ਭਵਾਨੀਗੜ੍ਹ ‘ਚ ਚਲਦੇ ਟਰੱਕ ਨੂੰ ਲੱਗੀ ਅੱਗ , ਟਰੱਕ ਸੜ੍ਹ ਕੇ ਸੁਆਹ , ਡਰਾਈਵਰ ਨੇ ਮੁਸ਼ਕਿਲ ਨਾਲ ਬਚਾਈ ਜਾਨ

Bhawanigarh highway Moving truck Fire , conductor and driver save
ਭਵਾਨੀਗੜ੍ਹ ‘ਚ ਚਲਦੇ ਟਰੱਕ ਨੂੰ ਲੱਗੀ ਅੱਗ , ਟਰੱਕ ਸੜ੍ਹ ਕੇ ਸੁਆਹ , ਡਰਾਈਵਰ ਨੇਮੁਸ਼ਕਿਲ ਨਾਲ ਬਚਾਈ ਜਾਨ  

ਭਵਾਨੀਗੜ੍ਹ ‘ਚ ਚਲਦੇ ਟਰੱਕ ਨੂੰ ਲੱਗੀ ਅੱਗ , ਟਰੱਕ ਸੜ੍ਹ ਕੇ ਸੁਆਹ , ਡਰਾਈਵਰ ਨੇ ਮੁਸ਼ਕਿਲ ਨਾਲ ਬਚਾਈ ਜਾਨ:ਭਵਾਨੀਗੜ੍ਹ : ਸੰਗਰੂਰ ਜ਼ਿਲ੍ਹੇ ਦੀ ਸਬ ਡਵੀਜ਼ਨ ਭਵਾਨੀਗੜ੍ਹ ‘ਚ ਨੈਸ਼ਨਲ ਹਾਈਵੇਅ-7 ‘ਤੇ ਓਵਰ-ਬ੍ਰਿਜ ‘ਤੇ ਇੱਕ ਚਲਦੇ ਟਰੱਕ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਅੱਗ ਲੱਗਣ ਨਾਲ ਟਰੱਕ ਸੜ੍ਹ ਕੇ ਸੁਆਹ ਹੋ ਗਿਆ ਹੈ।

Bhawanigarh highway Moving truck Fire , conductor and driver save
ਭਵਾਨੀਗੜ੍ਹ ‘ਚ ਚਲਦੇ ਟਰੱਕ ਨੂੰ ਲੱਗੀ ਅੱਗ , ਟਰੱਕ ਸੜ੍ਹ ਕੇ ਸੁਆਹ , ਡਰਾਈਵਰ ਨੇਮੁਸ਼ਕਿਲ ਨਾਲ ਬਚਾਈ ਜਾਨ

ਮਿਲੀ ਜਾਣਕਾਰੀ ਅਨੁਸਾਰ ਇਹ ਟਰੱਕ ਲਾਲੜੂ ਤੋਂ ਮੰਡੀ ਡੱਬਵਾਲੀ ਜਾ ਰਿਹਾ ਸੀ। ਇਸ ਦੌਰਾਨ ਜਦੋਂ ਟਰੱਕਭਵਾਨੀਗੜ੍ਹਓਵਰ-ਬ੍ਰਿਜ ‘ਤੇ ਪੁੱਜਾ ਤਾਂ ਚਲਦੇ ਟਰੱਕ ਨੂੰ ਅੱਗ ਲੱਗ ਗਈ , ਟਰੱਕ ‘ਚ ਸਵਾਰ ਦੋ ਲੋਕਾਂ ਨੇ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਹੈ।

Bhawanigarh highway Moving truck Fire , conductor and driver save
ਭਵਾਨੀਗੜ੍ਹ ‘ਚ ਚਲਦੇ ਟਰੱਕ ਨੂੰ ਲੱਗੀ ਅੱਗ , ਟਰੱਕ ਸੜ੍ਹ ਕੇ ਸੁਆਹ , ਡਰਾਈਵਰ ਨੇਮੁਸ਼ਕਿਲ ਨਾਲ ਬਚਾਈ ਜਾਨ

ਇਸ ਮੌਕੇ ‘ਤੇ ਮੌਜੂਦ ਟਰੱਕ ਡਰਾਈਵਰ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਫ਼ਾਇਰ ਵਿਭਾਗ ਨੂੰ ਦਿੱਤੀ ਗਈ ਹੈ ਪਰ ਇੱਕ ਘੰਟੇ ਤੱਕ ਕੋਈ ਵੀ ਫ਼ਾਇਰ ਬ੍ਰਿਗੇਡ ਮੌਕੇ ‘ਤੇ ਨਹੀਂ ਪਹੁੰਚੀ। ਇਸ ਦੇ ਸਬੰਧੀ ਟਰੱਕ ਮਾਲਕਾਂ ਨੂੰ ਵੀ ਸੂਚਿਤ ਕੀਤਾ ਗਿਆ ਹੈ।

Bhawanigarh highway Moving truck Fire , conductor and driver save
ਭਵਾਨੀਗੜ੍ਹ ‘ਚ ਚਲਦੇ ਟਰੱਕ ਨੂੰ ਲੱਗੀ ਅੱਗ , ਟਰੱਕ ਸੜ੍ਹ ਕੇ ਸੁਆਹ , ਡਰਾਈਵਰ ਨੇਮੁਸ਼ਕਿਲ ਨਾਲ ਬਚਾਈ ਜਾਨ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਅੰਮ੍ਰਿਤਸਰ ਦੀ ਫੇਅਰਲੈਡ ਕਾਲੋਨੀ ‘ਚ ਪਤੀ-ਪਤਨੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਇਸ ਹਾਦਸੇ ਦੀ ਸੂਚਨਾ ਮਿਲਣ ‘ਤੇ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਹੈ। ਇਸ ਦੌਰਾਨ ਪੁਲਿਸ ਨੇ ਟਰੱਕ ਓਵਰ ਬ੍ਰਿਜ਼ ‘ਤੇ ਹੋਣ ਕਾਰਨ ਚੰਡੀਗੜ੍ਹ ਤੋਂ ਸੰਗਰੂਰ-ਸੁਨਾਮ ਅਤੇ ਬਠਿੰਡਾ ਤੋਂ ਪਟਿਆਲਾ ਨੂੰ ਜਾਣ ਵਾਲੇ ਟ੍ਰੈਫਿਕ ਦਾ ਰੂਟ ਬਦਲ ਦਿੱਤਾ ਹੈ।
-PTCNews