Wed, Apr 24, 2024
Whatsapp

ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਐਲਾਨ ਕਰਕੇ ਖ਼ੁਦ ਸਾਬਤ ਕਰ ਦਿੱਤਾ ਕਿ ਉਹ ਸ਼ਰਾਬ ਦਾ ਆਦੀ ਸੀ : ਪ੍ਰਕਾਸ਼ ਸਿੰਘ ਬਾਦਲ

Written by  Shanker Badra -- January 24th 2019 11:37 AM -- Updated: January 24th 2019 06:32 PM
ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਐਲਾਨ ਕਰਕੇ ਖ਼ੁਦ ਸਾਬਤ ਕਰ ਦਿੱਤਾ ਕਿ ਉਹ ਸ਼ਰਾਬ ਦਾ ਆਦੀ ਸੀ : ਪ੍ਰਕਾਸ਼ ਸਿੰਘ ਬਾਦਲ

ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਐਲਾਨ ਕਰਕੇ ਖ਼ੁਦ ਸਾਬਤ ਕਰ ਦਿੱਤਾ ਕਿ ਉਹ ਸ਼ਰਾਬ ਦਾ ਆਦੀ ਸੀ : ਪ੍ਰਕਾਸ਼ ਸਿੰਘ ਬਾਦਲ

ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਐਲਾਨ ਕਰਕੇ ਖ਼ੁਦ ਸਾਬਤ ਕਰ ਦਿੱਤਾ ਕਿ ਉਹ ਸ਼ਰਾਬ ਦਾ ਆਦੀ ਸੀ : ਪ੍ਰਕਾਸ਼ ਸਿੰਘ ਬਾਦਲ:ਬਠਿੰਡਾ : ਆਮ ਆਦਮੀ ਪਾਰਟੀ ਦੀ ਬਰਨਾਲਾ ਰੈਲੀ ਦੌਰਾਨ ਸਾਂਸਦ ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਐਲਾਨ ਕੀਤਾ ਸੀ।ਜਿਸ ਤੋਂ ਬਾਅਦ ਉਹ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹਨ। [caption id="attachment_245076" align="aligncenter" width="300"]Bhagwant Maan Alcohol Leave On Parkash Singh Badal Statement ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਐਲਾਨ ਕਰਕੇ ਖ਼ੁਦ ਸਾਬਤ ਕਰ ਦਿੱਤਾ ਕਿ ਉਹ ਸ਼ਰਾਬ ਦਾ ਆਦੀ ਸੀ : ਪ੍ਰਕਾਸ਼ ਸਿੰਘ ਬਾਦਲ[/caption] ਇਸ ਦੌਰਾਨ ਬੀਤੇ ਬੁੱਧਵਾਰ ਬਠਿੰਡਾ ਪਹੁੰਚੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਿਆ ਹੈ।ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਐਲਾਨ ਕਰਕੇ ਖੁਦ ਸਾਬਤ ਕਰ ਦਿੱਤਾ ਕਿ ਉਹ ਸ਼ਰਾਬ ਦਾ ਆਦੀ ਸੀ।ਉਨ੍ਹਾਂ ਕਿਹਾ ਕਿ ਹੁਣ ਭਗਵੰਤ ਮਾਨ ਦੇ ਸ਼ਰਾਬ ਛੱਡਣ ਨਾਲ ਸਿਆਸਤ ਵਿੱਚ ਕੋਈ ਫਾਇਦਾ ਨਹੀਂ ਹੋਣਾ। [caption id="attachment_245077" align="aligncenter" width="300"]Bhagwant Maan Alcohol Leave On Parkash Singh Badal Statement ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਐਲਾਨ ਕਰਕੇ ਖ਼ੁਦ ਸਾਬਤ ਕਰ ਦਿੱਤਾ ਕਿ ਉਹ ਸ਼ਰਾਬ ਦਾ ਆਦੀ ਸੀ : ਪ੍ਰਕਾਸ਼ ਸਿੰਘ ਬਾਦਲ[/caption] ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਭਗਵੰਤ ਮਾਨ 'ਤੇ ਸ਼ਬਦੀ ਹਮਲਾ ਕੀਤਾ ਹੈ।ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਭਗਵੰਤ ਮਾਨ ‘ਤੇ ਯਕੀਨ ਨਹੀਂ ਹੈ, ਉਹ ਕਈ ਵਾਰ ਪਹਿਲਾਂ ਵੀ ਅਜਿਹੇ ਐਲਾਨ ਕਰ ਚੁਕੇ ਹਨ।ਉਹਨਾਂ ਨੇ ਕਿਹਾ ਕਿ ਭਗਵੰਤ 'ਤੇ ਯਕੀਨ ਕਰਨਾ ਬਹੁਤ ਔਖਾ ਹੈ। [caption id="attachment_245075" align="aligncenter" width="300"]Bhagwant Maan Alcohol Leave On Parkash Singh Badal Statement ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਐਲਾਨ ਕਰਕੇ ਖ਼ੁਦ ਸਾਬਤ ਕਰ ਦਿੱਤਾ ਕਿ ਉਹ ਸ਼ਰਾਬ ਦਾ ਆਦੀ ਸੀ : ਪ੍ਰਕਾਸ਼ ਸਿੰਘ ਬਾਦਲ[/caption] ਜ਼ਿਕਰਯੋਗ ਹੈ ਕਿ ਭਗਵੰਤ ਮਾਨ ਐਤਵਾਰ ਨੂੰ ਬਰਨਾਲਾ ਵਿੱਚ ਹੋਈ ਰੈਲੀ ਦੌਰਾਨ ਸ਼ਰਾਬ ਛੱਡਣ ਦਾ ਐਲਾਨ ਕਰ ਚੁੱਕੇ ਹਨ।ਉਹਨਾਂ ਨੇ ਆਪਣੀ ਮਾਂ ਨੂੰ ਸਟੇਜ਼ ‘ਤੇ ਸੱਦ ਕੇ ਉਨ੍ਹਾਂ ਦੀ ਸਹੁੰ ਚੁੱਕ ਕੇ ਸ਼ਰਾਬ ਛੱਡਣ ਦਾ ਐਲਾਨ ਕੀਤਾ ਸੀ।ਜਿਸ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਸੀ ਕਿ ਮਾਨ ਨੇ ਕਲਾਕਾਰ ਪੇਸ਼ੇ ਦੌਰਾਨ ਸ਼ਰਾਬ ਪੀਣੀ ਸ਼ੁਰੂ ਕੀਤੀ ਸੀ ਅਤੇ ਪੇਸ਼ਾ ਛੱਡਣ ਤੋਂ ਬਾਅਦ ਵੀ ਉਹ ਕਦੇ-ਕਦੇ ਸ਼ਰਾਬ ਪੀਂਦੇ ਰਹੇ ਪਰ ਹੁਣ ਉਨ੍ਹਾਂ ਨੇ ਸੰਕਲਪ ਲਿਆ ਹੈ ਕਿ ਉਹ ਹੁਣ ਕਦੇ ਸ਼ਰਾਬ ਨਹੀਂ ਪੀਣਗੇ ਅਤੇ ਉਨ੍ਹਾਂ ਨੇ ਇਹ ਫੈਸਲਾ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਲਿਆ ਹੈ। -PTCNews


Top News view more...

Latest News view more...