Fri, Apr 19, 2024
Whatsapp

ਫਾਰਚੂਨਰ ਗੱਡੀ ਤੇ ਟਰੱਕ ਦੀ ਹੋਈ ਭਿਆਨਕ ਟੱਕਰ, ਬੱਚੇ ਦੀ ਮੌਤ, ਕਈ ਜ਼ਖਮੀ

Written by  Jashan A -- October 10th 2019 07:06 PM
ਫਾਰਚੂਨਰ ਗੱਡੀ ਤੇ ਟਰੱਕ ਦੀ ਹੋਈ ਭਿਆਨਕ ਟੱਕਰ, ਬੱਚੇ ਦੀ ਮੌਤ, ਕਈ ਜ਼ਖਮੀ

ਫਾਰਚੂਨਰ ਗੱਡੀ ਤੇ ਟਰੱਕ ਦੀ ਹੋਈ ਭਿਆਨਕ ਟੱਕਰ, ਬੱਚੇ ਦੀ ਮੌਤ, ਕਈ ਜ਼ਖਮੀ

ਫਾਰਚੂਨਰ ਗੱਡੀ ਤੇ ਟਰੱਕ ਦੀ ਹੋਈ ਭਿਆਨਕ ਟੱਕਰ, ਬੱਚੇ ਦੀ ਮੌਤ, ਕਈ ਜ਼ਖਮੀ,ਭਵਾਨੀਗੜ੍ਹ: ਪੰਜਾਬ 'ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਜਿਨ੍ਹਾਂ 'ਚ ਹੁਣ ਤੱਕ ਅਨੇਕਾਂ ਹੀ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਭਵਾਨੀਗੜ੍ਹ 'ਚ ਵਾਪਰਿਆ ਹੈ, ਜਿਥੇ ਫਾਰਚੂਨਰ ਗੱਡੀ ਤੇ ਟਰੱਕ ਵਿਚਕਾਰ ਭਿਆਨਕ ਟੱਕਰ ਹੋ ਗਈ। Road Accidentਜਿਸ ਕਾਰਨ ਕ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ।ਇਸ ਦੌਰਾਨ ਦੋ ਔਰਤਾਂ ਤੇ ਦੋ ਲੜਕੀਆਂ ਸਮੇਤ ਕਾਰ ਚਾਲਕ ਵੀ ਗੰਭੀਰ ਰੂਪ 'ਚ ਜਖ਼ਮੀ ਹੋ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹੋਰ ਪੜ੍ਹੋ:ਬਠਿੰਡਾ: ਰਾਮਾ ਮੰਡੀ ‘ਚ ਮੁੜ ਟੁੱਟਿਆ ਰਜਵਾਹਾ, ਕਿਸਾਨਾਂ ਦੀ ਝੋਨੇ ਅਤੇ ਨਰਮੇ ਦੀ ਫਸਲ ‘ਚ ਭਰਿਆ ਪਾਣੀ ਪ੍ਰਾਪਤ ਜਾਣਕਾਰੀ ਅਨੁਸਾਰ ਕਰਮਜੀਤ ਕੌਰ ਪਤਨੀ ਗੁਰਜੀਤ ਸਿੰਘ ਵਾਸੀ ਘਣੀਵਾਲ ਜੋ ਕਿ ਹੁਣ ਨਿਊਜੀਲੈਂਡ ਵਿਚ ਰਹਿੰਦੇ ਹਨ। ਹੁਣ ਇਥੇ ਆਏ ਹੋਏ ਸਨ ਅਤੇ ਗੁਰਜੀਤ ਕੌਰ ਆਪਣੇ ਰਿਸ਼ਤੇਦਾਰ ਗਗਨਦੀਪ ਸਿੰਘ ਤੇ ਹੋਰ ਪਰਿਵਾਰ ਮੈਂਬਰਾਂ ਨੂੰ ਲੈ ਕੇ ਆਪਣੇ ਪੱਕੇ ਘਰ ਧਨੋਲਾਂ ਤੋਂ ਮਿਲ ਕੇ ਜਦੋਂ ਵਾਪਸ ਆਪਣੇ ਪਿੰਡ ਘਣੀਵਾਲ ਪਰਤ ਰਹੇ ਸਨ ਤਾਂ ਭਵਾਨੀਗੜ ਵਿਖੇ ਇਹ ਹਾਦਸਾ ਵਾਪਰ ਗਿਆ। Road Accidentਫਿਲਹਾਲ ਮੌਕੇ 'ਤੇ ਪਹੁੰਚੀ ਸਥਾਨਕ ਹਾਈਵੇ ਪੈਟਰੋਲਿੰਗ ਪੁਲਿਸ ਦੇ ਕਰਮਚਾਰੀਆਂ ਨੇ ਗੱਡੀ ਨੂੰ ਸੜਕ ਤੋਂ ਪਰਾ ਕਰਕੇ ਸੜਕ ਉਪਰ ਆਵਾਜਾਈ ਬਹਾਲ ਕੀਤੀ। -PTC News


Top News view more...

Latest News view more...