ਕੋਵੈਕਸੀਨ ‘ਚ ਗਊ ਦੇ ਵੱਛੇ ਦਾ ਲਹੂ ਹੋਣ ਦੀਆਂ ਅਫ਼ਵਾਹਾਂ , ਭਾਰਤ ਬਾਇਓਟੈਕ ਨੇ ਦੱਸਿਆ ਸੱਚ 

Bharat Biotech uses 'calf serum' to make Covaxin ? Experts call it 'standard practice'
ਕੋਵੈਕਸੀਨ 'ਚ ਗਊ ਦੇ ਵੱਛੇ ਦਾ ਲਹੂ ਹੋਣ ਦੀਆਂ ਅਫ਼ਵਾਹਾਂ , ਭਾਰਤ ਬਾਇਓਟੈਕ ਨੇ ਦੱਸਿਆ ਸੱਚ 

ਨਵੀਂ ਦਿੱਲੀ : ਦੇਸ਼ ਵਿੱਚਕੋਰੋਨਾ ਵਾਇਰਸ ਨੂੰ ਮਾਤ ਦੇਣ ਲਈ ਕੋਵੈਕਸੀਨ ਦਾ ਕੰਮ ਚੱਲ ਰਿਹਾ ਹੈ। ਵੈਕਸੀਨ ਬਾਰੇ ਅਲੱਗ -ਅਲੱਗ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਕਾਂਗਰਸ ਨੇਤਾ ਗੌਰਵ ਪਾਂਧੀ ਵੱਲੋਂ ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ ਲੈ ਕੇ ਦਾਅਵਾ ਕੀਤਾ ਗਿਆ ਹੈ। ਕਾਂਗਰਸ ਨੇਤਾਗੌਰਵ ਦਾ ਕਹਿਣਾ ਹੈ ਕਿ ਗਊ ਦੇ ਵੱਛੇ ਦੇ ਖ਼ੂਨ ਦੀ ਵਰਤੋਂ ਕੋਵੈਕਸੀਨ ਬਣਾਉਣ ਲਈ ਕੀਤੀ ਜਾ ਰਹੀ ਹੈ, ਉਸਨੇ ਇਹ ਦਾਅਵਾ ਇਕ ਆਰਟੀਆਈ ਵਿੱਚ ਪ੍ਰਾਪਤ ਜਵਾਬ ਦੇ ਅਧਾਰ ‘ਤੇ ਕੀਤਾ ਹੈ। ਇਸ ਬਿਆਨ ਤੋਂ ਬਾਅਦ ਕੋਵੈਕਸੀਨ ਬਾਰੇ ਬਹਿਸ ਤੇਜ਼ ਹੋ ਗਈ ਹੈ ਅਤੇ ਭਾਰਤ ਬਾਇਓਟੈਕ ਨੂੰ ਵੀ ਇਸ ਦੀ ਸਫ਼ਾਈ ਦੇਣੀ ਪਈ ਹੈ।

ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਰਕਾਰ ਨੇ ਕੋਰੋਨਾ ਪਾਬੰਦੀਆਂ ‘ਚ ਦਿੱਤੀ ਵੱਡੀ ਢਿੱਲ , ਨਵੀਆਂ ਹਦਾਇਤਾਂ ਜਾਰੀ

Bharat Biotech uses 'calf serum' to make Covaxin ? Experts call it 'standard practice'
ਕੋਵੈਕਸੀਨ ‘ਚ ਗਊ ਦੇ ਵੱਛੇ ਦਾ ਲਹੂ ਹੋਣ ਦੀਆਂ ਅਫ਼ਵਾਹਾਂ , ਭਾਰਤ ਬਾਇਓਟੈਕ ਨੇ ਦੱਸਿਆ ਸੱਚ

ਟਵੀਟ ਵਿਚ ਕੀਤਾ ਗਿਆ ਦਾਅਵਾ ?

ਕਾਂਗਰਸ ਦੇ ਗੌਰਵ ਪਾਂਧੀ ਦਾ ਕਹਿਣਾ ਹੈ ਕਿ 20 ਦਿਨ ਤੋਂ ਘੱਟ ਉਮਰ ਵਾਲੇ ਗਾਂ ਦੇ ਵੱਛੇ ਦੇ ਖ਼ੂਨ ਦੀ ਵਰਤੋਂ ਕੋਵੈਕਸੀਨ ਵਿੱਚ ਕੀਤੀ ਜਾਂਦੀ ਹੈ। ਜੇ ਅਜਿਹਾ ਹੈ ਤਾਂ ਸਰਕਾਰ ਵੱਲੋਂ ਇਸ ਬਾਰੇ ਪਹਿਲਾਂ ਕਿਉਂ ਨਹੀਂ ਜਾਣਕਾਰੀ ਦਿੱਤੀ ਗਈ , ਕਿਉਂਕਿ ਧਾਰਮਿਕ ਭਾਵਨਾਵਾਂ ਨੂੰ ਵੀ ਇਸ ਨਾਲ ਠੇਸ ਪਹੁੰਚ ਸਕਦੀ ਹੈ। ਗੌਰਵ ਨੇ ਟਵੀਟ ਕੀਤਾ ਕਿ ਇੱਕ ਆਰ.ਟੀ.ਆਈ ਦੇ ਜਵਾਬ ਵਿੱਚ ਮੋਦੀ ਸਰਕਾਰ ਨੇ ਮੰਨਿਆ ਹੈ ਕਿ ਇੱਕ ਗਾਂ ਦੇ ਵੱਛੇ ਦਾ ਖ਼ੂਨ ਕੋਵੈਕਸੀਨਵਿੱਚ ਵਰਤਿਆ ਜਾਂਦਾ ਹੈ।  ਇਸ ਵਿਚ 20 ਦਿਨ ਤੋਂ ਉਮਰ ਵਾਲੇ ਗਊ ਦੇ ਵੱਛੇ ਨੂੰ ਮਾਰ ਕੇ ਉਸਦਾ ਇਸਤੇਮਾਲ ਹੁੰਦਾ ਹੈ ,ਇਹ ਇਕ ਘੋਰ ਅਪਰਾਧ ਹੈ। ਇਹ ਜਾਣਕਾਰੀ ਪਹਿਲਾਂ ਹੀ ਸਾਹਮਣੇ ਆਣੀ ਚਾਹੀਦੀ ਹੈ। ਇਸ ਮੁੱਦੇ ‘ਤੇ ਗੌਰਵ ਪਾਂਧੀ ਵੱਲੋਂ ਹੋਰ ਵੀ ਕਈ ਟਵੀਟ ਕੀਤੇ ਗਏ ਹਨ ਅਤੇ ਗੰਭੀਰ ਸਵਾਲ ਖੜੇ ਕੀਤੇ ਹਨ। ਜਿਹੜੀ ਆਰਟੀਆਈ ਸਾਂਝੀ ਕੀਤੀ ਗਈ ਹੈ, ਵਿਚ ਇਹ ਦੱਸਿਆ ਗਿਆ ਹੈ ਕਿ ਕੰਪਨੀਆਂ ਵੱਲੋਂ ਦਿੱਤੇ ਗਏ ਅੰਕੜਿਆਂ ਅਨੁਸਾਰ ਗਊ ਦੇ ਵੱਛੇ ਦੇ ਖ਼ੂਨ ਦੀ ਵਰਤੋਂ ਵਾਇਰਸ ਸੈੱਲਾਂ ਦੀ ਮੁੜ ਸੁਰਜੀਤੀ ਪ੍ਰਕਿਰਿਆ ਲਈ ਕੀਤੀ ਜਾਂਦੀ ਹੈ।

Bharat Biotech uses 'calf serum' to make Covaxin ? Experts call it 'standard practice'
ਕੋਵੈਕਸੀਨ ‘ਚ ਗਊ ਦੇ ਵੱਛੇ ਦਾ ਲਹੂ ਹੋਣ ਦੀਆਂ ਅਫ਼ਵਾਹਾਂ , ਭਾਰਤ ਬਾਇਓਟੈਕ ਨੇ ਦੱਸਿਆ ਸੱਚ

ਵਿਵਾਦ ‘ਤੇ ਭਾਰਤ ਬਾਇਓਟੈਕ ਦਾ ਸਪਸ਼ਟੀਕਰਨ

ਇਸ ਦਾਅਵੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕੋਵੈਕਸੀਨ ਬਾਰੇ ਲਗਾਤਾਰ ਸਵਾਲ ਖੜੇ ਕੀਤੇ ਜਾ ਰਹੇ ਹਨ। ਸਾਰੇ ਪ੍ਰਸ਼ਨਾਂ ਦੇ ਵਿਚਕਾਰ ਭਾਰਤ ਬਾਇਓਟੈਕ ਵੱਲੋਂ ਇੱਕ ਸਪਸ਼ਟੀਕਰਨ ਦਿੱਤਾ ਗਿਆ ਹੈ। ਭਾਰਤ ਬਾਇਓਟੈਕ ਦਾ ਕਹਿਣਾ ਹੈ ਕਿ ਗਊ ਦੇ ਵੱਛੇ ਦੇ ਖ਼ੂਨ ਦੀ ਵਰਤੋਂ ਵਾਇਰਲ ਟੀਕਿਆਂ ਦੇ ਨਿਰਮਾਣ ਲਈ ਕੀਤੀ ਜਾਂਦੀ ਹੈ। ਇਸ ਦਾ ਇਸਤੇਮਾਲ ਸੈੱਲਾਂ ਦੇ ਵਾਧੇ ਲਈ ਕੀਤਾ ਜਾਂਦਾ ਹੈ ਪਰ SARS CoV2 ਵਾਇਰਸ ਦੇ ਵਿਕਾਸ ਜਾਂ ਅੰਤਮ ਫਾਰਮੂਲੇ ਵਿੱਚ ਇਸ ਦਾਇਸਤੇਮਾਲ ਨਹੀਂ ਹੁੰਦਾ। ਮੰਤਰਾਲੇ ਨੇ ਕਿਹਾ ਕਿ ਵੱਖ-ਵੱਖ ਕਿਸਮਾਂ ਦੇ ਪਸ਼ੂਆਂ ਅਤੇ ਹੋਰ ਜਾਨਵਰਾਂ ਦੇ ਖ਼ੂਨ ਦੀ ਵਰਤੋਂ ਵਿਸ਼ਵ ਭਰ ਵਿਚ ਵਾਇਰਸ ਸੈੱਲਾਂ ਦੇ ਵਾਧੇ ਲਈ ਕੀਤੀ ਗਈ ਹੈ। ਇਹ ਇੱਕ ਗਲੋਬਲ ਸਟੈਂਡਰਡ ਪ੍ਰਕਿਰਿਆ ਹੈ ਪਰ ਇਹ ਸਿਰਫ ਸ਼ੁਰੂਆਤੀ ਪੜਾਅ ‘ਤੇ ਵਰਤੀ ਜਾਂਦੀ ਹੈ ਪਰ ਟੀਕੇ ਦੇ ਉਤਪਾਦਨ ਦੇ ਆਖਰੀ ਪੜਾਅ ਵਿਚ ਇਸ ਦਾ ਇਸਤੇਮਾਲ ਨਹੀਂ ਹੁੰਦਾ। ਇਸ ਤਰ੍ਹਾਂ ਨਾਲ ਇਸ ਨੂੰ ਵੈਕਸੀਨ ਦਾ ਹਿੱਸਾ ਨਹੀਂ ਕਿਹਾ ਜਾ ਸਕਦਾ।

Bharat Biotech uses 'calf serum' to make Covaxin ? Experts call it 'standard practice'
ਕੋਵੈਕਸੀਨ ‘ਚ ਗਊ ਦੇ ਵੱਛੇ ਦਾ ਲਹੂ ਹੋਣ ਦੀਆਂ ਅਫ਼ਵਾਹਾਂ , ਭਾਰਤ ਬਾਇਓਟੈਕ ਨੇ ਦੱਸਿਆ ਸੱਚ

ਪੜ੍ਹੋ ਹੋਰ ਖ਼ਬਰਾਂ : ਹੁਣ ਬਿਨਾਂ ਟੈਸਟ ਦਿੱਤੇ ਹੀ ਬਣ ਜਾਵੇਗਾ ਤੁਹਾਡਾ ਡਰਾਈਵਿੰਗ ਲਾਇਸੈਂਸ , 1 ਜੁਲਾਈ ਲਾਗੂ ਹੋਣਗੇ ਨਵੇਂ ਨਿਯਮ

ਮੰਤਰਾਲੇ ਨੇ ਕਿਹਾ ਕਿ ਦਹਾਕਿਆਂ ਤੋਂ ਇਸ ਦੀ ਵਰਤੋਂ ਪੋਲੀਓ, ਰੈਬੀਜ਼ ਅਤੇ ਇਨਫਲੂਐਂਜ਼ਾ ਲਈ ਦਵਾਈਆਂ ਵਿੱਚ ਕੀਤੀ ਜਾ ਰਹੀ ਹੈ। ਮੰਤਰਾਲੇ ਨੇ ਕਿਹਾ ਕਿ ਵਿਕਸਤ ਹੋਣ ਤੋਂ ਬਾਅਦ ਵੀਰੋ ਸੈੱਲ ਕਈ ਵਾਰ ਪਾਣੀ ਅਤੇ ਰਸਾਇਣਾਂ ਨਾਲ ਧੋਤੇ ਜਾਂਦੇ ਹਨ। ਇਸ ਪ੍ਰਕਿਰਿਆ ਨੂੰ ਬਫਰ ਵੀ ਕਿਹਾ ਜਾਂਦਾ ਹੈ। ਫਿਰ ਇਹ ਵੇਰੋ ਸੈੱਲ ਵਾਇਰਲ ਵਾਧੇ ਲਈ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੁੰਦੇ ਹਨ। ਸਿਰਫ ਇਹੀ ਨਹੀਂ ਕਿ ਵਾਇਰਲ ਵਾਧੇ ਦੀ ਪ੍ਰਕਿਰਿਆ ਵਿਚ ਵੇਰੋ ਸੈੱਲ ਪੂਰੀ ਤਰ੍ਹਾਂ ਨਸ਼ਟ ਹੋ ਜਾਂਦੇ ਹਨ। ਇਸ ਤੋਂ ਬਾਅਦ ਨਵੇਂ ਵਾਇਰਸ ਨੂੰ ਵੀ ਨਸ਼ਟ ਕੀਤਾ ਜਾਂਦਾ ਹੈ। ਇਸ ਖ਼ਤਮ ਹੋਏ ਵਾਇਰਸ ਦਾ ਇਸਤੇਮਾਲ ਟੀਕਾ ਤਿਆਰ ਕਰਨ ਲਈ ਕੀਤਾ ਜਾਂਦਾ ਹੈ। ਇਸ ਤਰੀਕੇ ਨਾਲ ਬਹੁਤ ਸਾਰੀਆਂ ਵਿਧੀਆਂ ਹਨ ਅਤੇ ਆਖਰੀ ਗੇੜ ਵਿਚ ਵੱਛੇ ਦੇ ਖ਼ੂਨ ਦੀ ਵਰਤੋਂ ਗਲਤ ਸਾਬਤ ਹੁੰਦੀ ਹੈ। ਇਹ ਸਪੱਸ਼ਟ ਹੈ ਕਿ ਕੋਵੈਕਸੀਨ ਵਿਚ ਵੱਛੇ ਦਾ ਖ਼ੂਨ ਨਹੀਂ ਹੁੰਦਾ।

-PTCNews