Fri, Apr 19, 2024
Whatsapp

ਕਾਂਗਰਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ 'ਚ ਵੀ ਕਾਟੋ ਕਲੇਸ਼ ਸਿਖਰ 'ਤੇ ਪਹੁੰਚਿਆ , ਜਾਣੋਂ ਪੂਰਾ ਮਾਮਲਾ

Written by  Shanker Badra -- August 27th 2021 02:18 PM
ਕਾਂਗਰਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ 'ਚ ਵੀ ਕਾਟੋ ਕਲੇਸ਼ ਸਿਖਰ 'ਤੇ ਪਹੁੰਚਿਆ , ਜਾਣੋਂ ਪੂਰਾ ਮਾਮਲਾ

ਕਾਂਗਰਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ 'ਚ ਵੀ ਕਾਟੋ ਕਲੇਸ਼ ਸਿਖਰ 'ਤੇ ਪਹੁੰਚਿਆ , ਜਾਣੋਂ ਪੂਰਾ ਮਾਮਲਾ

ਚੰਡੀਗੜ੍ਹ : ਕਾਂਗਰਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਵਿੱਚ ਵੀ ਕਾਟੋ ਕਲੇਸ਼ ਸਿਖਰ 'ਤੇ ਪਹੁੰਚਿਆ ਹੈ। ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਪਾਰਟੀ ਅੰਦਰ ਘਮਾਸਾਣ ਤੇਜ਼ ਹੈ। ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੀ ਇਕਾਈ 'ਚੋਂ ਕਿਸੇ ਨੂੰ ਵੀ ਮੁੱਖ ਮੰਤਰੀ ਦੇ ਤੌਰ 'ਤੇ ਪ੍ਰੋਜੈਕਟ ਨਹੀਂ ਕਰਨਾ ਚਾਹੁੰਦੇ। [caption id="attachment_527689" align="aligncenter" width="300"] ਕਾਂਗਰਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ 'ਚ ਵੀ ਕਾਟੋ ਕਲੇਸ਼ ਸਿਖਰ 'ਤੇ ਪਹੁੰਚਿਆ , ਜਾਣੋਂ ਪੂਰਾ ਮਾਮਲਾ[/caption] ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਡਾ ਨੇ ਸਮਾਜਸੇਵੀ ਤੇ ਬਿਜਨੈਸਮੈਨ ਐਸਪੀਐਸ ਉਬਰਾਏ ਨਾਲ ਤਾਲਮੇਲ ਸਾਧਿਆ ਸੀ। ਪੰਜਾਬ ਲਈ ਉਬਰਾਏ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੀ ਪੇਸ਼ਕਸ਼ ਕੀਤੀ ਸੀ ਪਰ ਐਸਪੀਐਸ ਉਬਰਾਏ ਨੇ ਰਾਜਨੀਤੀ ਵਿੱਚ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। [caption id="attachment_527695" align="aligncenter" width="300"] ਕਾਂਗਰਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ 'ਚ ਵੀ ਕਾਟੋ ਕਲੇਸ਼ ਸਿਖਰ 'ਤੇ ਪਹੁੰਚਿਆ , ਜਾਣੋਂ ਪੂਰਾ ਮਾਮਲਾ[/caption] ਅਰਵਿੰਦ ਕੇਜਰੀਵਾਲ ਓਬਰਾਏ ਨੂੰ ਕੈਪਟਨ ਦੇ ਖ਼ਿਲਾਫ਼ ਚੋਣ ਲੜਾਉਣਾ ਚਾਹੁੰਦੇ ਸਨ। ਇਹ ਵੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਓਬਰਾਏ ਤੋਂ ਬਾਅਦ ਸੋਨੂੰ ਸੂਦ ਨਾਲ ਸੰਪਰਕ ਸਾਧਿਆ ਹੈ। ਸੂਦ ਪੰਜਾਬ ਸਰਕਾਰ ਦਾ ਬਰੈਂਡ ਅੰਬੈਸਡਰ ਹੈ। ਸਿੱਧੇ ਤੌਰ 'ਤੇ ਪੰਜਾਬ ਇਕਾਈ ਨੂੰ ਬਾਹਰੋਂ ਲਿਆਦੇ ਚਿਹਰੇ ਨੂੰ ਹੀ ਆਪਣਾ ਨੇਤਾ ਮੰਨਣਾ ਪਵੇਗਾ। ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਭਗਵੰਤ ਮਾਨ ਬਨਾਮ ਹਾਈਕਮਾਨ ਕੰਪੇਨ ਵੀ ਚੱਲ ਹੋਈ ਹੈ। [caption id="attachment_527692" align="aligncenter" width="275"] ਕਾਂਗਰਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ 'ਚ ਵੀ ਕਾਟੋ ਕਲੇਸ਼ ਸਿਖਰ 'ਤੇ ਪਹੁੰਚਿਆ , ਜਾਣੋਂ ਪੂਰਾ ਮਾਮਲਾ[/caption] ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿੱਚ ਕੁਝ ਵਿਤਕਰਾ ਚੱਲ ਰਿਹਾ ਹੈ। ਖਾਸ ਕਰਕੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਸੀਐਮ ਚਿਹਰਾ ਨਾ ਐਲਾਨੇ ਜਾਣ ਤੋਂ ਨਾਰਾਜ਼ ਹਨ ਤੇ ਪਿਛਲੇ ਕਈ ਦਿਨਾਂ ਤੋਂ ਪਾਰਟੀ ਦੇ ਕਿਸੇ ਪ੍ਰੋਗਰਾਮ ਵਿੱਚ ਨਹੀਂ ਜਾ ਰਹੇ ਪਰ ਸੇਵਾ ਸਿੰਘ ਸੇਖਵਾਂ ਨੇ ਆਪ ਵਿੱਚ ਸ਼ਾਮਲ ਕਰਵਾਉਣ ਵੇਲੇ ਵੀ ਭਗਵੰਤ ਮਾਨ ਖਾਮੋਸ਼ ਰਹੇ ਹਨ। ਭਗਵੰਤ ਮਾਨ ਦੀ ਇਹ ਖਾਮੋਸ਼ੀ ਬਹੁਤ ਕੁੱਝ ਬਿਆਨ ਕਰ ਰਹੀ ਹੈ। [caption id="attachment_527691" align="aligncenter" width="300"] ਕਾਂਗਰਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ 'ਚ ਵੀ ਕਾਟੋ ਕਲੇਸ਼ ਸਿਖਰ 'ਤੇ ਪਹੁੰਚਿਆ , ਜਾਣੋਂ ਪੂਰਾ ਮਾਮਲਾ[/caption] ਦੱਸ ਦੇਈਏ ਕਿ ਆਮ ਆਦਮੀ ਪਾਰਟੀ’ ਹੁਣ ਪੰਜਾਬ ਨੂੰ ਸਮਝਣ ਵਾਲੇ ਪੁਰਾਣੇ ਨੇਤਾਵਾਂ ਨਾਲ ਚੋਣਾਂ ਲੜਨਾ ਚਾਹੁੰਦੀ ਹੈ ਤੇ ਇਸੇ ਲੜੀ ਵਿੱਚ ਅਰਵਿੰਦ ਕੇਜਰੀਵਾਲ ਖੁਦ ਵੱਡੇ ਨੇਤਾਵਾਂ ਨਾਲ ਮੁਲਾਕਾਤ ਕਰ ਰਹੇ ਹਨ। ਭਗਵੰਤ ਮਾਨ ਚਾਹੁੰਦੇ ਹਨ ਕਿ ਪਾਰਟੀ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੇ ਪਰ ਅਰਵਿੰਦ ਕੇਜਰੀਵਾਲ ਇਸ ਲਈ ਤਿਆਰ ਨਹੀਂ। ਇਸ ਕਾਰਨ ਭਗਵੰਤ ਮਾਨ ਨੇ ਆਪਣੇ ਆਪ ਨੂੰ ਪਾਰਟੀ ਦੇ ਪ੍ਰੋਗਰਾਮਾਂ ਤੋਂ ਦੂਰ ਕਰ ਲਿਆ ਹੈ। -PTCNews


Top News view more...

Latest News view more...