ਵਿਧਾਇਕ ਕੁਲਵੰਤ ਪੰਡੋਰੀ ਦੇ ਪਿਤਾ ਦੇ ਸਸਕਾਰ ‘ਤੇ ਭਗਵੰਤ ਮਾਨ ਤੇ ਖਹਿਰਾ ਦੇ ਸਮਰਥਕ ਭਿੜੇ

Bhagwant Mann and Sukhpal Khaira Supporters

ਵਿਧਾਇਕ ਕੁਲਵੰਤ ਪੰਡੋਰੀ ਦੇ ਪਿਤਾ ਦੇ ਸਸਕਾਰ ‘ਤੇ ਭਗਵੰਤ ਮਾਨ ਤੇ ਖਹਿਰਾ ਦੇ ਸਮਰਥਕ ਭਿੜੇ:ਬਰਨਾਲਾ :ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਪੰਡੋਰੀ ਦੇ ਪਿਤਾ ਦੇ ਸਸਕਾਰ ‘ਤੇ ਭਗਵੰਤ ਮਾਨ ਤੇ ਖਹਿਰਾ ਦੇ ਸਮਰਥਕ ਆਪਸ ਵਿੱਚ ਆਹਮਣੇ ਸਾਹਮਣੇ ਹੋ ਗਏ ਹਨ।bhagwant-mann-and-sukhpal-khaira-supportersਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਪਹੁੰਚੇ ਹੋਏ ਸਨ।ਓਥੇ ਹੀ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਦੇ ਸਮਰਥਕ ਵੀ ਪਹੁੰਚੇ ਹੋਏ ਸਨ।bhagwant-mann-and-sukhpal-khaira-supportersਇਸ ਮੌਕੇ ਭਗਵੰਤ ਮਾਨ ਤੇ ਖਹਿਰਾ ਦੇ ਸਮਰਥਕ ਆਪਸ ਵਿੱਚ ਭਿੜ ਪਏ ਅਤੇ ਖਹਿਰਾ ਧੜੇ ਦੇ ਬੰਦਿਅਾਂ ਨੇ ਭਗਵੰਤ ਮਾਨ ਦੀ ਗੱਡੀ ਨੂੰ ਘੇਰ ਲਿਆ।bhagwant-mann-and-sukhpal-khaira-supportersਭਗਵੰਤ ਮਾਨ ਦੇ ਤੂੰ-ਤੂੰ ਮੈਂ-ਮੈਂ ਕਰਨ ‘ਤੇ ਵਰਕਰਾਂ ਵਿੱਚ ਹੱਥੋਪਾੲੀ ਹੋ ਗਈ।ਉਨ੍ਹਾਂ ਨੇ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।ਜਿਸ ਤੋਂ ਬਾਅਦ ਭਗਵੰਤ ਮਾਨ ਓਥੇ ਗੱਡੀ ਲੈ ਕੇ ਭੱਜ ਗਏ।
-PTCNews