Tue, Apr 23, 2024
Whatsapp

ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ 'ਬੇਅਦਬੀ'

Written by  Panesar Harinder -- April 17th 2020 04:50 PM
ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ 'ਬੇਅਦਬੀ'

ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ 'ਬੇਅਦਬੀ'

ਪੰਥ ਦੀ ਸਨਮਾਨਿਤ ਸ਼ਖ਼ਸੀਅਤ ਅਤੇ ਪਦਮਸ਼੍ਰੀ ਨਾਲ ਸਨਮਾਨਿਤ ਸਭ ਤੋਂ ਪਹਿਲੇ ਕੀਰਤਨੀਏ, ਭਾਈ ਨਿਰਮਲ ਸਿੰਘ ਜੀ ਖਾਲਸਾ ਦੀ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਤੋਂ ਬਾਅਦ ਇਲਾਜ, ਦਿਹਾਂਤ ਅਤੇ ਸਸਕਾਰ ਸੰਬੰਧੀ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਸਿੱਖ ਸੰਗਤ 'ਚ ਲਗਾਤਾਰ ਰੋਸ ਪਾਇਆ ਜਾ ਰਿਹਾ ਹੈ। ਹੁਣ ਭਾਈ ਖਾਲਸਾ ਦੇ ਪਰਿਵਾਰ ਨੇ ਵੀ ਰੋਸ ਪ੍ਰਗਟ ਕਰਦੇ ਹੋਏ ਗੁਰੂ ਨਾਨਕ ਹਸਪਤਾਲ ਉੱਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਹਸਪਤਾਲ 'ਚ ਇਲਾਜ ਲਈ ਪਹੁੰਚਣ 'ਤੇ ਡਾਕਟਰਾਂ ਨੇ ਭਾਈ ਖਾਲਸਾ ਦੇ ਇਲਾਜ ਵਿੱਚ ਤਾਂ ਲਾਪਰਵਾਹੀ ਵਰਤੀ ਹੀ, ਨਾਲ ਹੀ ਡਾਕਟਰਾਂ ਨੇ ਉਨ੍ਹਾਂ ਪ੍ਰਤੀ ਮਾੜੀ ਸ਼ਬਦਾਵਲੀ ਵੀ ਵਰਤੀ ਜਿਸ ਕਾਰਨ ਭਾਈ ਸਾਹਿਬ ਦੇ ਮਨੋਬਲ ਨੂੰ ਠੇਸ ਲੱਗੀ। ਪਰਿਵਾਰ ਨੇ ਦੱਸਿਆ ਕਿ ਭਾਈ ਸਾਹਿਬ ਦੇ ਇਲਾਜ ਲਈ ਲੋੜੀਂਦੇ ਦਸਤਾਨੇ, ਥਰਮਾਮੀਟਰ, ਖਾਣਾ ਪਰਿਵਾਰ ਵਲੋਂ ਦਿੱਤਾ ਗਿਆ ਤਾਂ ਜੋ ਛੂਤ ਦੇ ਰੋਗ ਹੋਣ ਕਾਰਨ ਵੱਧ ਤੋਂ ਵੱਧ ਬਚਾਅ ਰੱਖਿਆ ਜਾ ਸਕੇ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜ਼ਿਆਦਾਤਰ ਡਾਕਟਰ ਭਾਈ ਸਾਹਿਬ ਦੇ ਨੇੜੇ ਜਾਣ ਤੋਂ ਪਰਹੇਜ਼ ਕਰਦੇ ਰਹੇ, ਜੋ ਉਨ੍ਹਾਂ ਦੇ ਪੇਸ਼ੇਵਰਾਨਾ ਅਤੇ ਇਨਸਾਨੀਅਤ ਦੋਵੇਂ ਪੱਖਾਂ ਤੋਂ ਹੀ ਨਿੰਦਣਯੋਗ ਹੈ। ਸਿਰਫ਼ ਜੂਨੀਅਰ ਡਾਕਟਰ ਇੱਕ ਰਾਊਂਡ ਲਗਾਉਂਦੇ ਸੀ, ਉਹ ਵੀ ਇਲਾਜ ਜਾਂ ਜਾਂਚ ਦੀ ਬਜਾਏ ਖਾਨਾਪੂਰਤੀ ਦੇ ਮੰਤਵ ਨਾਲ। ਪਰਿਵਾਰ ਦਾ ਕਹਿਣਾ ਹੈ ਕਿ ਆਖ਼ਰੀ ਸਮੇਂ ਦੌਰਾਨ ਭਾਈ ਸਾਹਿਬ ਨਾਲ ਜੋ ਕੁਝ ਵੀ ਵਾਪਰਿਆ, ਉਹ ਮਹਾਨ ਪੰਥਕ ਸਖਸ਼ੀਅਤ ਬੇਅਦਬੀ ਵਰਗਾ ਹੀ ਸੀ। ਉਨ੍ਹਾਂ ਦੁੱਖ ਜ਼ਾਹਰ ਕਰਦੇ ਹੋਏ ਕਿਹਾ ਜੇਕਰ ਜ਼ਿੰਮੇਵਾਰੀ ਨਾਲ ਡਿਊਟੀ ਨਿਭਾਉਂਦੇ ਹੋਏ, ਡਾਕਟਰ ਭਾਈ ਸਾਹਿਬ ਦਾ ਇਲਾਜ ਕਰਦੇ ਤਾਂ ਭਾਈ ਖਾਲਸਾ ਸਾਡੇ ਵਿਚਕਾਰ ਅੱਜ ਮੌਜੂਦ ਹੁੰਦੇ। ਭਾਈ ਸਾਹਿਬ ਦੇ ਦਿਹਾਂਤ ਤੋਂ ਬਾਅਦ ਵੇਰਕਾ ਸ਼ਮਸ਼ਾਨ ਘਾਟ ਵਿਖੇ ਉਨ੍ਹਾਂ ਦੇ ਸਸਕਾਰ ਤੇ ਅੰਤਿਮ ਰਸਮਾਂ 'ਚ ਪਾਈਆਂ ਅੜਚਨਾਂ ਨੂੰ ਵੀ ਪਰਿਵਾਰ ਬੜਾ ਦੁਖਦਾਈ ਕਰਾਰ ਦਿੰਦਾ ਹੈ। ਡਾਕਟਰੀ ਅਤੇ ਪ੍ਰਸ਼ਾਸਨਿਕ ਊਣਤਾਈਆਂ ਨੂੰ ਦੇਖਦੇ ਹੋਏ ਭਾਈ ਨਿਰਮਲ ਸਿੰਘ ਜੀ ਖਾਲਸਾ ਦੇ ਪਰਿਵਾਰ ਨੇ ਉਨ੍ਹਾਂ ਨਾਲ ਆਖ਼ਰੀ ਸਮੇਂ 'ਚ ਹੋਏ ਦੁਰਵਿਹਾਰ ਦੇ ਇਨਸਾਫ਼ ਲਈ ਹੁਣ ਕਾਨੂੰਨੀ ਲੜਾਈ ਲੜਨ ਦਾ ਫ਼ੈਸਲਾ ਕੀਤਾ ਹੈ। ਇੱਥੇ ਇਹ ਦੱਸਣਾ ਜ਼ਿਕਰਯੋਗ ਹੈ ਕਿ ਭਾਈ ਨਿਰਮਲ ਸਿੰਘ ਖਾਲਸਾ ਨਮਿਤ ਅੱਜ ਗੁਰਦੁਆਰਾ ਬਿਬੇਕਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਅਰੰਭ ਕੀਤੇ ਗਏ ਹਨ ਜਿਨ੍ਹਾਂ ਦੇ ਭੋਗ 19 ਅਪ੍ਰੈਲ ਨੂੰ ਪਾਏ ਜਾਣਗੇ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 19 ਅਪ੍ਰੈਲ ਨੂੰ ਸੰਖੇਪ ਸ਼ਰਧਾਂਜਲੀ ਸਮਾਗਮ ਵੀ ਆਯੋਜਿਤ ਕੀਤਾ ਜਾ ਰਿਹਾ ਹੈ।


  • Tags

Top News view more...

Latest News view more...