Advertisment

ਭਵਾਨੀਗੜ੍ਹ: ਸੰਘਣੀ ਧੁੰਦ ਕਾਰਨ 2 ਦਰਜਨ ਵਾਹਨ ਆਪਸ 'ਚ ਟਕਰਾਏ, 1 ਦੀ ਮੌਤ, ਕਈ ਜ਼ਖਮੀ

author-image
Jashan A
Updated On
New Update
ਭਵਾਨੀਗੜ੍ਹ: ਸੰਘਣੀ ਧੁੰਦ ਕਾਰਨ 2 ਦਰਜਨ ਵਾਹਨ ਆਪਸ 'ਚ ਟਕਰਾਏ, 1 ਦੀ ਮੌਤ, ਕਈ ਜ਼ਖਮੀ
Advertisment
ਭਵਾਨੀਗੜ੍ਹ: ਸੰਘਣੀ ਧੁੰਦ ਕਾਰਨ 2 ਦਰਜਨ ਵਾਹਨ ਆਪਸ 'ਚ ਟਕਰਾਏ, 1 ਦੀ ਮੌਤ, ਕਈ ਜ਼ਖਮੀ,ਭਵਾਨੀਗੜ੍ਹ: ਪੰਜਾਬ 'ਚ ਧੁੰਦ ਕਾਰਨ ਸੜਕੀ ਹਾਦਸੇ ਲਗਾਤਾਰ ਵਾਪਰ ਰਹੇ ਹਨ। ਜਿਨ੍ਹਾਂ ਕਾਰਨ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਅੱਜ ਭਵਾਨੀਗੜ੍ਹ ਕੋਲ ਪੈਂਦੇ ਪਿੰਡ ਰੋਸ਼ਨਵਾਲਾ ਕੋਲ ਵਾਪਰਿਆ ਹੈ। ਜਿਥੇ ਸੰਘਣੀ ਧੂੰਦ ਕਾਰਨ ਕਈ ਵਾਹਨ ਆਪਸ 'ਚ ਟਕਰਾਅ ਗਏ। Road Accidentਮਿਲੀ ਜਾਣਕਾਰੀ ਮੁਤਾਬਕ ਪਟਿਆਲਾ-ਬਠਿੰਡਾ ਨੈਸ਼ਨਲ ਹਾਈਵੇ 'ਤੇ ਝੌਨੇ ਨਾਲ ਭਰਿਆ ਟਰੈਕਟਰ ਟਰਾਲੀ ਖੜਾ ਸੀ, ਜਿਸ ਨੂੰ ਪੀ.ਆਰ.ਟੀ.ਸੀ ਦੀ ਬੱਸ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ 1 ਦੀ ਮੌਤ ਹੋ ਗਈ ਤੇ 1 ਜ਼ਖਮੀ ਹੋ ਗਿਆ। ਇਸ ਹਾਦਸੇ ਤੋਂ ਬਾਅਦ ਇਥੇ ਇਕ ਦੇ ਬਾਅਦ ਇਕ ਕਰਕੇ 2 ਦਰਜਨ ਦੇ ਕਰੀਬ ਵਾਹਨ ਆਪਸ ਵਿਚ ਟਕਰਾ ਗਏ।ਇਨ੍ਹਾਂ ਵਾਹਨਾਂ ਵਿਚ ਸਵਾਰ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹੋਰ ਪੜ੍ਹੋ:ਧੁੰਦ ਕਾਰਨ ਹੋਏ ਹਾਦਸੇ ਨੇ ਲਈ ਮਸ਼ਹੂਰ ਕਬੱਡੀ ਖਿਡਾਰਣ ਅਤੇ 2 ਹੋਰਾਂ ਦੀ ਜਾਨ ਇਸ ਹਾਦਸੇ ਸੰਬੰਧੀ ਪੀ.ਆਰ.ਟੀ.ਸੀ. ਦੇ ਕਡੰਕਟਰ ਰਾਜਪਾਲ ਦਾ ਕਹਿਣਾ ਹੈ ਕਿ ਅੱਜ ਸਵੇਰੇ ਸੜਕ 'ਤੇ ਸੰਘਣੀ ਧੁੰਦ ਅਤੇ ਧੂੰਆਂ ਹੋਣ ਕਾਰਨ ਸੜਕ 'ਤੇ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ ਇਸ ਲਈ ਬੱਸ ਚਾਲਕ ਨੂੰ ਸੜਕ 'ਤੇ ਖਰਾਬ ਹਾਲਤ ਵਿਚ ਖੜ੍ਹੀ ਟਰੈਕਟਰ ਟਰਾਲੀ ਨਜ਼ਰ ਨਹੀਂ ਆਈ। Road Accidentਲੋਕਾਂ ਦਾ ਕਹਿਣਾ ਹੈ ਕਿ ਇਹ ਸੰਘਣੀ ਧੂੰਦ ਕੁਦਰਤੀ ਨਹੀਂ ਸਗੋਂ ਇਹ ਕਿਸਾਨਾਂ ਵੱਲੋਂ ਬੀਤੇ ਦਿਨੀ ਆਪਣੇ ਖੇਤਾਂ ਵਿਚ ਝੋਨੇ ਦੀ ਰਹਿੰਦ-ਖੁਹੰਦ ਨੂੰ ਅੱਗ ਲਗਾਈ ਗਈ ਸੀ ਅਤੇ ਇਹ ਪਰਾਲੀ ਦਾ ਧੂੰਆਂ ਹੀ ਹੈ। -PTC News-
punjab-news road-accident punjabi-news bhawanigarh
Advertisment

Stay updated with the latest news headlines.

Follow us:
Advertisment