪ੍ਰੀਤ ਸਿੰਘ ਉਰਫ ਜੱਸੀ ਖੰਨਾ, ਅੰਕੁਰ ਸ਼੍ਰਮਾ ਖੰਨਾ, ਕੁਲਦੀਪ ਸਿੰਘ ਉਰਫ ਬਾਬਾ ਖੰਨਾ, ਬਲਜਿੰਦਰ ਸਿੰਘ ਬਿੱਲਾ ਨੂਰਪੁਰ ਬੇਦੀ ਸ਼ਾਮਲ ਹਨ।
-PTCNews