ਭਾਈ ਲੌਂਗੋਵਾਲ ਨੇ ਜਲੰਧਰ ’ਚ ਭਰਤੀ ਲਈ ਪੁੱਜੇ ਨੌਜਵਾਨਾਂ ਦੇ ਕਰੰਟ ਲੱਗਣ ਨਾਲ ਜ਼ਖ਼ਮੀ ਹੋਣ ’ਤੇ ਪ੍ਰਗਟਾਈ ਹਮਦਰਦੀ

ਭਾਈ ਲੌਂਗੋਵਾਲ ਨੇ ਜਲੰਧਰ ’ਚ ਭਰਤੀ ਲਈ ਪੁੱਜੇ ਨੌਜਵਾਨਾਂ ਦੇ ਕਰੰਟ ਲੱਗਣ ਨਾਲ ਜ਼ਖ਼ਮੀ ਹੋਣ ’ਤੇ ਪ੍ਰਗਟਾਈ ਹਮਦਰਦੀ,ਅੰਮ੍ਰਿਤਸਰ: ਹਵਾਈ ਫ਼ੌਜ ਵਿਚ ਭਰਤੀ ਹੋਣ ਲਈ ਜਲੰਧਰ ਵਿਖੇ ਪੁੱਜੇ ਨੌਜੁਆਨਾਂ ਉੱਪਰ ਬਿਜਲੀ ਦੀ ਹਾਈ ਵੋਲਟੇਜ ਤਾਰ ਡਿੱਗਣ ਦੀ ਘਟਨਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੰਦਭਾਗਾ ਕਰਾਰ ਦਿੱਤਾ ਹੈ।

ਉਨ੍ਹਾਂ ਆਖਿਆ ਕਿ ਵੱਡੀ ਗਿਣਤੀ ਵਿਚ ਭਰਤੀ ਲਈ ਪੁੱਜੇ ਨੌਜੁਆਨਾਂ ਲਈ ਢੁੱਕਵੇਂ ਪ੍ਰਬੰਧ ਹੋਣੇ ਚਾਹੀਦੇ ਸਨ। ਭਾਈ ਲੌਂਗੋਵਾਲ ਨੇ ਜ਼ਖ਼ਮੀ ਹੋਏ ਨੌਜੁਆਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਘਟਨਾ ਦੌਰਾਨ ਜ਼ਖ਼ਮੀ ਹੋਏ ਨੌਜੁਆਨਾਂ ਨੂੰ ਸ਼੍ਰੋਮਣੀ ਕਮੇਟੀ ਮੈਡੀਕਲ ਸੇਵਾਵਾਂ ਦੇਣ ਲਈ ਤਿਆਰ ਹੈ।

ਹੋਰ ਪੜ੍ਹੋ:ਜੰਮੂ ਕਸ਼ਮੀਰ ‘ਚ ਸੜਕ ਹਾਦਸੇ ਦੌਰਾਨ ਸੀਆਰਪੀਐਫ਼ ਦੇ 19 ਜਵਾਨ ਹੋਏ ਜ਼ਖ਼ਮੀ

ਉਨ੍ਹਾਂ ਕਿਹਾ ਕਿ ਜੇਕਰ ਕੋਈ ਜ਼ਖ਼ਮੀ ਸ਼੍ਰੋਮਣੀ ਕਮੇਟੀ ਦੀ ਮੈਡੀਕਲ ਸੰਸਥਾ ਸ੍ਰੀ ਗੁਰੂ ਰਾਮਦਾਸ ਹਸਪਤਾਲ ਸ੍ਰੀ ਅੰਮ੍ਰਿਤਸਰ ਵਿਖੇ ਦਾਖ਼ਲ ਹੋਵੇਗਾ ਤਾਂ ਉਸ ਮੁਫ਼ਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।

-PTC News