Advertisment

ਭਗਵੰਤ ਮਾਨ ਗ੍ਰਹਿ ਮੰਤਰੀ ਵਜੋਂ ਬੁਰੀ ਤਰ੍ਹਾਂ ਫੇਲ੍ਹ ਹੋਏ, ਬਰਖ਼ਾਸਤ ਹੋਣੇ ਚਾਹੀਦੇ ਹਨ: ਸੁਖਬੀਰ ਸਿੰਘ ਬਾਦਲ

author-image
ਜਸਮੀਤ ਸਿੰਘ
Updated On
New Update
ਭਗਵੰਤ ਮਾਨ ਗ੍ਰਹਿ ਮੰਤਰੀ ਵਜੋਂ ਬੁਰੀ ਤਰ੍ਹਾਂ ਫੇਲ੍ਹ ਹੋਏ, ਬਰਖ਼ਾਸਤ ਹੋਣੇ ਚਾਹੀਦੇ ਹਨ: ਸੁਖਬੀਰ ਸਿੰਘ ਬਾਦਲ
Advertisment
ਚੰਡੀਗੜ੍ਹ, 1 ਜੂਨ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਗ੍ਰਹਿ ਮੰਤਰੀ ਵਜੋਂ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ ਤੇ ਅਮਨ ਕਾਨੁੰਨ ਵਿਵਸਥਾ ਬਣਾਈ ਰੱਖਣ ਵਿਚ ਤੇ ਲੋਕਾਂ ਨੂੰ ਬੁਨਿਆਦੀ ਸੁਰੱਖਿਆ ਪ੍ਰਦਾਨ ਕਰਨ ਵਿਚ ਨਾਕਾਮ ਰਹਿਣ ਕਾਰਨ ਉਹਨਾਂ ਨੂੰ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ।
Advertisment
ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਦੇ ਬਾਹਰ 2 ਧੜਿਆਂ ਵਿਚ ਹਿੰਸਕ ਝੜਪ, ਇੱਕ ਵਿਦਿਆਰਥੀ ਦੀ ਮੌਤ publive-image ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪੰਜਾਬ ਵਿਚ ਜੰਗਲ ਰਾਜ ਆ ਗਿਆ ਹੈ ਤੇ ਇਥੇ ਕੋਈ ਵੀ ਸੁਰੱਖਿਅਤ ਨਹੀਂ ਹੈ। ਉਹਨਾਂ ਕਿਹਾ ਕਿ ਪ੍ਰਸਿੱਧ ਗਾਇਕ ਸਿੱਧੂ ਮੁਸੇਵਾਲਾ ਦੇ ਕਤਲ ਤੋਂ ਲੈ ਕੇ ਪੰਜਾਬ ਇੰਟੈਲੀਜੈਂਸ ਹੈਡਕੁਆਰਟਰ ’ਤੇ ਆਰਪੀਜੀ ਹਮਲੇ, ਹਿੰਦੂ ਸਿੱਖ ਝੜਪਾਂ ਤੇ ਪੁਲਿਸ ਅਫਸਰਾਂ ਦੇ ਕਤਲ ਤੇ ਹੁਣ ਦਿਨ ਦਿਹਾੜੇ ਪੰਜਾਬ ਰੋਡਵੇਜ਼ ਦੀ ਬੱਸ ਦੀ ਲੁੱਟ ਤੋਂ ਲੱਗਦਾ ਹੈ ਕਿ ਅਮਨ ਕਾਨੂੰਨ ਵਿਵਸਥਾ ਸੁਧਾਰੀ ਨਹੀਂ ਜਾ ਸਕੇਗੀ। ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ ਅਤੇ ਇਸਦੀ ਸੁਰੱਖਿਆ ਨਾਲ ਇਸ ਤਰੀਕੇ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਸਾਡੇ ਨਾਲ ਵਿਰੋਧੀ ਗੁਆਂਢੀ ਹੈ ਜੋ ਸੂਬੇ ਨੁੰ ਹੋਰ ਅਸਥਿਰ ਕਰਨ ਵਾਸਤੇ ਮੌਕੇ ਦਾ ਫਾਇਦਾ ਚੁੱਕ ਸਕਦਾ ਹੈ, ਜੇਕਰ ਅਸੀਂ ਇਸ ਮੁਸੀਬਤ ਤੋਂ ਛੁਟਕਾਰੇ ਲਈ ਕੋਈ ਕਦਮ ਨਾ ਚੁੱਕੇ। ਬਾਦਲ ਨੇ ਕਿਹਾ ਕਿ ਲੋਕਾਂ ਨੇ ਮਨਾਂ ਵਿਚ ਭੈਅ ਬਣ ਗਿਆ ਹੈ ਤੇ ਗੈਂਗਸਟਰਾਂ ਨੁੰ ਖੁਲ੍ਹੇ ਹੱਥ ਮਿਲਣ ਨਾਲ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਕਿਉਂਕਿ ਗੈਂਗਸਟਰ ਨਾ ਸਿਰਫ ਫਿਰੌਤੀਆਂ ਹਾਸਲ ਕਰ ਰਹੇ ਹਨ ਬਲਕਿ ਮਿੱਥ ਕੇ ਕਤਲ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਹਾਲਾਤਾਂ ਦੇ ਕਾਰਨ ਛੋਟੇ ਅਪਰਾਧ ਵੀ ਵੱਧ ਗਏ ਹਨ ਤੇ ਦਿਨ ਦਿਹਾੜੇ ਡਾਕੇ ਵੀ ਪੈਣ ਲੱਗ ਪਏ ਹਨ ਤੇ ਅਣਗਿਣਤ ਕਤਲ ਹੋ ਰਹੇ ਹਨ। publive-image ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਸਭ ਇਸ ਕਰ ਕੇ ਹੋ ਰਿਹਾ ਹੈ ਕਿਉਂਕਿ ਪੰਜਾਬ ਪੁਲਿਸ ਦੀ ਕਮਾਂਡ ਚੇਨ ਟੁੱਟ ਗਈ ਹੈ। ਉਹਨਾਂ ਕਿਹਾ ਕਿ ਪੁਲਿਸ ਫੋਰਸ ਸਿੱਧਾ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਰਿਪੋਰਟ ਕਰ ਰਹੀ ਹੈ ਤੇ ਸਿਵਲ ਤੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਉਹਨਾਂ ਦੇ ਹੱਥ ਵਿਚ ਹਨ। ਉਹਨਾਂ ਕਿਹਾ ਕਿ ਅਜਿਹਾ ਹੋਣ ਨਾਲ ਮੁੱਖ ਮੰਤਰੀ ਦੇ ਰੁਤਬੇ ਨਾਲ ਸਮਝੌਤਾ ਹੋ ਗਿਆ ਹੈ। ਉਹਨਾਂ ਨੇ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਜ਼ੋਰ ਦੇ ਕੇ ਇਹ ਆਖਣ ਕਿ ਉਹ ਮਰਜ਼ੀ ਅਨੁਸਾਰ ਸੂਬੇ ਦੀ ਅਗਵਾਈ ਕਰਨਗੇ ਤੇ ਦਿੱਲੀ ਤੋਂ ਅਗਵਾਈ ਨਹੀਂ ਕਰਨ ਦੇਣਗੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਸੀਨੀਅਰ ਪੁਲਿਸ ਅਧਿਕਾਰੀਆਂ ਦੀਆਂ ਰੈਗੂਲਰ ਮੀਟਿੰਗਾਂ ਲੈਣੀਆਂ ਚਾਹੀਦੀਆਂ ਹਨ ਤੇ ਅਮਨ ਕਾਨੁੰਨ ਵਿਵਸਥਾ ’ਤੇ ਰੋਜ਼ਾਨਾ ਆਧਾਰ ’ਤੇ ਨਜ਼ਰ ਰੱਖਣੀ ਚਾਹੀਦੀ ਹੈ। ਬਾਦਲ ਨੇ ਇਸ ਗੱਲ ’ਤੇ ਰੋਸ ਜ਼ਾਹਰ ਕੀਤਾ ਕਿ ਮੁੱਖ ਮੰਤਰੀ ਆਪ ਗ੍ਰਹਿ ਮੰਤਰਾਲਾ ਨਹੀਂ ਚਲਾ ਸਕੇ ਜਿਸ ਕਾਰਨ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ। ਉਹਨਾਂ ਕਿਹਾ ਕਿ ਮੂਸੇਵਾਲਾ ਤੇ ਹੋਰ ਵੀਆਈਪੀਜ਼ ਦੀ ਸੁਰੱਖਿਆ ਬਿਨਾਂ ਉਹਨਾਂ ਨੁੰ ਦਰਪੇਸ਼ ਖ਼ਤਰੇ ਨੂੰ ਧਿਆਨ ਵਿਚ ਰੱਖਦਿਆਂ ਘੱਟ ਕਰ ਦਿੱਤੀ ਗਈ।
Advertisment
ਇਹ ਵੀ ਪੜ੍ਹੋ: ਲਾਰੈਂਸ ਬਿਸ਼ਨੋਈ ਨੇ ਦਿੱਲੀ ਹਾਈਕੋਰਟ ਤੋਂ ਪਟੀਸ਼ਨ ਵਾਪਸ ਲਈ, ਹੁਣ ਪੰਜਾਬ ਪੁਲਿਸ ਤੋਂ ਬਚਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਕਰੇਗਾ ਰੁੱਖ ਉਹਨਾਂ ਕਿਹਾ ਕਿ ਇਸ ਕੁਤਾਹੀ ਨੂੰ ਮੁੱਖ ਮੰਤਰੀ ਨੇ ਆਪ ਹੋਰ ਉਲਝਾ ਦਿੱਤਾ ਜਦੋਂ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਪੋਰਟਲ ’ਤੇ ਇਸਨੁੰ ਆਪਣੀ ਪ੍ਰਾਪਤੀ ਦਰਸਾ ਕੇ ਉਭਾਰ ਕੇ ਪੇਸ਼ ਕੀਤਾ। ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਉਹ ਜਲਦੀ ਹੀ ਮੂਸੇਵਾਲਾ ਦੇ ਰਿਹਾਇਸ਼ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ। publive-image -PTC News-
shiromani-akali-dal sukhbir-singh-badal punjabi-news sad aam-admi-party bhagwant-singh-mann
Advertisment

Stay updated with the latest news headlines.

Follow us:
Advertisment