ਮੁੱਖ ਖਬਰਾਂ

Bhai Dooj 2021 : ਅੱਜ ਹੈ ਭਾਈ ਦੂਜ ਦਾ ਪਵਿੱਤਰ ਤਿਉਹਾਰ , ਜਾਣੋਂ ਇਸਦੀ ਮਹਤੱਤਾ ਬਾਰੇ

By Shanker Badra -- November 06, 2021 12:11 pm -- Updated:Feb 15, 2021

Bhai Dooj 2021 : ਦੀਵਾਲੀ ਤੋਂ 2 ਦਿਨ ਬਾਅਦ ਭਾਈ ਦੂਜ ਤਿਉਹਾਰ ਮਨਾਇਆ ਜਾਂਦਾ ਹੈ। ਭਾਈ ਦੂਜ ਨੂੰ ਭਾਈ ਟਿਕਾ, ਯਮ ਦੁਤੀਆ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਭਰਾ ਭੈਣ ਦੇ ਪਵਿੱਤਰ ਪ੍ਰੇਮ ਦਾ ਪ੍ਰਤੀਕ ਹੈ ਅਤੇ ਦੇਸ਼ ਭਰ 'ਚ ਬਹੁਤ ਪ੍ਰੇਮ ਪਿਆਰ ਨਾਲ ਮਨਾਇਆ ਜਾਂਦਾ ਹੈ।

Bhai Dooj 2021 : ਅੱਜ ਹੈ ਭਾਈ ਦੂਜ ਦਾ ਪਵਿੱਤਰ ਤਿਉਹਾਰ , ਜਾਣੋਂ ਇਸਦੀ ਮਹਤੱਤਾ ਬਾਰੇ

ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਮੱਥੇ 'ਤੇ ਕੇਸਰ ਦਾ ਟਿੱਕਾ (ਤਿਲਕ) ਲਗਾਉਂਦੀਆਂ ਹਨ ਅਤੇ ਉਨ੍ਹਾਂ ਦੀ ਲੰਬੀ ਉਮਰ ਦੀਆਂ ਕਾਮਨਾ ਕਰਦੀਆਂ ਹਨ। ਮੱਥੇ 'ਤੇ ਭੈਣ ਦੇ ਹੱਥੋਂ ਟਿੱਕਾ (ਤਿਲਕ) ਲਗਾਵਾਉਣਾ ਅਤੇ ਭੈਣ ਦੇ ਹੱਥ ਨਾਲ ਬਣੇ ਖਾਣੇ ਨੂੰ ਖਾਣ ਦੀ ਮਾਨਤਾ ਹੈ। ਭੈਣ ਆਪਣੇ ਭਰਾ ਦੇ ਲੰਬੀ ਉਮਰ ਲਈ ਯਮ ਦੀ ਪੂਜਾ ਕਰਦੀ ਹੈ ਅਤੇ ਵਰਤ ਰੱਖਦੀ ਹੈ।

Bhai Dooj 2021 : ਅੱਜ ਹੈ ਭਾਈ ਦੂਜ ਦਾ ਪਵਿੱਤਰ ਤਿਉਹਾਰ , ਜਾਣੋਂ ਇਸਦੀ ਮਹਤੱਤਾ ਬਾਰੇ

ਰੱਖੜੀ ਦੀ ਤਰ੍ਹਾਂ ਇਸ ਦਿਨ ਵੀ ਭਰਾ ਆਪਣੀ ਭੈਣ ਨੂੰ ਕਈ ਤੋਹਫੇ ਦਿੰਦੇ ਹਨ। ਜਿਵੇਂ ਭੈਣਾਂ ਆਪਣੇ ਭਰਾ ਨੂੰ ਰੱਖੜੀ ਬੰਨਣ ਲਈ ਉਨ੍ਹਾਂ ਦੇ ਘਰ ਜਾਂਦੀਆਂ ਹਨ ਪਰ ਭਾਈ ਦੂਜ 'ਤੇ ਭਰਾ ਆਪਣੇ ਭੈਣ ਦੇ ਘਰ ਜਾਂਦੇ ਹਨ। ਜੋ ਭਰਾ ਆਪਣੀ ਭੈਣ ਤੋਂ ਪਿਆਰ ਅਤੇ ਪ੍ਰਸੰਨਤਾ ਨਾਲ ਮਿਲਦਾ ਹੈ, ਉਨ੍ਹਾਂ ਦੇ ਘਰ ਖਾਣਾ ਖਾਂਦਾ ਹੈ ਉਸ ਨੂੰ ਯਮ ਦੇ ਦੁੱਖ ਤੋਂ ਛੁੱਟਕਾਰਾਂ ਮਿਲ ਜਾਂਦਾ ਹੈ।

Bhai Dooj 2021 : ਅੱਜ ਹੈ ਭਾਈ ਦੂਜ ਦਾ ਪਵਿੱਤਰ ਤਿਉਹਾਰ , ਜਾਣੋਂ ਇਸਦੀ ਮਹਤੱਤਾ ਬਾਰੇ

Bhai Dooj 2021 : ਪੂਜਾ ਸਮੱਗਰੀ

ਭਾਈ ਦੂਜ ਦੇ ਦਿਨ ਪੂਜਾ ਸਮੱਗਰੀ ਵਿੱਚ ਕੁਝ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਆਰਤੀ ਦੀ ਥਾਲੀ, ਟਿੱਕਾ, ਚੌਲ, ਨਾਰੀਅਲ ਭਾਵ ਸੁੱਕਾ ਨਾਰੀਅਲ, ਮਠਿਆਈ, ਕਲਵਾ, ਦੀਵਾ, ਧੂਪ ਅਤੇ ਰੁਮਾਲ ਰੱਖੋ।

Bhai Dooj 2021 : ਅੱਜ ਹੈ ਭਾਈ ਦੂਜ ਦਾ ਪਵਿੱਤਰ ਤਿਉਹਾਰ , ਜਾਣੋਂ ਇਸਦੀ ਮਹਤੱਤਾ ਬਾਰੇ

ਭਾਈ ਦੂਜ ਦੇ ਦਿਨ ਭੈਣਾਂ ਆਪਣੇ ਭਰਾ ਦੀ ਲੰਬੀ ਉਮਰ ਦੀ ਅਰਦਾਸ ਕਰਦੀਆਂ ਹਨ ਅਤੇ ਨਾਲ ਹੀ ਪ੍ਰਮਾਤਮਾ ਤੋਂ ਆਪਣੇ ਭਰਾ ਨੂੰ ਖੁਸ਼ੀਆਂ ਬਖਸ਼ਣ ਦੀ ਅਰਦਾਸ ਕਰਦੀਆਂ ਹਨ। ਇਨ੍ਹਾਂ ਦਿਨਾਂ ਵਿਚ ਪੂਜਾ ਲਈ ਮੰਤਰ ਵੀ ਵਰਤਿਆ ਜਾਂਦਾ ਹੈ। 'ਗੰਗਾ ਯਮੁਨਾ ਦੀ ਪੂਜਾ, ਯਮੀ ਯਮਰਾਜ ਦੀ ਪੂਜਾ, ਸੁਭਦਰਾ ਦੀ ਪੂਜਾ ਕ੍ਰਿਸ਼ਨਾ, ਗੰਗਾ ਯਮੁਨਾ ਨੀਰ ਦਾ ਪ੍ਰਵਾਹ ਮੇਰੇ ਵੀਰ ਦੀ ਉਮਰ ਵਧੇ।

Bhai Dooj 2021 : ਅੱਜ ਹੈ ਭਾਈ ਦੂਜ ਦਾ ਪਵਿੱਤਰ ਤਿਉਹਾਰ , ਜਾਣੋਂ ਇਸਦੀ ਮਹਤੱਤਾ ਬਾਰੇ

Bhai Dooj 2021 : ਸ਼ੁਭ ਮੁਹੂਰਤਾ

ਭਾਈ ਦੂਜ ਦਾ ਤਿਉਹਾਰ 6 ਨਵੰਬਰ 2021 ਦਿਨ ਸ਼ਨੀਵਾਰ ਨੂੰ ਹੈ। ਇਸ ਦਿਨ ਤਿਲਕ ਸਿਰਫ ਸ਼ੁਭ ਸਮੇਂ ਵਿੱਚ ਹੀ ਕਰਨਾ ਚਾਹੀਦਾ ਹੈ। ਭਾਈ ਦੂਜ 'ਤੇ ਤਿਲਕ ਕਰਨ ਦਾ ਸ਼ੁਭ ਸਮਾਂ ਦੁਪਹਿਰ 1:10 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਦੁਪਹਿਰ 3:21 ਵਜੇ ਤੱਕ ਜਾਰੀ ਰਹੇਗਾ।
-PTCNews