ਡਾ.ਮਨਜੀਤ ਸਿੰਘ ਬੱਲ ਨੇ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਮ੍ਰਿਤਕ ਦੇਹ ਨਾਲ ਹੋਏ ਵਿਉਹਾਰ ਲਈ ਪੰਜਾਬ ਸਰਕਾਰ ਅਤੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਠਹਿਰਾਇਆ ਜ਼ਿਮੇਵਾਰ

Bhai Nirmal Singh Khalsa Dead body । Dr. Manjit Singh Bal । Punjab Government
ਡਾ.ਮਨਜੀਤ ਸਿੰਘ ਬੱਲ ਨੇ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਮ੍ਰਿਤਕ ਦੇਹ ਨਾਲ ਹੋਏ ਵਿਉਹਾਰ ਲਈ ਪੰਜਾਬ ਸਰਕਾਰ ਅਤੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਠਹਿਰਾਇਆ ਜ਼ਿਮੇਵਾਰ

ਡਾ.ਮਨਜੀਤ ਸਿੰਘ ਬੱਲ ਨੇ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਮ੍ਰਿਤਕ ਦੇਹ ਨਾਲ ਹੋਏ ਵਿਉਹਾਰ ਲਈ ਪੰਜਾਬ ਸਰਕਾਰ ਅਤੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਠਹਿਰਾਇਆ ਜ਼ਿਮੇਵਾਰ:ਪਟਿਆਲਾ : ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਦੇ ਪੈਥੋਲੋਜੀ ਵਿਭਾਗ ਦੇ ਸਾਬਕਾ ਮੁੱਖੀ ਅਤੇ ਹਿਮਾਚਲ ਦੇ ਕੁਮਾਰਹੱਟੀ ਵਿੱਚ ਐੱਮ.ਐੱਮ ਮੈਡੀਕਲ ਕਾਲਜ ਦੇ ਪੈਥੋਲੋਜੀ ਵਿਭਾਗ ਦੇ ਮੁੱਖੀ ਡਾ.ਮਨਜੀਤ ਸਿੰਘ ਬੱਲ ਨੇ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਮ੍ਰਿਤਕ ਦੇਹ ਨਾਲ ਹੋਏ ਵਿਉਹਾਰ ਲਈ ਪੰਜਾਬ ਸਰਕਾਰ ਅਤੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਜ਼ਿਮੇਵਾਰ ਠਹਿਰਾਇਆ ਹੈ।

ਉਨ੍ਹਾਂ ਨੇ ਸਾਫ਼ ਕੀਤਾ ਕਿ ਮ੍ਰਿਤਕ ਦੇਹਨੂੰ ਅਗਨ ਭੇਂਟ ਕਰਨ ‘ਤੇ ਕਿਸੇ ਕਿਸਮ ਦਾ ਵਾਇਰਸ ਨਹੀਂ ਫੈਲਦਾ। ਡਾ. ਬੱਲ ਜੋ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬੱਲ ਨਾਲ ਸੰਬੰਧ ਰੱਖਦੇ ਹਨ ਨੇ ਵੇਰਕਾ ਦੇ ਲੋਕਾਂ ਦੇ ਵਿਉਹਾਰ ਦੀ ਵੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਇਸ ਦੌਰਾਨ ਡਾ. ਬੱਲ ਨੇ ਭਾਈ ਸਾਹਿਬ ਦਾ ਗਾਇਆ ਗਿਆ ਸ਼ਬਦ ਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਡਾ. ਬੱਲ ਜੋ ਕਿ ਖੁਦ ਵੀ ਸੰਗੀਤ ਵਿੱਚ ਰੁੱਚੀ ਰੱਖਦੇ ਹਨ ਨੇ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਜਿੱਥੇ ਭਾਈ ਸਾਹਿਬ ਦੀ ਯਾਦਗਾਰ ਬਣਾ ਰਹੀ ਹੈ, ਉੱਥੇ ਇੱਕ ਸੰਗੀਤ ਵਿਦਿਆਲਾ ਵੀ ਸਥਾਪਿਤ ਕਰੇ,ਜਿੱਥੇ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਰਾਗਾਂ ਦੇ ਅਧਾਰਿਤ ਸੰਗੀਤ ਵਿਦਿਆ ਦਿੱਤੀ ਜਾ ਸਕੇ।
-PTCNews