ਗੈਂਗਸਟਰ ਜੈਪਾਲ ਭੁੱਲਰ ਨੂੰ ਪਨਾਹ ਦੇਣ ਵਾਲੇ ਭਰਤ ਨੂੰ 7 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ 

ਗੈਂਗਸਟਰ ਜੈਪਾਲ ਭੁੱਲਰ ਨੂੰ ਪਨਾਹ ਦੇਣ ਵਾਲੇ ਭਰਤ ਨੂੰ 7 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ 

ਮੋਹਾਲੀ : ਗੈਂਗਸਟਰ ਜੈਪਾਲ ਭੁੱਲਰ ਨੂੰ ਪਨਾਹ ਦੇਣ ਵਾਲੇ ਭਰਤ ਕੁਮਾਰ ਨੂੰ ਵੀ ਆਖ਼ਿਰਕਾਰ ਪੁਲਿਸ ਨੇ ਫ਼ੜ ਲਿਆ ਹੈ। ਜਿਸ ਤੋਂ ਬਾਅਦ ਗੈਂਗਸਟਰ ਜੈਪਾਲ ਦੇ ਕਰੀਬੀ ਭਰਤ ਕੁਮਾਰ ਨੂੰ ਪੰਜਾਬ ਪੁਲਿਸ ਦੀ ਟੀਮ ਨੇ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਹੈ। ਜਿੱਥੇ ਮਾਨਯੋਗ ਆਦਲਤ ਨੇ ਭਰਤ ਕੁਮਾਰ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।

ਗੈਂਗਸਟਰ ਜੈਪਾਲ ਭੁੱਲਰ ਨੂੰ ਪਨਾਹ ਦੇਣ ਵਾਲੇ ਭਰਤ ਨੂੰ 7 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ 7 ਦਿਨਾਂ ਦਾ ਪੁਲਿਸ ਰਿਮਾਂਡ ਪ੍ਰਾਪਤ ਹੋਇਆ ਹੈ, ਫਿਲਹਾਲ ਪੁੱਛਗਿੱਛ ਕੀਤੀ ਜਾਵੇਗੀ। ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਟੀਮ ਨੇ ਦੱਸਿਆ ਕਿ ਭਰਤ ਕੁਮਾਰ ਨੂੰ 9 ਜੂਨ ਨੂੰ ਸ਼ੰਭੂ ਬੈਰੀਅਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਭਰਤ ਕੁਮਾਰ ’ਤੇ ਗੈਂਗਸਟਰ ਜੈਪਾਲ ਭੁੱਲਰ ਨੂੰ ਪਨਾਹ ਦੇਣ ਦੇ ਦੋਸ਼ ਹਨ

ਗੈਂਗਸਟਰ ਜੈਪਾਲ ਭੁੱਲਰ ਨੂੰ ਪਨਾਹ ਦੇਣ ਵਾਲੇ ਭਰਤ ਨੂੰ 7 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ

ਜਾਣਕਾਰੀ ਅਨੁਸਾਰ ਭਰਤ ਕੁਮਾਰ ਨੇ ਕੋਲਕਾਤਾ ਵਿੱਚ ਗੈਂਗਸਟਰ ਜੈਪਾਲ ਭੁੱਲਰ ਨੂੰ ਪਨਾਹ ਦਿੱਤੀ ਸੀ।ਭਰਤ ਕੁਮਾਰ ਤੋਂ ਬਹੁਤ ਸਾਰੀਆਂ ਜਾਅਲੀ ਆਈ.ਡੀ ਅਤੇ ਸਿਮ ਬਰਾਮਦ ਹੋਈਆਂ ਹਨ, ਜਿਨ੍ਹਾਂ ਦੀ ਵਰਤੋਂ ਜੈਪਾਲ ਭੁੱਲਰ ਨੇ ਕੀਤੀ ਸੀ। ਭਰਤ ਕੁਮਾਰ ਅਤੇ ਜੈਪਾਲ ਭੁੱਲਰ ਨੇ ਸਿਮ ਦੀ ਵਰਤੋਂ ਆਸਟਰੇਲੀਆ ਅਤੇ ਪਾਕਿਸਤਾਨ ਵਿਚ ਸੰਪਰਕ ਬਣਾਉਣ ਲਈ ਕੀਤੀ ਸੀ।

ਗੈਂਗਸਟਰ ਜੈਪਾਲ ਭੁੱਲਰ ਨੂੰ ਪਨਾਹ ਦੇਣ ਵਾਲੇ ਭਰਤ ਨੂੰ 7 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ

ਭਰਤ ਕੁਮਾਰ ਲੁਧਿਆਣਾ ਦੇ ਸਾਹਨੇਵਾਲ ਦਾ ਵਸਨੀਕ ਹੈ, ਉਸਦਾ ਵਿਆਹ ਕੋਲਕਾਤਾ ਵਿੱਚ ਹੋਇਆ ਹੈ।ਹਾਲਾਂਕਿ ਜੈਪਾਲ ਤੇ ਉਸ ਦਾ ਸਾਥੀ ਜਸਪ੍ਰੀਤ ਸਿੰਘ ਜੱਸੀ ਨੂੰ ਕੋਲਕਾਤਾ ਵਿਖੇ ਪੁਲਿਸ ਨੇ ਮਾਰ ਮੁਕਾ ਦਿੱਤਾ ਗਿਆ ਹੈ ਪਰ ਪੁਲਿਸ ਹੁਣ ਇਸ ਮਾਮਲੇ ’ਚ ਅਗਲੇਰੀ ਤਫ਼ਤੀਸ਼ ਨੂੰ ਮੁਕੰਮਲ ਕਰਨ ਵਾਸਤੇ ਇਸ ਮਾਮਲੇ ’ਚ ਜੁੜੇ ਲੋਕਾਂ ’ਤੇ ਸ਼ਿਕੰਜਾ ਕਸਣ ਲਈ ਆਪਣੀ ਤਿਆਰੀ ਵਿੱਢ ਰਹੀ ਹੈ।

ਗੈਂਗਸਟਰ ਜੈਪਾਲ ਭੁੱਲਰ ਨੂੰ ਪਨਾਹ ਦੇਣ ਵਾਲੇ ਭਰਤ ਨੂੰ 7 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ

ਦੱਸ ਦੇਈਏ ਕਿ ਹਾਲਾਂਕਿ ਜੈਪਾਲ ਭੁੱਲਰ ਪਹਿਲਾਂ ਹੀ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ ਪਰ ਜਗਰਾਉਂ 2 ਥਾਣੇਦਾਰਾਂ ਦੇ ਕਤਲ ਮਾਮਲੇ ਤੋਂ ਬਾਅਦ ਪੰਜਾਬ ਪੁਲਿਸ ਦੀਆਂ ਕਈ ਟੀਮਾਂ ਜੈਪਾਲ ਭੁੱਲਰ ਦੀ ਭਾਲ ਕਰ ਰਹੀਆਂ ਸਨ। ਜੈਪਾਲ ਭੁੱਲਰ ਅਤੇ ਜਸਬੀਰ ਜੱਸੀ ਦਾ ਮੁਕਾਬਲਾ 9 ਜੂਨ ਨੂੰ ਕੋਲਕਾਤਾ ਵਿੱਚ ਹੋਇਆ ਸੀ। ਇਸ ਤੋਂ ਪਹਿਲਾਂ ਜੈਪਾਲ ਭੁੱਲਰ ਦੇ ਦੋ ਸਾਥੀ ਬਲਜਿੰਦਰ ਸਿੰਘ ਅਤੇ ਦਰਸ਼ਨ ਸਿੰਘ ਨੂੰ ਪਹਿਲਾਂ ਹੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।
-PTCNews