Fri, Apr 26, 2024
Whatsapp

ਪੰਜਾਬ 'ਚ ਫੈਕਟਰੀ ਦੀ ਮਾਲਕ ਹੈ ਭਾਰਤੀ ਸਿੰਘ, ਟੀਵੀ ਸ਼ੋਅ ਤੋਂ ਇਲਾਵਾ ਕਮਾਉਂਦੀ ਹੈ ਕਰੋੜਾਂ ਰੁਪਏ

Written by  Riya Bawa -- September 14th 2022 01:53 PM
ਪੰਜਾਬ 'ਚ ਫੈਕਟਰੀ ਦੀ ਮਾਲਕ ਹੈ ਭਾਰਤੀ ਸਿੰਘ, ਟੀਵੀ ਸ਼ੋਅ ਤੋਂ ਇਲਾਵਾ ਕਮਾਉਂਦੀ ਹੈ ਕਰੋੜਾਂ ਰੁਪਏ

ਪੰਜਾਬ 'ਚ ਫੈਕਟਰੀ ਦੀ ਮਾਲਕ ਹੈ ਭਾਰਤੀ ਸਿੰਘ, ਟੀਵੀ ਸ਼ੋਅ ਤੋਂ ਇਲਾਵਾ ਕਮਾਉਂਦੀ ਹੈ ਕਰੋੜਾਂ ਰੁਪਏ

Comedian Bharti Singh: ਕਾਮੇਡੀਅਨ ਭਾਰਤੀ ਸਿੰਘ ਸਫਲ ਸ਼ਖਸੀਅਤਾਂ ਵਿੱਚੋਂ ਇੱਕ ਹੈ। ਭਾਰਤੀ ਆਪਣੀ ਮਿਹਨਤ ਅਤੇ ਲਗਨ ਨਾਲ ਸਫਲਤਾ ਦੇ ਇਸ ਮੁਕਾਮ 'ਤੇ ਪਹੁੰਚੀ ਹੈ। ਭਾਰਤੀ ਅੱਜ ਬਹੁਤ ਸਾਰੇ ਕਾਮੇਡੀ ਅਤੇ ਰਿਐਲਿਟੀ ਸ਼ੋਅਜ਼ ਵਿੱਚ ਕੰਮ ਕਰਕੇ ਇੱਕ ਸ਼ਾਨਦਾਰ ਜੀਵਨ ਸ਼ੈਲੀ ਜੀਅ ਰਹੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤੀ ਸਿੰਘ ਸ਼ੋਅ ਤੋਂ ਇਲਾਵਾ ਸਾਈਡ ਬਿਜ਼ਨੈੱਸ ਤੋਂ ਵੀ ਕਮਾਈ ਕਰਦੀ ਹੈ। Comedian Bharti Singh expecting first child with husband Haarsh Limbachiyaa ਭਾਰਤੀ ਸਿੰਘ ਇੰਨੀਂ ਦਿਨੀਂ ਛੁੱਟੀਆਂ ਮਨਾਉਣ ਲਈ ਅੰਮ੍ਰਿਤਸਰ ਆਈ ਹੋਈ ਹੈ। ਇਸ ਦੌਰਾਨ ਭਾਰਤੀ ਸਿੰਘ ਨੇ ਇੱਕ ਖੁਲਾਸਾ ਕੀਤਾ ਹੈ। ਉਹ ਖੁਲਾਸਾ ਇਹ ਹੈ ਕਿ ਭਾਰਤੀ ਸਿੰਘ ਸਿਰਫ਼ ਇੱਕ ਕਮੇਡੀਅਨ ਨਹੀਂ ਹੈ, ਸਗੋਂ ਉਹ ਇੱਕ ਕਾਰੋਬਾਰੀ ਮਹਿਲਾ ਹੈ। ਅੰਮ੍ਰਿਤਸਰ 'ਚ ਭਾਰਤੀ ਦੀ ਮਿਨਰਲ ਵਾਟਰ ਦੀ ਫ਼ੈਕਟਰੀ ਹੈ। ਆਪਣੇ ਟੂਰ ਦੌਰਾਨ ਭਾਰਤੀ ਸਿੰਘ ਨੇ ਆਪਣੇ ਫ਼ੈਨਜ਼ ਨੂੰ ਆਪਣੀ ਫ਼ੈਕਟਰੀ ਦੀ ਝਲਕ ਦਿਖਾਈ। ਦੱਸ ਦਈਏ ਕਿ ਭਾਰਤੀ ਨੇ 4 ਸਾਲ ਪਹਿਲਾਂ ਇਹ ਬਿਜ਼ਨਸ ਸ਼ੁਰੂ ਕੀਤਾ ਸੀ। ਇਹ ਵੀ ਪੜ੍ਹੋ:BMW ਪੰਜਾਬ 'ਚ ਆਟੋ ਕੰਪੋਨੈਂਟ ਮੈਨੂਫੈਕਚਰਿੰਗ ਯੂਨਿਟ ਸਥਾਪਤ ਕਰਨ ਲਈ ਸਹਿਮਤ: ਭਗਵੰਤ ਮਾਨ ਭਾਰਤੀ ਸਿੰਘ ਨੇ ਆਪਣੇ ਨਵੇਂ ਵੀਲੌਗ ਵਿੱਚ ਪਹਿਲੀ ਵਾਰ ਆਪਣੀ ਫੈਕਟਰੀ ਦਾ ਜ਼ਿਕਰ ਕੀਤਾ ਹੈ। ਭਾਰਤੀ ਦੀ ਇਹ ਫੈਕਟਰੀ ਪੰਜਾਬ ਵਿੱਚ ਹੈ। ਭਾਰਤੀ ਸਿੰਘ ਨੇ ਵੀ ਇਸ ਫੈਕਟਰੀ ਨੂੰ ਆਪਣੇ ਵੀਲੌਗ ਵਿੱਚ ਦਿਖਾਇਆ ਹੈ। ਇਹ ਮਿਨਰਲ ਵਾਟਰ ਫੈਕਟਰੀ ਅੰਮ੍ਰਿਤਸਰ ਤੋਂ ਥੋੜੀ ਦੂਰ ਇੱਕ ਖੁੱਲ੍ਹੇ ਖੇਤਰ ਵਿੱਚ ਬਣਾਈ ਗਈ ਹੈ।

 
View this post on Instagram
 

A post shared by Bharti Singh (@bharti.laughterqueen)

ਕਾਮੇਡੀਅਨ ਨੇ ਫੈਕਟਰੀ ਦੇ ਨਾਲ ਇੱਕ ਛੋਟਾ ਜਿਹਾ ਰਿਜ਼ੋਰਟ ਵੀ ਬਣਾਇਆ ਹੈ ਜਿੱਥੇ ਭਾਰਤੀ ਰਹਿ ਰਹੀ ਹੈ। ਭਾਰਤੀ ਸਿੰਘ ਨੇ ਕਰੀਬ 4-5 ਸਾਲ ਪਹਿਲਾਂ ਇਹ ਫੈਕਟਰੀ ਸ਼ੁਰੂ ਕੀਤੀ ਸੀ। ਉਨ੍ਹਾਂ ਦੇ ਮਿਨਰਲ ਵਾਟਰ ਦਾ ਬ੍ਰਾਂਡ ਨਾਮ ਕੇਲੇਬੀ ਹੈ। ਪਿੰਡ ਦੇ ਆਸ-ਪਾਸ ਦੇ ਲੋਕ ਭਾਰਤੀ ਸਿੰਘ ਦੀ ਫੈਕਟਰੀ ਵਿੱਚ ਕੰਮ ਕਰਦੇ ਹਨ। ਉਨ੍ਹਾਂ ਨੂੰ ਕੰਮ ਦੇ ਕੇ ਭਾਰਤੀ ਬਹੁਤ ਖੁਸ਼ ਹੈ। Bharti Singh, Haarsh Limbachiyaa's son makes first public appearance ਦੱਸ ਦਈਏ ਕਿ ਭਾਰਤੀ ਸਿੰਘ ਦਾ ਵਿਆਹ ਹਰਸ਼ ਲਿੰਬਾਚੀਆ ਨਾਲ ਹੋਇਆ ਹੈ। ਇਸੇ ਸਾਲ ਯਾਨਿ ਅਪ੍ਰੈਲ 2022 'ਚ ਭਾਰਤੀ ਸਿੰਘ ਨੇ ਬੇਟੇ ਨੂੰ ਜਨਮ ਦਿੱਤਾ ਸੀ। ਭਾਰਤੀ ਸਿੰਘ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਉਹ 'ਸਾਰੇਗਾਮਾ ਪਾ ਲਿਟਲ ਚੈਂਪ' ਸ਼ੋਅ ਦੀ ਮੇਜ਼ਬਾਨੀ ਕਰਦੀ ਨਜ਼ਰ ਆਵੇਗੀ। ਇਸ ਦੇ ਨਾਲ ਹੀ ਕਪਿਲ ਸ਼ਰਮਾ ਸ਼ੋਅ `ਚ ਵੀ ਕਦੇ ਕਦੇ ਭਾਰਤੀ ਨਜ਼ਰ ਆਇਆ ਕਰੇਗੀ। BhartiSingh -PTC News

Top News view more...

Latest News view more...