ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਵੱਖ -ਵੱਖ ਜ਼ਿਲ੍ਹਿਆਂ ‘ਚ ਪਾਵਰਕਾਮ ਦੇ ਦਫਤਰਾਂ ਅੱਗੇ ਪ੍ਰਦਰਸ਼ਨ

Bhartiya Kisan Union Ekta (Ugrahan) protests outside Powercom offices in various districts
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਵੱਖ -ਵੱਖ ਜ਼ਿਲ੍ਹਿਆਂ 'ਚ ਪਾਵਰਕਾਮ ਦੇ ਦਫਤਰਾਂ ਅੱਗੇ ਪ੍ਰਦਰਸ਼ਨ 

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਵੱਖ -ਵੱਖ ਜ਼ਿਲ੍ਹਿਆਂ ‘ਚ ਪਾਵਰਕਾਮ ਦੇ ਦਫਤਰਾਂ ਅੱਗੇ ਪ੍ਰਦਰਸ਼ਨ:ਪਟਿਆਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੇ ਸੱਦੇ ‘ਤੇ ਵੱਖ -ਵੱਖ ਜ਼ਿਲ੍ਹਿਆਂ ਵਿੱਚ ਪਾਵਰਕਾਮ ਦੇ ਦਫਤਰਾਂ ਦੇ ਸਾਹਮਣੇ ਧਰਨੇ ਲਗਾਏ ਗਏ ਹਨ। ਇਸ ਦੌਰਾਨ ਅੱਜ ਪਟਿਆਲਾ ਵਿਖੇ ਵੀ ਪਾਵਰਕਾਮ ਦੇ ਹੈੱਡ ਦਫ਼ਤਰ ਦੇ ਸਾਹਮਣੇ ਜ਼ਿਲਾ ਕਮੇਟੀ ਵਲੋਂ ਧਰਨਾ ਲਗਾਇਆ ਗਿਆ।

ਜਿਸ ਵਿੱਚ ਪ੍ਰਸਤਾਵਿਤ ਬਿਜਲੀ ਸੋਧ ਐਕਟ 2020 ਦੀ ਨੀਤੀ ਦਾ ਜੋਰਦਾਰ ਵਿਰੋਧ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਪੰਜਾਬ ਰਾਜ ਬਿਜਲੀ ਬੋਰਡ ਐਕਟ 1948 ਬਹਾਲ ਕੀਤਾ ਜਾਵੇ , ਨਿਜੀਕਰਨ ਦੀ ਨੀਤੀ ਰੱਦ ਕਰਕੇ ਪ੍ਰਾਈਵੇਟ ਥਰਮਲਾਂ ਨਾਲ ਕੀਤੇ ਸਮਝੌਤੇ ਰੱਦ ਕੀਤੇ ਜਾਣ,ਕਿਸਾਨਾਂ ਨੂੰ ਖੇਤੀ ਵਾਸਤੇ , ਖੇਤ ਮਜਦੂਰਾਂ ਨੂੰ ਘਰੇਲੂ ਬਿਜਲੀ ਬਿਲਾਂ ਦੀ ਮਾਫੀ ਦਿੱਤੀ ਜਾਵੇ।

ਇਸ ਦੇ ਇਲਾਵਾ  DBT ਅਧੀਨ ਦੇ ਓਹਲੇ ਵਿੱਚ ਖੋਹਣ ਦੇ ਕਦਮ ਵਾਪਸ ਲਏ ਜਾਣ , ਖੇਤੀ ਮੋਟਰਾਂ ਤੇ ਬਿਲ ਲਾਉਣ ਦਾ ਫੈਸਲਾ ਚੰਦ ਕੀਤਾ ਜਾਵੇ। ਕਿਸਾਨਾ ਮਜ਼ਦੂਰ ਅਤੇ ਹੋਰਨਾਂ ਗਰੀਬਾਂ ਨੂੰ ਭੇਜੇ ਭਾਰੀ ਬਿਜਲੀ ਬਿੱਲ ਸਮੇਤ ਸਾਰੇ ਬਕਾਏ ਖਤਮ ਕੀਤੇ ਜਾਣ। ਯੂਨੀਅਨ ਨੇ ਮੰਗ ਕੀਤੀ ਝੋਨਾ ਲਾਉਣ ਦੀ ਆਗਿਆਂ ਦੇ ਕੇ 16 ਘੰਟੇ ਨਿਰਵਿਘਨ ਸਪਲਾਈ ਦਿੱਤੀ ਜਾਵੇ।
-PTCNews