Wed, Apr 24, 2024
Whatsapp

ਪੰਜਾਬੀ ਮੂਲ ਦੀ ਕੁੜੀ ਦੀ ਸਰੀ 'ਚ ਭੇਦਭਰੇ ਹਾਲਾਤਾਂ 'ਚ ਹੋਈ ਮੌਤ!

Written by  Joshi -- August 04th 2017 03:14 PM -- Updated: August 04th 2017 03:15 PM
ਪੰਜਾਬੀ ਮੂਲ ਦੀ ਕੁੜੀ ਦੀ ਸਰੀ 'ਚ ਭੇਦਭਰੇ ਹਾਲਾਤਾਂ 'ਚ ਹੋਈ ਮੌਤ!

ਪੰਜਾਬੀ ਮੂਲ ਦੀ ਕੁੜੀ ਦੀ ਸਰੀ 'ਚ ਭੇਦਭਰੇ ਹਾਲਾਤਾਂ 'ਚ ਹੋਈ ਮੌਤ!

ਸਰੀ— ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਦੇ ਸ਼ਹਿਰ ਸਰੀ 'ਚ ਉਸ ਵੇਲੇ ਸਨਸਨੀ ਫੈਲ ਗਈ ਸੀ, ਜਦੋਂ ਲੋਕਾਂ ਨੂੰ ਇਕ ਝੁਲਸੀ ਹੋਈ ਲਾਸ਼ ਮਿਲੀ। ਮ੍ਰਿਤਕ ਦੀ ਪਹਿਚਾਣ 19 ਸਾਲਾ ਪੰਜਾਬੀ ਮੂਲ ਦੀ ਕੁੜੀ ਭਵਕਿਰਨ ਢੇਸੀ ਦੇ ਵਜੋਂ ਹੋਈ ਹੈ। ਪੂਰੀ ਤਰ੍ਹਾਂ ਸੜ੍ਹ ਚੁੱਕੀ ਕਾਰ 'ਚ ਲਾਸ਼ ਮਿਲਣ ਕਾਰਨ ਲੋਕਾਂ 'ਚ ਹੈਰਾਨੀ ਅਤੇ ਦੁੱਖ ਦੀ ਲਹਿਰ ਸੀ। ਇਸ ਇਲਾਕੇ ਵਿੱਚ ਜ਼ਿਆਦਾਤਰ ਪੰਜਾਬੀ ਲੋਕ ਹੀ ਰਹਿੰਦੇ ਹਨ। Bhavkiran Dhesi murdered in Surrey, body recovered from burned SUV!ਲੜਕੀ ਦਾ ਛੋਟਾ ਨਾਮ ਕਿਰਨ ਹੈ ਅਤੇ ਇਸਦੀ ਲਾਸ਼ ੨੪ਵੇਂ ਅਵੈਨਿਊ 'ਚ ਗਲੀ ਨੰਬਰ ੧੮੪ ਅਤੇ ੧੮੮ ਦੇ ਕੋਲ ਜਲੀ ਹੋਈ ਹਾਲਤ 'ਚ ਪਈ ਹੋਈ ਸੀ । ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਮੰਗਲਵਾਰ ਨੂੰ ਰਾਤ ੯ ਵਜੇ ਕਿਰਨ ਆਪਣੇ ਪਰਿਵਾਰ ਨੂੰ ਆਖਰੀ ਵਾਰ ਮਿਲੀ ਸੀ। ਉਸਦੀ ਮੌਤ ਕਾਰਨ ਪੂਰਾ ਪਰਿਵਾਰ ਅਜੇ ਤੱਕ ਸਦਮੇ 'ਚ ਹੈ। Bhavkiran Dhesi murdered in Surrey, body recovered from burned SUV!ਹਾਲੇ ਤੱਕ ਮੌਤ ਦੇ ਕਾਰਨਾਂ ਬਾਰੇ ਸਬੂਤ ਨਹੀਂ ਮਿਲ ਸਕਿਆ ਹੈ। ਪੁਲਸ ਅਨੁਸਾਰ ਕਿਰਨ ਦਾ ਕੋਈ ਅਪਰਾਧਕ ਰਿਕਾਰਡ ਦਰਜ ਨਹੀਂ ਹੈ। ਇਹ ਗੈਂਗ ਨਾਲ ਸੰਬੰਧਤ ਮਾਮਲਾ ਹੋ ਸਕਦਾ ਹੈ। ਕਾਲਜ 'ਚ ਪੜ੍ਹ ਰਹੀ ਕਿਰਨ ਦੀ ਮੌਤ ਬਾਰੇ ਪੁਲਿਸ ਨੇ ਕਿਹਾ ਕਿ ਉਸਦੇ ਦੋਸਤਾਂ ਤੋਂ ਪੁੱਛਗਿਛ ਕੀਤੀ ਜਾਣੀ ਅਜੇ ਬਾਕੀ ਹੈ। ਇਸ ਮਾਮਲੇ 'ਚ ਕੋਈ ਵਿਅਕਤੀ ਗ੍ਰਿਫਤਾਰ ਨਹੀਂ ਹੋਇਆ ਹੈ। Bhavkiran Dhesi murdered in Surrey, body recovered from burned SUV!ਸਰੀ 'ਚ ਹਿੰਸਕ ਵਾਰਦਾਤ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਮੂਹ ਪੰਜਾਬੀ ਭਾਈਚਾਰੇ ਨੇ ਕਿਰਨ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। —PTC News


  • Tags

Top News view more...

Latest News view more...