ਕੋਰੋਨਾ ਦੀ ਤੀਜੀ ਲਹਿਰ ਤੋਂ ਬੱਚਿਆਂ ਨੂੰ ਬਚਾਉਣ ਲਈ ਤਿਆਰ ਕੀਤੀ ਜਾ ਰਹੀ ਵੈਕਸੀਨ

By Jagroop Kaur - May 24, 2021 4:05 pm

ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਨਾਲ ਦੇਸ਼ ਦਾ ਬੁਰਾ ਹਾਲ ਹੈ ਉਥੇ ਹੀ ਤੀਜੀ ਲਹਿਰ ਦੀ ਉਮੀਦ ਦੇ ਵਿਚ ਹੁਣ ਤੋਂ ਹੀ ਤਿਆਰੀਆਂ ਆਰੰਭ ਲੀਆ ਗਈਆਂ ਹਨ ਤਾਂ ਜੋ ਜਿਥੇ ਵੱਡਿਆਂ ਲਈ ਵੈਕਸੀਨ ਬਣਾ ਕੇ ਕੋਰੋਨਾ ਨਾਲ ਨਜਿਠਿਆ ਜਾ ਰਿਹਾ ਹੈ ਉਥੇ ਹੀ ਇਸ ਦੇ ਸ਼ਿਕਾਰ ਹੋ ਰਹੇ ਬੱਚਿਆਂ ਲਈ ਵੀ ਵੈਕਸੀਨ ਤਿਆਰ ਕੀਤੀ ਜਾਵੇ , ਇਸੇ ਤਹਿਤ ਕੋਵੈਕੀਨ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟੈਕ ਅਗਲੇ ਮਹੀਨੇ ਤੋਂ ਬੱਚਿਆਂ ਲਈ ਐਂਟੀ ਕੋਵਿਡ ਟੀਕੇ ਦਾ ਟਰਾਇਲ ਸ਼ੁਰੂ ਕਰਨ ਜਾ ਰਹੀ ਹੈ।Roche, Cipla launch COVID-19 antibody cocktail 'Casirivimab and Imdevimab'

ਭਾਰਤ ਬਾਇਓਟੇਕ ਦੇ ਮੁਖੀ ਅਤੇ ਵਪਾਰਕ ਵਿਕਾਸ ਅਤੇ ਅੰਤਰਰਾਸ਼ਟਰੀ ਵਕਾਲਤ, ਡਾ. ਰਾਚੇਟਸ ਨੇ ਕਿਹਾ ਕਿ ਕੰਪਨੀ ਜੂਨ ਤੋਂ ਆਪਣੇ ਐਂਟੀ-ਕੋਵਿਡ ਟੀਕੇ ਕੋਵੈਕੀਨ ਦੇ ਬੱਚਿਆਂ ਦੇ ਪਰੀਖਣ ਦੀ ਸ਼ੁਰੂਆਤ ਕਰ ਸਕਦੀ ਹੈ। ਭਾਰਤ ਬਾਇਓਟੈਕ ਨੂੰ ਹਾਲ ਹੀ ਵਿਚ 2-18 ਸਾਲ ਦੀ ਉਮਰ ਦੇ ਬੱਚਿਆਂ ਲਈ ਕਲੀਨਿਕਲ ਅਜ਼ਮਾਇਸ਼ਾਂ ਲਈ ਭਾਰਤ ਦੇ ਡਰੱਗ ਕੰਟਰੋਲਰ ਜਨਰਲ ਤੋਂ ਮਨਜ਼ੂਰੀ ਮਿਲੀ ਹੈ।

 Read more :ਬੋਰਿਸ ਜੌਨਸਨ ਨੇ ਸਿੱਖ ਪਾਇਲਟ ਦੀ ਕੀਤੀ ਪ੍ਰਸ਼ਸੰਸਾ, ਮਦਦ ਲਈ ਕਿਹਾ ਸ਼ੁਕਰੀਆ

ਇਸ 'ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਕੰਪਨੀ ਦੇ ਕਾਰੋਬਾਰੀ ਮੁਖੀ, ਡਾ ਰਾਚੇਟਸ ਨੇ ਕਿਹਾ ਕਿ ਕੰਪਨੀ ਨੂੰ ਵਿਸ਼ਵ ਸਿਹਤ ਸੰਗਠਨ ਦੁਆਰਾ ਕੋਵੈਕਸੀਨ ਨੂੰ ਇਸ ਸਾਲ ਦੀ ਤੀਜੀ ਜਾਂ ਚੌਥੀ ਤਿਮਾਹੀ ਤਕ ਮਨਜ਼ੂਰੀ ਮਿਲਣ ਦੀ ਉਮੀਦ ਹੈ। ਇਕ ਸਵਾਲ ਦੇ ਜਵਾਬ ਵਿਚ, ਡਾ ਅੇਲਾ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸਾਡੀ ਸਖਤ ਮਿਹਨਤ ਦਾ ਫਲ ਭੁਗਤ ਰਿਹਾ ਹੈ।Raed More : ਜਦ ਆਰਮੀ ਅਫਸਰ ਨੇ ਕੀਤੀ ਅਦਾਕਾਰ ਸੋਨੂ ਸੂਦ ਤੋਂ ਮਦਦ ਦੀ ਅਪੀਲ

ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਟੀਕਾ ਆਈਸੀਐਮਆਰ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ। ਸਰਕਾਰ ਨੇ 1500 ਕਰੋੜ ਰੁਪਏ ਦਾ ਟੀਕਾ ਦਾ ਅਡਵਾਂਸ ਆਰਡਰ ਜਾਰੀ ਕਰਨ ਦਾ ਆਦੇਸ਼ ਦਿੱਤਾ ਹੈ। ਇਸਦੇ ਬਾਅਦ, ਕੰਪਨੀ ਬੈਂਗਲੁਰੂ ਅਤੇ ਗੁਜਰਾਤ ਵਿਚ ਵੀ ਵਿਸਥਾਰ ਕਰ ਰਹੀ ਹੈ। ਕੰਪਨੀ ਇਸ ਟੀਕੇ ਦੀ ਨਿਰਮਾਣ ਸਮਰੱਥਾ ਨੂੰ ਇਸ ਸਾਲ ਦੇ ਅੰਤ ਤਕ 70 ਮਿਲੀਅਨ ਖੁਰਾਕਾਂ ਤੱਕ ਵਧਾ ਦੇਵੇਗੀ।

ਇਸ ਕੰਪਨੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਕੋਵੈਕਸੀਨ ਲਈ ਵਿਸ਼ਵ ਸਿਹਤ ਸੰਗਠਨ ਤੋਂ ਮਨਜ਼ੂਰੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਸਾਨੂੰ ਉਮੀਦ ਹੈ ਕਿ ਇਹ ਜਲਦੀ ਮਿਲ ਜਾਵੇਗੀ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਇਸ ਸਾਲ ਦੀ ਤੀਜੀ ਤਿਮਾਹੀ ਤੱਕ ਕੰਪਨੀ ਬੱਚਿਆਂ ਲਈ ਟੀਕੇ ਦਾ ਲਾਇਸੈਂਸ ਪ੍ਰਾਪਤ ਕਰੇਗੀ।

adv-img
adv-img